ਅਫਗਾਨਿਸਤਾਨ ਦੀ ਇਕ ਮਸੀਤ ''ਤੇ ਅੱਤਵਾਦੀ ਹਮਲਾ, 4 ਲੋਕਾਂ ਦੀ ਮੌਤ ਤੇ 3 ਜ਼ਖਮੀ

Tuesday, Jul 14, 2020 - 04:04 PM (IST)

ਅਫਗਾਨਿਸਤਾਨ ਦੀ ਇਕ ਮਸੀਤ ''ਤੇ ਅੱਤਵਾਦੀ ਹਮਲਾ, 4 ਲੋਕਾਂ ਦੀ ਮੌਤ ਤੇ 3 ਜ਼ਖਮੀ

ਮੈਮਾਨਾ- ਅਫਗਾਨਿਸਤਾਨ ਦੇ ਫਰਿਆਬ ਸੂਬੇ ਵਿਚ ਇਕ ਮਸੀਤ ‘ਤੇ ਹੋਏ ਅੱਤਵਾਦੀ ਹਮਲੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। 

ਸੂਬੇ ਦੇ ਪੁਲਸ ਬੁਲਾਰੇ ਅਬਦੁੱਲ ਕਰੀਮ ਯੂਰਸ਼ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਰਸ਼ ਨੇ ਕਿਹਾ ਕਿ ਤਾਲਿਬਾਨ ਸਮੂਹ ਨਾਲ ਸਬੰਧਤ ਅੱਤਵਾਦੀਆਂ ਨੇ ਸ਼ਾਮ ਨੂੰ ਫਯੈਬ ਸੂਬੇ ਦੀ ਰਾਜਧਾਨੀ ਮੈਮਾਨਾ ਵਿਚ ਇਕ ਮਸੀਤ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਚਾਰ ਵਿਅਕਤੀ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਉਹ ਕਾਰ ਵਿਚ ਬੈਠ ਕੇ ਫਰਾਰ ਹੋ ਗਿਆ ਪਰ ਕੁਝ ਸਮੇਂ ਬਾਅਦ ਪੁਲਸ ਨੇ ਉਸ ਨੂੰ ਰੋਕ ਲਿਆ।

 ਪੁਲਸ ਦੀ ਕਾਰਵਾਈ ਵਿਚ ਦੋ ਅੱਤਵਾਦੀ ਮਾਰੇ ਗਏ,ਜਿਸ ਵਿਚ ਕਾਰੀ ਨਕੀਬ ਨਾਮ ਦਾ ਹਮਲਾਵਰ ਸੂਬੇ ਵਿਚ ਤਾਲਿਬਾਨ ਦੀ ਜਾਸੂਸ ਏਜੰਸੀ ਦਾ ਮੈਂਬਰ ਸੀ। ਤਾਲਿਬਾਨ ਨੇ ਅਜੇ ਤੱਕ ਇਸ ਘਟਨਾ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ।


author

Lalita Mam

Content Editor

Related News