ਪਾਕਿਸਤਾਨ ’ਚ ਇਸ ਸਾਲ ਤੀਜੀ ਤਿਮਾਹੀ ’ਚ ਅੱਤਵਾਦੀ ਘਟਨਾਵਾਂ ’ਚ ਰਿਕਾਰਡ ਵਾਧਾ
Thursday, Oct 03, 2024 - 01:02 PM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ): ਪਾਕਿਸਤਾਨ ਤੋਂ ਆਈ ਇਕ ਰਿਪੋਰਟ ਅਨੁਸਾਰ 2024 ਦੀ ਤੀਜੀ ਤਿਮਾਹੀ ਵਿਚ ਪਾਕਿਸਤਾਨ ਵਿਚ ਅੱਤਵਾਦੀ ਹਿੰਸਾ ਕਾਰਨ ਹੋਣ ਵਾਲੀਆਂ ਮੌਤਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਰਹੱਦ ਪਾਰਲੇ ਸੂਤਰਾਂ ਮੁਤਾਬਕ ਪਾਕਿਸਤਾਨ ਸੈਂਟਰ ਫਾਰ ਰਿਸਰਚ ਐਂਡ ਸਕਿਓਰਿਟੀ ਸਟੱਡੀਜ਼ (ਸੀ.ਆਰ.ਐੱਸ.ਐੱਸ.) ਦੀ ਰਿਪੋਰਟ ਮੁਤਾਬਕ ਪਾਕਿਸਤਾਨ ’ਚ ਹਿੰਸਕ ਘਟਨਾਵਾਂ ’ਚ 90 ਫੀਸਦੀ ਵਾਧਾ ਹੋਇਆ ਹੈ। ਸੀ.ਆਰ.ਐੱਸ.ਐੱਸ. ਅਨੁਸਾਰ ਇਸ ਦੌਰਾਨ ਦਰਜ ਕੀਤੀਆਂ ਗਈਆਂ 328 ਘਟਨਾਵਾਂ ’ਚ ਆਮ ਨਾਗਰਿਕ, ਸੁਰੱਖਿਆ ਕਰਮੀਆਂ ਅਤੇ ਅੱਤਵਾਦੀਆਂ ਸਮੇਤ ਕੁੱਲ 722 ਲੋਕ ਮਾਰੇ ਗਏ,ਜਦ ਕਿ 615 ਹੋਰ ਜ਼ਖ਼ਮੀ ਹੋਏ।
ਇਹ ਵੀ ਪੜ੍ਹੋ: ਹਸਪਤਾਲ 'ਚ ਲੱਗੀ ਭਿਆਨਕ ਅੱਗ, ਸਾਹ ਘੁੱਟਣ ਕਾਰਨ 8 ਲੋਕਾਂ ਦੀ ਮੌਤ
ਇਨ੍ਹਾਂ ’ਚੋਂ ਲਗਭਗ 97 ਫੀਸਦੀ ਮੌਤਾਂ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ’ਚ ਹੋਈਆਂ, ਜੋ ਇਕ ਦਹਾਕੇ ’ਚ ਸਭ ਤੋਂ ਵੱਧ ਫੀਸਦ ਹੈ। ਇਸ ਤੋਂ ਇਲਾਵਾ ਇਨ੍ਹਾਂ ਸੂਬਿਆਂ ’ਚ ਅੱਤਵਾਦੀ ਹਮਲਿਆਂ ਅਤੇ ਸੁਰੱਖਿਆ ਕਾਰਵਾਈਆਂ ਦੀਆਂ 92 ਫੀਸਦੀ ਤੋਂ ਵੱਧ ਘਟਨਾਵਾਂ ਦਰਜ ਕੀਤੀਆਂ ਗਈਆਂ। ਇਸ ਸਾਲ ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ’ਚ ਮੌਤਾਂ ਦੀ ਕੁੱਲ ਗਿਣਤੀ ਹੁਣ ਪੂਰੇ 2023 ’ਚ ਦਰਜ ਹੋਈਆਂ ਮੌਤਾਂ ਦੀ ਕੁੱਲ ਗਿਣਤੀ ਤੋਂ ਵੱਧ ਗਈ ਹੈ। ਪਿਛਲੇ ਸਾਲ 1,523 ਦੇ ਮੁਕਾਬਲੇ ਇਸ ਸਾਲ ਹੁਣ ਤੱਕ ਘੱਟੋ-ਘੱਟ 1,534 ਮੌਤਾਂ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ: ਤੇਜ਼ ਹਵਾਵਾਂ ਨਾਲ ਤਾਈਵਾਨ ਦੇ ਤੱਟ 'ਤੇ ਪਹੁੰਚਿਆ ਤੂਫਾਨ 'ਕਰੈਥਨ', 2 ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8