ਪਾਕਿਸਤਾਨ ’ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਅਫ਼ਗਾਨਿਸਤਾਨ ’ਚ ਮਿਲ ਰਹੀ ਹੈ ਪਨਾਹ : ਖਵਾਜਾ ਆਸਿਫ
Sunday, Jul 16, 2023 - 11:07 AM (IST)
ਇਸਲਾਮਾਬਾਦ (ਭਾਸ਼ਾ)– ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੇ ਦੇਸ਼ ’ਚ ਖ਼ੂਨ-ਖਰਾਬਾ ਕਰਨ ਵਾਲੇ ਅੱਤਵਾਦੀਆਂ ਨੂੰ ਗੁਆਂਢੀ ਦੇਸ਼ ਅਫ਼ਗਾਨਿਸਤਾਨ ’ਚ ਪਨਾਹ ਮਿਲ ਰਹੀ ਹੈ ਤੇ ਪਾਕਿਸਤਾਨ ਹੁਣ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਆਸਿਫ਼ ਨੇ ਕਿਹਾ, ‘‘ਅਫ਼ਗਾਨਿਸਤਾਨ ਇਕ ਗੁਆਂਢੀ ਦੇਸ਼ ਹੋਣ ਦੇ ਨਾਤੇ ਆਪਣਾ ਫਰਜ਼ ਨਹੀਂ ਨਿਭਾਅ ਰਿਹਾ ਤੇ ਦੋਹਾ ਸਮਝੌਤੇ ਦਾ ਪਾਲਣ ਨਹੀਂ ਕਰ ਰਿਹਾ ਹੈ।’’
ਇਹ ਖ਼ਬਰ ਵੀ ਪੜ੍ਹੋ : UAE ’ਚ ਵੀ ਭਾਰਤ ਦਾ ਡੰਕਾ : ਬੁਰਜ ਖਲੀਫਾ ’ਤੇ ਲਾਈਟਾਂ ਨਾਲ ਬਣਾਈ ‘ਤਿਰੰਗਾ’ ਤੇ PM ਮੋਦੀ ਦੀ ਤਸਵੀਰ (ਵੀਡੀਓ)
ਉਨ੍ਹਾਂ ਕਿਹਾ ਕਿ 50 ਤੋਂ 60 ਲੱਖ ਅਫ਼ਗਾਨ ਲੋਕਾਂ ਨੂੰ 40 ਤੋਂ 50 ਸਾਲਾਂ ਤੋਂ ਸਾਰੇ ਅਧਿਕਾਰਾਂ ਨਾਲ ਪਾਕਿਸਤਾਨ ’ਚ ਪਨਾਹ ਮਿਲੀ ਹੈ ਪਰ ਇਸ ਦੇ ਉਲਟ, ਪਾਕਿਸਤਾਨੀਆਂ ਦਾ ਖ਼ੂਨ ਵਹਾਉਣ ਵਾਲੇ ਅੱਤਵਾਦੀਆਂ ਨੂੰ ਅਫ਼ਗਾਨਿਸਤਾਨ ਦੀ ਧਰਤੀ ’ਤੇ ਪਨਾਹ ਮਿਲ ਰਹੀ ਹੈ, ਇਹ ਸਥਿਤੀ ਹੋਰ ਨਹੀਂ ਚੱਲ ਸਕਦੀ। ਪਾਕਿਸਤਾਨ ਆਪਣੀ ਧਰਤੀ ਤੇ ਆਪਣੇ ਨਾਗਰਿਕਾਂ ਦੀ ਰੱਖਿਆ ਲਈ ਆਪਣੇ ਸਾਰੇ ਸਾਧਨਾਂ ਦੀ ਵਰਤੋਂ ਕਰੇਗਾ।
ਪਾਕਿਸਤਾਨੀ ਫੌਜ ਵਲੋਂ ਅਫ਼ਗਾਨਿਸਤਾਨ ਨੂੰ ਅੱਤਵਾਦੀਆਂ ਨੂੰ ਪਾਕਿਸਤਾਨ ’ਚ ਹਮਲਿਆਂ ਲਈ ਆਪਣੀ ਧਰਤੀ ਦੀ ਵਰਤੋਂ ਕਰਨ ਤੋਂ ਰੋਕਣ ਲਈ ਚਿਤਾਵਨੀ ਦੇਣ ਤੋਂ ਇਕ ਦਿਨ ਬਾਅਦ ਰੱਖਿਆ ਮੰਤਰੀ ਦਾ ਇਹ ਬਿਆਨ ਆਇਆ ਹੈ। ਬਲੋਚਿਸਤਾਨ ’ਚ 13 ਜੁਲਾਈ ਨੂੰ ਦੋ ਅੱਤਵਾਦੀ ਘਟਨਾਵਾਂ ’ਚ 12 ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਪਾਕਿਸਤਾਨ ’ਚ ਰੋਸ ਹੈ। ਪਾਕਿਸਤਾਨੀ ਤਾਲਿਬਾਨ ਅੱਤਵਾਦੀਆਂ ਦੇ ਇਕ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।