ਪੂਰਬੀ ਕਾਂਗੋ ''ਚ ਅੱਤਵਾਦੀਆਂ ਨੇ 12 ਪਿੰਡ ਵਾਸੀਆਂ ਦਾ ਕੀਤਾ ਕਤਲ

Wednesday, Jan 31, 2024 - 02:55 PM (IST)

ਪੂਰਬੀ ਕਾਂਗੋ ''ਚ ਅੱਤਵਾਦੀਆਂ ਨੇ 12 ਪਿੰਡ ਵਾਸੀਆਂ ਦਾ ਕੀਤਾ ਕਤਲ

ਕਿਨਸ਼ਾਸਾ (ਭਾਸ਼ਾ)- ਪੂਰਬੀ ਕਾਂਗੋ ਵਿੱਚ ਅੱਤਵਾਦੀਆਂ ਨੇ ਲੜੀਵਾਰ ਹਮਲਿਆਂ ਵਿੱਚ ਘੱਟੋ-ਘੱਟ 12 ਪਿੰਡ ਵਾਸੀਆਂ ਦਾ ਕਤਲ ਕਰ ਦਿੱਤਾ। ਇੱਕ ਸਥਾਨਕ ਅਧਿਕਾਰੀ ਅਤੇ ਸਿਵਲ ਸੁਸਾਇਟੀ ਨਾਲ ਜੁੜੇ ਇੱਕ ਆਗੂ ਨੇ ਇਹ ਜਾਣਕਾਰੀ ਦਿੱਤੀ। ਉਥੇ ਹੀ ਦੇਸ਼ ਦੇ ਰਾਸ਼ਟਰਪਤੀ ਨੇ ਸਬੰਧਤ ਸੰਘਰਸ਼ 'ਤੇ ਗੁਆਂਢੀ ਦੇਸ਼ ਰਵਾਂਡਾ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕਾਂਗੋ ਦੇ ਉੱਤਰੀ ਕਿਵੂ ਸੂਬੇ ਵਿੱਚ ਕਤਲ ਦੀ ਇਹ ਘਟਨਾ ਮੰਗਲਵਾਰ ਨੂੰ ਵਾਪਰੀ। ਹਥਿਆਰਬੰਦ ਅੱਤਵਾਦੀ ਸੰਗਠਨ ਅਲਾਇਡ ਡੈਮੋਕ੍ਰੇਟਿਕ ਫੋਰਸਿਜ਼ ਵੱਲੋਂ ਇਹ ਹਮਲੇ ਕੀਤੇ ਗਏ, ਜਿਸ ਦਾ ਸਬੰਧ ਕੱਟੜਪੰਥੀ ਇਸਲਾਮਿਕ ਸਟੇਟ ਸਮੂਹ ਨਾਲ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: ਕੈਨੇਡਾ ਦੁਨੀਆ ਦਾ ਦੂਜਾ ਸਭ ਤੋਂ ਵੱਧ ਨਸ਼ੀਲੀਆਂ ਦਵਾਈਆਂ ਦਾ ਆਦੀ ਦੇਸ਼ : ਅਧਿਐਨ

ਸਥਾਨਕ ਸੰਗਠਨ ਮਾਮੋਵ ਦੇ ਚੇਅਰਮੈਨ ਕਿਨੋਸ ਕਾਟੂਹੋ ਮੁਤਾਬਕ ਅੱਤਵਾਦੀਆਂ ਨੇ ਬੇਨੀ ਖੇਤਰ ਦੇ ਤਿੰਨ ਪਿੰਡਾਂ 'ਤੇ ਹਮਲਾ ਕੀਤਾ। ਪੂਰਬੀ ਕਾਂਗੋ ਦਹਾਕਿਆਂ ਤੋਂ ਹਥਿਆਰਬੰਦ ਹਿੰਸਾ ਨਾਲ ਜੂਝ ਰਿਹਾ ਹੈ, ਜਿੱਥੇ 120 ਤੋਂ ਵੱਧ ਸੰਸਥਾਵਾਂ ਬਿਜਲੀ, ਜ਼ਮੀਨ ਅਤੇ ਕੀਮਤੀ ਖਣਿਜ ਸਰੋਤਾਂ 'ਤੇ ਮਾਲਕੀ ਲਈ ਲੜਦੀਆਂ ਰਹਿੰਦੀਆਂ ਹਨ, ਜਦੋਂ ਕਿ ਦੂਸਰੇ ਆਪਣੇ ਭਾਈਚਾਰਿਆਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਥਿਆਰਬੰਦ ਸੰਘਰਸ਼ 2021 ਦੇ ਅਖੀਰ ਵਿੱਚ ਉਦੋਂ ਵਧਿਆ, ਜਦੋਂ 'ਐੱਮ 23' ਵਜੋਂ ਜਾਣਿਆ ਜਾਂਦਾ ਇੱਕ ਸੰਗਠਨ ਮੁੜ ਉੱਭਰ ਕੇ ਸਾਹਮਣੇ ਆਇਆ ਅਤੇ ਖੇਤਰ ਨੂੰ ਹਾਸਲ ਕਰਨ ਲਈ ਹਮਲੇ ਸ਼ੁਰੂ ਕੀਤੇ। ਸਮੂਹ ਨੂੰ ਕਥਿਤ ਤੌਰ 'ਤੇ ਗੁਆਂਢੀ ਦੇਸ਼ ਰਵਾਂਡਾ ਤੋਂ ਸਮਰਥਨ ਪ੍ਰਾਪਤ ਹੈ, ਹਾਲਾਂਕਿ ਰਵਾਂਡਾ ਨੇ ਇਸ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ: H-1B ਵੀਜ਼ਾ ਧਾਰਕਾਂ ਲਈ ਵੱਡੀ ਖ਼ਬਰ, ਹੁਣ ਅਮਰੀਕਾ 'ਚ ਹੀ ਕਰਵਾ ਸਕੋਗੇ Visa ਰੀਨਿਊ; ਪਾਇਲਟ ਪ੍ਰੋਜੈਕਟ ਲਾਂਚ

ਕਾਟੂਹੋ ਨੇ ਕਿਹਾ, ''ਮੰਗਾਜੀ-ਕਾਸੋਂਗੋ ਪਿੰਡ 'ਚ 2 ਲੋਕ, ਮਤਾਦੀ-ਬੇਊ 'ਚ 5 ਅਤੇ ਮਾਮੋਵ 'ਚ ਹੋਰ 5 ਹੋਰ ਲੋਕ ਮਾਰੇ ਗਏ ਹਨ।'' ਮਾਮੋਵ ਦੇ ਮੁਖੀ ਚਾਰਲਸ ਐਂਡੂਕਾਦੀ ਮੁਤਾਬਕ ਹਮਲਾਵਰਾਂ ਵੱਲੋਂ ਮਾਰੇ ਗਏ ਲੋਕਾਂ ਵਿਚ ਮਤਾਦੀ-ਬੇਊ ਪਿੰਡ ਦੇ ਪ੍ਰਧਾਨ ਵੀ ਸਨ। ਕਾਂਗੋ ਦੇ ਰਾਸ਼ਟਰਪਤੀ ਫੇਲਿਕਸ ਤਿਸੇਕੇਡੀ ਨੇ ਮੰਗਲਵਾਰ ਨੂੰ ਆਪਣੇ ਦਾਅਵਿਆਂ ਨੂੰ ਦੁਹਰਾਇਆ ਕਿ M23 ਬਾਗੀਆਂ ਨੂੰ ਰਵਾਂਡਾ ਦਾ ਸਮਰਥਨ ਪ੍ਰਾਪਤ ਹੈ ਅਤੇ ਕਿਹਾ ਕਿ ਉਹ ਇਸ ਮੁੱਦੇ 'ਤੇ ਰਵਾਂਡਾ ਦੇ ਨੇਤਾ ਪਾਲ ਕਾਗਾਮੇ ਨਾਲ ਗੱਲਬਾਤ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕਿਹਾ, ''ਅਸੀਂ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਸਵੀਕਾਰ ਨਹੀਂ ਕਰਾਂਗੇ।'' ਸੰਯੁਕਤ ਰਾਸ਼ਟਰ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਵੀ ਕਿਹਾ ਹੈ ਕਿ ਅੱਤਵਾਦੀਆਂ ਨੂੰ ਰਵਾਂਡਾ ਤੋਂ ਸਮਰਥਨ ਮਿਲਦਾ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ 600 ਕਰੋੜ ਰੁਪਏ ਦੀ ਕੋਕੀਨ ਦੀ ਤਸਕਰੀ ਦੇ ਮਾਮਲੇ 'ਚ UK 'ਚ ਭਾਰਤੀ ਜੋੜਾ ਦੋਸ਼ੀ ਕਰਾਰ, India ਨੇ ਮੰਗੀ ਸੀ ਹਵਾਲਗੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

cherry

Content Editor

Related News