ਪਾਕਿਸਤਾਨ ਦੇ ਬਲੋਚਿਸਤਾਨ ''ਚ ਅੱਤਵਾਦੀ ਹਮਲਾ, 15 ਲੋਕਾਂ ਦੀ ਮੌਤ

Wednesday, Jan 31, 2024 - 01:24 PM (IST)

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ 3 ਹਮਲੇ ਕੀਤੇ, ਜਿਸ ਵਿਚ 4 ਅਧਿਕਾਰੀ ਅਤੇ 2 ਨਾਗਰਿਕ ਮਾਰੇ ਗਏ। ਇਸ ਦੌਰਾਨ ਗੋਲੀਬਾਰੀ ਸ਼ੁਰੂ ਹੋ ਗਈ, ਜਿਸ 'ਚ 9 ਅੱਤਵਾਦੀ ਮਾਰੇ ਗਏ। ਇਹ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ 3 ਹਮਲਿਆਂ ਵਿੱਚੋਂ ਇੱਕ ਹਮਲਾ ਉੱਚ ਸੁਰੱਖਿਆ ਵਾਲੀ ਜੇਲ੍ਹ 'ਤੇ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਹਮਲੇ ਸੂਬਾਈ ਰਾਜਧਾਨੀ ਕਵੇਟਾ ਤੋਂ ਕਰੀਬ 70 ਕਿਲੋਮੀਟਰ ਦੂਰ ਮਾਚ ਸ਼ਹਿਰ 'ਚ ਸੋਮਵਾਰ ਨੂੰ ਹੋਏ।

ਇਹ ਵੀ ਪੜ੍ਹੋ: US ਵੱਲੋਂ H-1B ਵੀਜ਼ਾ ਲਈ ਲਾਟਰੀ ਸਿਸਟਮ 'ਚ ਵੱਡੇ ਬਦਲਾਅ ਦਾ ਐਲਾਨ, ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਵੱਲੋਂ ਮੰਗਲਵਾਰ ਰਾਤ ਨੂੰ ਜਾਰੀ ਪ੍ਰੈੱਸ ਬਿਆਨ 'ਚ ਕਿਹਾ ਗਿਆ ਹੈ ਕਿ 29 ਅਤੇ 30 ਜਨਵਰੀ ਦੀ ਰਾਤ ਨੂੰ ਬਲੋਚਿਸਤਾਨ ਦੇ ਮਾਚ ਅਤੇ ਕੋਲਪੁਰ ਕੰਪਲੈਕਸ 'ਤੇ ਆਤਮਘਾਤੀ ਹਮਲਾਵਰਾਂ ਸਮੇਤ ਕਈ ਅੱਤਵਾਦੀਆਂ ਨੇ ਹਮਲਾ ਕੀਤਾ। ਬਿਆਨ ਦੇ ਅਨੁਸਾਰ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਹਮਲਿਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦਿੱਤਾ ਗਿਆ। ਇਸ ਗੋਲੀਬਾਰੀ ਦੌਰਾਨ 9 ਅੱਤਵਾਦੀ ਮਾਰੇ ਗਏ ਅਤੇ 3 ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਫੜ ਲਿਆ।

ਇਹ ਵੀ ਪੜ੍ਹੋ: H-1B ਵੀਜ਼ਾ ਧਾਰਕਾਂ ਲਈ ਵੱਡੀ ਖ਼ਬਰ, ਹੁਣ ਅਮਰੀਕਾ 'ਚ ਹੀ ਕਰਵਾ ਸਕੋਗੇ Visa ਰੀਨਿਊ; ਪਾਇਲਟ ਪ੍ਰੋਜੈਕਟ ਲਾਂਚ

ਅੱਤਵਾਦੀਆਂ ਨੇ ਉੱਚ ਸੁਰੱਖਿਆ ਵਾਲੀ ਕੇਂਦਰੀ ਮਾਛ ਜੇਲ੍ਹ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਕੁਝ ਖ਼ਤਰਨਾਕ ਅੱਤਵਾਦੀ ਅਤੇ ਅਜਿਹੇ ਕੈਦੀ ਹਨ, ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਆਈ.ਐੱਸ.ਪੀ.ਆਰ. ਨੇ ਸੋਮਵਾਰ ਰਾਤ ਤੋਂ 4 ਸੁਰੱਖਿਆ ਕਰਮਚਾਰੀਆਂ ਅਤੇ 2 ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਬਲਾਂ ਨੂੰ ਤੁਰੰਤ ਆਸਪਾਸ ਦੇ ਖੇਤਰ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਉਹ ਅੱਤਵਾਦੀਆਂ ਨੂੰ ਫੜਨ ਲਈ ਮੁਹਿੰਮ ਚਲਾ ਰਹੇ ਹਨ।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ 600 ਕਰੋੜ ਰੁਪਏ ਦੀ ਕੋਕੀਨ ਦੀ ਤਸਕਰੀ ਦੇ ਮਾਮਲੇ 'ਚ UK 'ਚ ਭਾਰਤੀ ਜੋੜਾ ਦੋਸ਼ੀ ਕਰਾਰ, India ਨੇ ਮੰਗੀ ਸੀ ਹਵਾਲਗੀ

ਬਿਆਨ 'ਚ ਕਿਹਾ ਗਿਆ ਹੈ, ''3 ਆਤਮਘਾਤੀ ਹਮਲਾਵਰਾਂ ਸਮੇਤ 9 ਅੱਤਵਾਦੀ ਮਾਰੇ ਗਏ ਹਨ, ਜਦਕਿ 3 ਜ਼ਖ਼ਮੀ ਹੋ ਗਏ ਹਨ।'' ਇਕ ਸੀਨੀਅਰ ਪੁਲਸ ਅਧਿਕਾਰੀ ਨੇ ਪਹਿਲਾਂ ਕਿਹਾ ਸੀ ਕਿ ਕੇਂਦਰੀ ਮਾਚ ਜੇਲ੍ਹ 'ਤੇ ਘੱਟੋ-ਘੱਟ 15 ਰਾਕੇਟ ਦਾਗੇ ਗਏ। ਪਾਬੰਦੀਸ਼ੁਦਾ ਵੱਖਵਾਦੀ ਸਮੂਹ 'ਬਲੋਚਿਸਤਾਨ ਲਿਬਰੇਸ਼ਨ ਆਰਮੀ' (ਬੀ. ਐੱਲ. ਏ.), ਮਜੀਦ ਗਰੁੱਪ ਨੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਹਮਲਿਆਂ ਤੋਂ ਬਾਅਦ, ਸੁਰੱਖਿਆ ਬਲਾਂ ਅਤੇ ਪਹਾੜਾਂ ਵਿਚ ਪਿੱਛੇ ਹਟਣ ਦੀ ਕੋਸ਼ਿਸ਼ ਕਰ ਰਹੇ ਹਮਲਾਵਰਾਂ ਵਿਚਕਾਰ ਕਈ ਘੰਟਿਆਂ ਤੱਕ ਗੋਲੀਬਾਰੀ ਹੋਈ। ਬਲੋਚਿਸਤਾਨ ਦੇ ਕਾਰਜਕਾਰੀ ਸੂਚਨਾ ਮੰਤਰੀ ਜਾਨ ਅਚਕਜ਼ਈ ਨੇ ਕਿਹਾ ਕਿ ਮਾਚ ਵਿੱਚ ਅੰਤਿਮ ਨਿਕਾਸੀ ਮੁਹਿੰਮ ਅਜੇ ਵੀ ਜਾਰੀ ਹੈ। ਅਚਕਜ਼ਈ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ, "ਇਲਾਕੇ ਵਿੱਚ ਸਥਿਤੀ ਕਾਬੂ ਵਿੱਚ ਹੈ।"

ਇਹ ਵੀ ਪੜ੍ਹੋ: US 'ਚ ਭਾਰਤੀ ਵਿਦਿਆਰਥੀ ਦਾ ਹਥੌੜੇ ਨਾਲ ਕਤਲ, ਦੂਤਘਰ ਨੇ ਸੈਣੀ ਦੀ ਲਾਸ਼ India ਭੇਜਣ ਦਾ ਦਿੱਤਾ ਭਰੋਸਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


cherry

Content Editor

Related News