ਅੱਤਵਾਦੀ ਹਮਲਿਆਂ ਨੇ ਬਦਲੀ ਬ੍ਰਿਟੇਨ ਦੀ ਰਾਜਨੀਤੀ, ਥੈਰੇਸਾ ਦੀ ਪਾਰਟੀ ਨੂੰ ਨਹੀਂ ਮਿਲੇਗਾ ਬਹੁਮਤ!

Friday, Jun 09, 2017 - 11:25 AM (IST)

ਅੱਤਵਾਦੀ ਹਮਲਿਆਂ ਨੇ ਬਦਲੀ ਬ੍ਰਿਟੇਨ ਦੀ ਰਾਜਨੀਤੀ, ਥੈਰੇਸਾ ਦੀ ਪਾਰਟੀ ਨੂੰ ਨਹੀਂ ਮਿਲੇਗਾ ਬਹੁਮਤ!

ਲੰਡਨ— ਬ੍ਰਿਟੇਨ 'ਚ ਵੀਰਵਾਰ ਨੂੰ ਹੋਈਆਂ ਆਮ ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ। ਸ਼ੁੱਕਰਵਾਰ ਨੂੰ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਦੇ ਐਗਜ਼ਿਟ ਪੋਲ 'ਚ ਅਨੁਮਾਨ ਲਗਾਇਆ ਗਿਆ ਹੈ ਕਿ ਥੈਰੇਸਾ ਦੀ ਪਾਰਟੀ ਆਪਣਾ ਬਹੁਮਤ ਗੁਆ ਸਕਦੀ ਹੈ। ਹਾਲਾਂਕਿ ਕਿ ਉਹ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣੀ ਰਹੇਗੀ। 650 ਸੀਟਾਂ 'ਤੇ ਹੋਈਆਂ ਚੋਣਾਂ 'ਚ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ 326 ਸੀਟਾਂ ਦੀ ਜ਼ਰੂਰਤ ਹੈ। 
ਵੋਟਾਂ ਤੋਂ ਕੁੱਝ ਦਿਨ ਪਹਿਲਾਂ ਬ੍ਰਿਟੇਨ 'ਚ ਦੋ ਅੱਤਵਾਦੀ ਹਮਲੇ ਹੋਏ ਜਿਸ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਭਾਵੇਂ ਕਿ ਵੋਟਾਂ ਤੋਂ ਪਹਿਲਾਂ ਹੋਏ ਸਰਵੇਖਣਾਂ 'ਚ ਕੰਜ਼ਰਵੇਟਿਵ ਦੀ ਲੀਡ ਦਿਖਾਈ ਦੇ ਰਹੀ ਸੀ ਪਰ ਇਸ ਦੇ ਨਾਲ ਹੀ ਲੋਕਾਂ 'ਚ ਅੱਤਵਾਦੀ ਹਮਲਿਆਂ ਨੂੰ ਲੈ ਕੇ ਡਰ ਸੀ। ਹੁਣ ਤਕ ਦੇ ਨਤੀਜਿਆਂ ਮੁਤਾਬਕ ਚੋਣ ਨਤੀਜੇ ਇਸ ਤਰ੍ਹਾਂ ਹਨ—

 

PunjabKesari
ਬ੍ਰਿਟੇਨ 'ਚ ਪਿਛਲੀਆਂ ਆਮ ਚੋਣਾਂ 2015 'ਚ ਹੋਈਆਂ ਸਨ। ਇਸ ਵਾਰ ਚੋਣਾਂ ਸਮੇਂ ਤੋਂ 3 ਸਾਲ ਪਹਿਲਾਂ ਹੀ ਕਰਵਾ ਲਈਆਂ ਗਈਆਂ ਉਂਝ ਬ੍ਰਿਟੇਨ 'ਚ ਸੰਸਦ ਦਾ ਕਾਰਜਕਾਲ 5 ਸਾਲਾਂ ਦਾ ਹੁੰਦਾ ਹੈ। ਹੁਣ ਤਕ ਦੇ ਨਤੀਜਿਆਂ ਮੁਤਾਬਕ ਪ੍ਰਧਾਨ ਮੰਤਰੀ ਥੈਰੇਸਾ ਮੇਡੇਨਹੇਡ ਸੀਟ ਤੋਂ ਚੋਣ ਜਿੱਤ ਚੁੱਕੀ ਹੈ। 
ਉੱਥੇ ਹੀ ਬ੍ਰਿਟੇਨ ਦੀ ਲੇਬਰ ਪਾਰਟੀ ਦੇ ਮੁਖੀ ਜੇਰੇਮੀ ਕਰਬਿਨ ਨੇ ਕਿਹਾ ਕਿ ਇਨ੍ਹਾਂ ਆਮ ਚੋਣਾਂ ਨੇ ਦੇਸ਼ ਦਾ ਰਾਜਨੀਤਕ ਦ੍ਰਿਸ਼ ਬਦਲ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ,''ਚੋਣਾਂ ਦਾ ਆਖਰੀ ਨਤੀਜਾ ਜੋ ਵੀ ਹੋਵੇ, ਸਾਡੀ ਸਕਾਰਾਤਮਕ ਮੁਹਿੰਮ ਨੇ ਚੰਗਿਆਈ ਲਈ ਰਾਜਨੀਤੀ ਨੂੰ ਬਦਲ ਦਿੱਤਾ ਹੈ।''


Related News