ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਅਦ ਨੂੰ ਮਿਲੀ 31 ਸਾਲ ਦੀ ਸਜ਼ਾ, ਜਾਣੋ ਕੀ ਹੈ ਮਾਮਲਾ

Saturday, Apr 09, 2022 - 05:24 PM (IST)

ਪਾਕਿਸਤਾਨ - ਪਾਕਿਸਤਾਨ ਦੀ ਇਕ ਅੱਤਵਾਦ ਰੋਕੂ ਅਦਾਲਤ ਨੇ ਸ਼ੁੱਕਰਵਾਰ ਨੂੰ ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸ਼ਾਜਿਸ਼ਕਰਤਾ ਅਤੇ ਜਮਾਤ-ਉਦ-ਦਾਅਵਾ ਦੇ ਮੁਖੀ ਹਾਫ਼ਿਜ ਸਈਅਦ ਨੂੰ ਅੱਤਵਾਦੀ ਫੰਡਿਗ ਦੇ ਦੋ ਹੋਰ ਮਾਮਲਿਆਂ ਵਿਚ 31 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ 70 ਸਾਲਾ ਕੱਟੜਪੰਥੀ ਮੋਲਵੀ ਨੂੰ ਅਜਿਹੇ ਹੀ 5 ਮਾਮਲਿਆਂ ’ਚ 36 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਉਸ ਨੂੰ ਮਿਲੀ 68 ਸਾਲ ਦੀ ਸਜ਼ਾ ਇਕੱਠੀ ਭੁਗਤਨੀ ਪਵੇਗੀ। 

ਇਕ ਵਕੀਲ ਨੇ ਇਹ ਵੀ ਕਿਹਾ ਕਿ ਸੰਭਵ ਹੈ ਸਈਅਦ ਨੂੰ ਸ਼ਾਇਦ ਜ਼ਿਆਦਾ ਸਾਲ ਜੇਲ੍ਹ ’ਚ ਨਾ ਬਿਤਾਉਣੇ ਪੈਣ ਕਿਉਂਕਿ ਉਸ ਦੀ 2 ਸਜ਼ਾ ਨਾਲ-ਨਾਲ ਹੀ ਚਲਦੀਆਂ ਰਹਿਣਗੀਆਂ। ਅਦਾਲਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦ ਰੋਕੂ ਅਦਾਲਤ ( ਏ. ਟੀ. ਸੀ. ) ਦੇ ਜੱਜ ਏਜਾਜ਼ ਬੁੱਟਰ ਪੰਜਾਬ ਪੁਲਸ ਦੇ ਅੱਤਵਾਦ ਰੋਕੂ ਮਹਿਕਮੇ ਵੱਲੋਂ ਦਰਜ ਦੋ ਐੱਫ.ਆਈ.ਆਰ. 21/2019 ਅਤੇ 90/2019 ਵਿਚ ਸਈਅਦ ਨੂੰ 31 ਸਾਲ ਦੀ ਸਜ਼ਾ ਸੁਣਾਈ ਗਈ ਸੀ। ਅਧਿਕਾਰੀ ਨੇ ਕਿਹਾ ਕਿ 21/19 ਅਤੇ 99/21 ਵਿਚ ਉਸ ਨੂੰ ਪਹਿਲਾਂ ਵੀ ਕੁੱਲ ਸਾਢੇ 15 ਸਾਲ ਅਤੇ ਸਾਢੇ 16 ਸਾਲ ਦੀ ਸਜ਼ਾ ਸੁਣਾਈ ਗਈ ਸੀ। 

ਜ਼ਿਕਰਯੋਗ ਹੈ ਕਿ ਅਦਾਲਤ ਨੇ ਹਾਫ਼ਿਜ ਸਈਅਦ ’ਤੇ 3.4 ਲੱਖ ਪਾਕਿਸਤਾਨੀ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਸੀ। ਉਨ੍ਹਾਂ ਦੱਸਿਆ ਕਿ ਸਈਅਦ ਨੂੰ ਲਾਹੌਰ ਦੀ ਕੋਟ ਲਖਪਤ ਜੇਲ੍ਹ ਤੋਂ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ , ਜਿੱਥੇ ਉਹ 2019 ਤੋਂ ਸਖ਼ਤ ਸੁਰੱਖਿਆ ’ਚ ਕੈਦ ਸੀ । ਸੰਯੁਕਤ ਰਾਸ਼ਟਰ ਵੱਲੋਂ ਨਾਮਜ਼ਦ ਅੱਤਵਾਦੀ ਸਈਅਦ ’ਤੇ ਅਮਰੀਕਾ ਨੇ ਇਕ ਕਰੋੜ ਡਾਲਰ ਦਾ ਇਨਾਮ ਰੱਖਿਆ ਗਿਆ ਸੀ ਅਤੇ ਜੁਲਾਈ 2019 ਨੂੰ ਅੱਤਵਾਦੀ ਫੰਡਿੰਗ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਈਅਦ ਦੀ ਅਗਵਾਈ ਵਾਲਾ ਜਮਾਤ-ਉਦ-ਦਾਅਵਾ ਲਸ਼ਕਰ- ਏ- ਤੋਇਬਾ ( ਏ. ਐੱਲ. ਈ. ਟੀ. ) ਦੇ ਲਈ ਮੋਹਰੀ ਸੰਗਠਨ ਹੈ, ਜੋਕਿ 2008 ’ਚ ਮੁੰਬਈ ਹਮਲੇ ਨੂੰ ਅੰਜ਼ਾਮ ਦੇਣ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਇਸ ਹਮਲੇ ਵਿਚ 6 ਅਮਰੀਕੀਆਂ ਨਾਲ 166 ਲੋਕ ਮਾਰੇ ਗਏ ਸੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News