ਈ-ਬਾਈਕ ਨਾਲ ਘਰ ’ਚ ਲੱਗੀ ਭਿਆਨਕ ਅੱਗ, ਮਾਂ ਤੇ 2 ਬੱਚੇ ਜ਼ਿੰਦਾ ਸੜੇ

Tuesday, Jul 04, 2023 - 02:04 AM (IST)

ਈ-ਬਾਈਕ ਨਾਲ ਘਰ ’ਚ ਲੱਗੀ ਭਿਆਨਕ ਅੱਗ, ਮਾਂ ਤੇ 2 ਬੱਚੇ ਜ਼ਿੰਦਾ ਸੜੇ

ਲੰਡਨ (ਵਿਸ਼ੇਸ਼)-ਕੈਂਬ੍ਰਿਜ ਇਲਾਕੇ ’ਚ ਚਾਰਜ ਹੋ ਰਹੀ ਇਕ ਈ-ਬਾਈਕ ਨਾਲ 2 ਮੰਜ਼ਿਲਾ ਘਰ ’ਚ ਭਿਆਨਕ ਅੱਗ ਲੱਗ ਗਈ। ਇਸ ਅੱਗ ’ਚ ਇਕ ਔਰਤ ਅਤੇ ਉਸ ਦੇ 2 ਬੱਚਿਆਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਔਰਤ ਜੇਮਾ ਜੇਰਮੇਨੀ (31), ਉਸ ਦੇ 4 ਸਾਲਾ ਪੁੱਤਰ ਓਲੀਵਰ ਪੇਡਨ ਅਤੇ 8 ਸਾਲ ਦੀ ਧੀ ਲਿਲੀ ਪੇਡਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਨ੍ਹਾਂ ਬੱਚਿਆਂ ਦੇ ਪਿਤਾ ਅਤੇ ਜੇਮਾ ਦੇ ਪਤੀ ਸਕਾਟ ਪੇਡਨ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪਬਜੀ ਰਾਹੀਂ ਦੋਸਤੀ, ਫਿਰ ਪਿਆਰ, 4 ਬੱਚਿਆਂ ਨੂੰ ਲੈ ਕੇ ਭਾਰਤ ਪਹੁੰਚੀ ਪਾਕਿਸਤਾਨੀ ਔਰਤ

ਅੱਗ ਰਾਤ 1 ਵਜੇ ਦੇ ਲੱਗਭਗ ਲੱਗੀ। ਗੁਆਂਢੀਆਂ ਨੇ ਦੱਸਿਆ ਕਿ ਪਿਤਾ ਨੇ ਆਪਣੇ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਕੈਂਬਰਿਜ ਸ਼ਾਇਰ ਅੱਗ ਅਤੇ ਬਚਾਅ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਅੱਗ ’ਚ ਪਰਿਵਾਰ ਦੇ 2 ਪਾਲਤੂ ਕੁੱਤੇ ਵੀ ਸੜ ਕੇ ਮਰ ਗਏ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਲਾਰੈਂਸ ਬਿਸ਼ਨੋਈ ਸਮੇਤ ਹੋਰ ਖ਼ਤਰਨਾਕ ਗੈਂਗਸਟਰਾਂ ਨੂੰ ‘ਕਾਲਾ ਪਾਣੀ’ ਭੇਜਣ ਦੀ ਤਿਆਰੀ ! (ਵੀਡੀਓ)


author

Manoj

Content Editor

Related News