ਫੰਡਿੰਗ ਲਈ ਹੁਣ ਬਿਟਕੁਆਇਨ ਦੀ ਵਰਤੋਂ ਕਰ ਰਹੇ ਹਨ ਅੱਤਵਾਦੀ ਸੰਗਠਨ

08/19/2019 7:07:22 PM

ਵਾਸ਼ਿੰਗਟਨ (ਏਜੰਸੀ)- ਅੱਤਵਾਦੀ ਸੰਗਠਨ ਆਪਣੇ ਆਪ ਨੂੰ ਹਰ ਤਰ੍ਹਾਂ ਨਾਲ ਹਾਈਟੈੱਕ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ। ਅਜੇ ਤੱਕ ਉਨ੍ਹਾਂ ਕੋਲ ਸਿਰਫ ਆਧੁਨਿਕ ਹਥਿਆਰ ਹੀ ਮਿਲਣ ਦੀ ਗੱਲ ਸਾਹਮਣੇ ਆ ਰਹੀ ਸੀ ਪਰ ਹੁਣ ਉਹ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਬਿਟਕੁਆਇਨ ਵਰਗੀ ਕ੍ਰਿਪਟੋਕਰੰਸੀ ਨਾਲ ਫੰਡ ਇਕੱਠਾ ਕਰਨ ਦੇ ਕੰਮ ਵਿਚ ਵੀ ਲੱਗ ਗਏ ਹਨ। ਕਿਉਂਕਿ ਬਿਟਕੁਆਇਨ ਰਾਹੀਂ ਪੈਸੇ ਇਕੱਠੇ ਕਰਨ ਵਿਚ ਬਹੁਤ ਜ਼ਿਆਦਾ ਤਕਨੀਕੀ ਜਾਂ ਨਾਮ ਪਤੇ ਦੀ ਲੋੜ ਨਹੀਂ ਹੈ ਇਸ ਕਾਰਨ ਉਹ ਇਸ ਦਾ ਇਸਤੇਮਾਲ ਕਰ ਰਹੇ ਹਨ। ਬਿਟਕੁਆਇਨ ਵੱਲ ਆਉਣ ਦੀ ਇਕ ਵੱਡੀ ਵਜ੍ਹਾ ਉਨ੍ਹਾਂ ਦੇ ਫੰਡ ਇਕੱਠਾ ਕਰਨ ਵਿਚ ਹੋ ਰਹੀ ਸਮੱਸਿਆ ਅਤੇ ਇਸ ਨੂੰ ਫੜਨ ਦੀ ਵੀ ਹੈ। ਜਿਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਹੁਣ ਤੱਕ ਇਸ ਤਰ੍ਹਾਂ ਦੀ ਕਰੰਸੀ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਸੀ ਉਹ ਵੀ ਫੰਡਿੰਗ ਲਈ ਹੁਣ ਬਿਟਕੁਆਇਨ ਦੀ ਕਾਰਜ ਪ੍ਰਣਾਲੀ ਨੂੰ ਤੇਜ਼ੀ ਨਾਲ ਸਿੱਖ ਰਹੇ ਹਨ।
ਇਸ ਦੀ ਜੀਉਂਦੀ ਜਾਗਦੀ ਉਦਾਹਰਣ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਮਾਸ ਹੈ। ਇਹ ਫਲਸਤੀਨੀ ਅੱਤਵਾਦੀ ਸੰਗਠਨ ਹੈ ਜਿਸ ਨੂੰ ਕਈ ਦੇਸ਼ਾਂ ਨੇ ਬੈਨ ਕੀਤਾ ਹੈ। ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਾਰਨ ਇਸ ਸੰਗਠਨ ਦੇ ਖਾਤੇ ਬੰਦ ਕਰ ਦਿੱਤੇ ਗਏ ਸਨ। ਇਸ ਸਾਲ ਇਸ ਦੇ ਫੌਜੀ ਵਿੰਗ ਨੇ ਬਿਟਕੁਆਇਨ ਦੀ ਵਰਤੋਂ ਕਰਕੇ ਧਨ ਇਕੱਠਾ ਕਰਨ ਲਈ ਤੇਜ਼ੀ ਨਾਲ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।


Sunny Mehra

Content Editor

Related News