ਕੈਨੇਡਾ ''ਚ ਇਕ ਘਰ ਨੂੰ ਲੱਗੀ ਭਿਆਨਕ ਅੱਗ, 3 ਬੱਚਿਆਂ ਸਮੇਤ ਮਾਂ-ਪਿਓ ਦੀ ਮੌਤ

Tuesday, Mar 29, 2022 - 05:27 PM (IST)

ਕੈਨੇਡਾ ''ਚ ਇਕ ਘਰ ਨੂੰ ਲੱਗੀ ਭਿਆਨਕ ਅੱਗ, 3 ਬੱਚਿਆਂ ਸਮੇਤ ਮਾਂ-ਪਿਓ ਦੀ ਮੌਤ

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ)— ਬੀਤੇ ਦਿਨ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਇਕ ਘਰ ਵਿਚ ਅੱਗ ਲੱਗਣ ਨਾਲ ਇਕੋ ਪਰਿਵਾਰ 5 ਜੀਆਂ ਪਤੀ-ਪਤਨੀ ਅਤੇ ਉਨ੍ਹਾਂ ਦੇ 3 ਬੱਚਿਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਪੀਲ ਰੀਜ਼ਨਲ ਪੁਲਸ ਨੇ ਕਿਹਾ ਕਿ ਸਵੇਰੇ 2:00 ਵਜੇ ਤੋਂ ਪਹਿਲਾਂ ਕੈਨੇਡੀ ਰੋਡ ਅਤੇ ਸੈਂਡਲਵੁੱਡ ਪਾਰਕਵੇ ਈਸਟ ਖੇਤਰ ਵਿਚ ਸ਼ੂਟਰ ਐਵੀਨਿਊ ਦੇ ਨੇੜੇ ਕੋਨੇਸਟੋਗਾ ਡਰਾਈਵ 'ਤੇ ਇਕ ਘਰ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।

ਇਹ ਵੀ ਪੜ੍ਹੋ: ਪੁਤਿਨ ਖ਼ਿਲਾਫ਼ ਵਿਵਾਦਿਤ ਟਿੱਪਣੀ 'ਤੇ ਬਾਈਡੇਨ ਨੇ ਮਾਫ਼ੀ ਮੰਗਣ ਤੋਂ ਕੀਤਾ ਇਨਕਾਰ, ਜਾਣੋ ਕੀ ਸੀ ਬਿਆਨ

ਸੂਚਨਾ ਮਿਲਣ 'ਤੇ ਪੁਲਸ ਅਤੇ ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੂੰ ਘਰ ਵਿਚੋਂ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਮ੍ਰਿਤਕਾਂ ਦੀ ਪਛਾਣ ਨਜ਼ੀਰ ਅਲੀ (28) ਅਤੇ ਰੇਵੇਨ ਅਲੀ-ਓਡੀਆ (29) ਅਤੇ ਉਨ੍ਹਾਂ ਦੇ ਬੱਚਿਆਂ ਲੈਲਾ ਅਲੀ-ਓਡੀਆ, ਜੈਡੇਨ ਅਲੀ-ਓਡੀਆ ਅਤੇ ਆਲੀਆ ਅਲੀ-ਓਡੀਆ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ 7, 8 ਅਤੇ 10 ਸਾਲ ਦੇ ਕਰੀਬ ਸੀ।

ਇਹ ਵੀ ਪੜ੍ਹੋ: ਯੂਕ੍ਰੇਨ ਜੰਗ ਨਾਲ ਹੋਰ ਜ਼ਿਆਦਾ ਤਾਕਤਵਰ ਹੋਏ ਪੁਤਿਨ, ਰੂਸ ’ਚ 71 ਫ਼ੀਸਦੀ ਤੱਕ ਪਹੁੰਚੀ ਲੋਕਪ੍ਰਿਯਤਾ


author

cherry

Content Editor

Related News