ਪਾਕਿਸਤਾਨ : ਅੱਤਵਾਦੀਆਂ ਨੇ ਬਿਜਲੀ ਕੰਪਨੀ ਦੇ 6 ਕਰਮਚਾਰੀਆਂ ਨੂੰ ਕੀਤਾ ਅਗਵਾ
Saturday, Sep 13, 2025 - 04:54 PM (IST)

ਪੇਸ਼ਾਵਰ- ਪਾਕਿਸਤਾਨ ਦੇ ਅਸ਼ਾਂਤ ਸੂਬੇ ਖੈਬਰ ਪਖਤੂਨਖਵਾ 'ਚ ਅੱਤਵਾਦੀਆਂ ਨੇ ਇਕ ਬਿਜਲੀ ਕੰਪਨੀ ਦੇ 6 ਕਰਮਚਾਰੀਆਂ ਨੂੰ ਅਗਵਾ ਕਰ ਲਿਆ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਸ਼ੁੱਕਰਵਾਰ ਨੂੰ ਬਨੂੰ ਜ਼ਿਲ੍ਹੇ ਦੇ ਪੀਰ ਦਲ ਖੇਲ ਇਲਾਕੇ 'ਚ ਵਾਪਰੀ, ਜੋ ਉੱਤਰ ਵਜ਼ੀਰਿਸਤਾਨ ਨਾਲ ਲੱਗਦਾ ਹੈ।
ਪੇਸ਼ਾਵਰ ਇਲੈਕਟ੍ਰਿਕ ਸਪਲਾਈ ਕੰਪਨੀ (ਪੇਸਕੋ) ਦੀ ਟੀਮ ਬਿਜਲੀ ਲਾਈਨ ਦੀ ਮੁਰੰਮਤ ਕਰ ਰਹੀ ਸੀ, ਉਦੋਂ ਹਥਿਆਰਬੰਦ ਅੱਤਵਾਦੀਆਂ ਨੇ ਹਮਲਾ ਕਰ ਕੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਅਗਵਾ ਕਰ ਲਿਆ। ਪੁਲਸ ਅਤੇ ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀਆਂ ਦਾ ਪਤਾ ਲਗਾਉਣ ਅਤੇ ਬੰਧਕਾਂ ਦੀ ਰਿਹਾਈ ਯਕੀਨੀ ਕਰਨ ਲਈ ਤਲਾਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8