ਅਫਗਾਨਿਸਤਾਨ ''ਚ ਸ਼ਾਂਤੀ ਲਈ ਅੱਤਵਾਦੀਆਂ ਦੀ ਸੁਰੱਖਿਅਤ ਪਨਾਹ ਨੂੰ ਤਤਕਾਲ ਨਸ਼ਟ ਕਰਨਾ ਚਾਹੀਦੈ: ਜੈਸ਼ੰਕਰ
Wednesday, Jun 23, 2021 - 01:42 AM (IST)

ਜਨੇਵਾ - ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸਥਾਈ ਸ਼ਾਂਤੀ ਲਈ ਅੱਤਵਾਦੀਆਂ ਦੀ ਸੁਰੱਖਿਅਤ ਪਨਾਹ ਨੂੰ ਤਤਕਾਲ ਨਸ਼ਟ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸਪਲਾਈ ਲੜੀ ’ਚ ਰੁਕਾਵਟ ਪੈਦਾ ਹੋਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਨੇ ਸਰਹੱਦ ਪਾਰ ਅੱਤਵਾਦ ਸਮੇਤ ਸਾਰੇ ਤਰੀਕਿਆਂ ਨੂੰ ਬਰਦਾਸ਼ਤ ਨਹੀਂ ਕੀਤੇ ਜਾਣ ਦੀ ਨੀਤੀ ਅਪਨਾਉਣ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ- ਕਬਾਇਲੀ ਸਲਾਹਕਾਰ ਪ੍ਰੀਸ਼ਦ ਨੂੰ CM ਹੇਮੰਤ ਸੋਰੇਨ ਦੀ ਮਨਜ਼ੂਰੀ, ਜਾਣੋਂ ਕੀ ਹੈ TAC
ਜੈਸ਼ੰਕਰ ਨੇ ਕਿਹਾ ਕਿ ਹਿੰਸਾ ਵਿਚ ਤਤਕਾਲ ਕਮੀ ਅਤੇ ਗੈਰ ਫੌਜੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਭਾਰਤ ਅਫਗਾਨਿਸਤਾਨ ਵਿਚ ਸਥਾਈ ਅਤੇ ਵਿਆਪਕ ਸੰਘਰਸ਼ ਰੋਕਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯਕੀਨੀ ਕਰਨਾ ਵੀ ਓਨਾਂ ਹੀ ਮਹੱਤਵਪੂਰਨ ਹੈ ਕਿ ਅਫਗਾਨਿਸਤਾਨ ਦੇ ਖੇਤਰ ਦੀ ਉਪਯੋਗ ਅੱਤਵਾਦੀ ਸਮੂਹਾਂ ਵਲੋਂ ਕਿਸੇ ਹੋਰ ਦੇਸ਼ ਨੂੰ ਧਮਕਾਉਣ ਜਾਂ ਹਮਲਾ ਕਰਨ ਲਈ ਨਹੀਂ ਕੀਤਾ ਜਾਵੇ।
ਇਹ ਵੀ ਪੜ੍ਹੋ- ਪਹਿਲੀ ਮਹਿਲਾ ਪੈਰਾ ਸ਼ੂਟਿੰਗ ਚੈਂਪੀਅਨ ਸੜਕ 'ਤੇ ਬਿਸਕਿਟ ਵੇਚਣ ਨੂੰ ਮਜ਼ਬੂਰ, ਜਾਣੋਂ ਕੀ ਹੈ ਕਹਾਣੀ?
ਤਵਾਦੀ ਸੰਗਠਨਾਂ ਨੂੰ ਸਾਜੋ-ਸਾਮਾਨ ਅਤੇ ਆਰਥਿਕ ਮਦਦ ਪਹੁੰਚਾਉਣ ਵਾਲਿਆਂ ਨੂੰ ਯਕੀਨੀ ਤੌਰ ’ਤੇ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰ-ਅਫਗਾਨ ਵਾਰਤਾ ਨਾਲ ਅਫਗਾਨਿਸਤਾਨ ਵਿਚ ਹਿੰਸਾ ਵਿਚ ਕੋਈ ਕਮੀ ਨਹੀਂ ਆਈ ਹੈ। ਜੈਸ਼ੰਕਰ ਨੇ ਕਿਹਾ ਕਿ ਇਸ ਲਈ ਇਹ ਅਹਿਮ ਹੈ ਕਿ ਕੌਮਾਂਤਰੀ ਭਾਈਚਾਰੇ ਅਤੇ ਵਿਸ਼ੇਸ਼ ਰੂਪ ਨਾਲ ਸੰਯੁਕਤ ਰਾਸ਼ਟਰ ਹਿੰਸਾ ਵਿਚ ਤਤਕਾਲ ਕਮੀ ਯਕੀਨੀ ਕਰਨ ਲਈ ਇਕ ਸਥਾਈ ਅਤੇ ਵਿਆਪਕ ਸੰਘਰਸ਼ ਰੋਕਣ ਅਤੇ ਨਾਗਰਿਕਾਂ ਦੇ ਜੀਵਨ ਦੀ ਸੁਰੱਖਿਆ ਲਈ ਦਬਾਅ ਪਾਏ।
ਇਹ ਵੀ ਪੜ੍ਹੋ- 9 ਦੇਸ਼ਾਂ 'ਚ ਡੈਲਟਾ ਪਲੱਸ ਵੇਰੀਐਂਟ ਦਾ ਖੌਫ਼, ਭਾਰਤ 'ਚ 22 ਮਰੀਜ਼, ਸਿਹਤ ਮੰਤਰਾਲਾ ਦੀ ਤਿੰਨ ਸੂਬਿਆਂ ਨੂੰ ਚਿੱਠੀ
ਉਨ੍ਹਾਂ ਨੇ ਕਿਹਾ ਕਿ ਭਾਰਤ ਅਫਗਾਨ ਸਰਕਾਰ ਅਤੇ ਤਾਲਿਬਾਨ ਵਿਚਾਲੇ ਵਾਰਤਾ ਵਿਚ ਤੇਜ਼ੀ ਲਿਆਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਰਿਹਾ ਹੈ। ਜੈਸ਼ੰਕਰ ਨੇ ਕਿਹਾ ਕਿ ਜੇਕਰ ਸ਼ਾਂਤੀ ਪ੍ਰਕਿਰਿਆ ਨੂੰ ਸਫਲ ਬਣਾਉਣਾ ਹੈ ਤਾਂ ਉਹ ਯਕੀਨੀ ਕਰਨਾ ਜ਼ਰੂਰੀ ਹੈ ਕਿ ਵਾਰਤਾ ਕਰਨ ਵਾਲੇ ਪੱਖ ਚੰਗੀ ਭਾਵਨਾ ਨਾਲ ਇਸ ਵਿਚ ਸ਼ਾਮਲ ਹੋਣ ਅਤੇ ਇਸਦਾ ਫੌਜੀ ਹੱਲ ਲੱਭਣ ਦਾ ਰਸਤਾ ਬਣਾਉਣ ਅਤੇ ਰਾਜਨੀਤਕ ਹੱਲ ਤੱਕ ਪਹੁੰਚਣ ਲਈ ਪੂਰੀ ਤਰ੍ਹਾਂ ਵਚਨਬੱਧ ਹੋਣ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।