ਕੈਨੇਡੀਅਨ ਸਣੇ 20 ਲੋਕਾਂ ਨੂੰ ਲੈ ਜਾ ਰਹੀ ਬੱਸ 80 ਮੀਟਰ ਦੀ ਉਚਾਈ ਤੋਂ ਡਿਗੀ, 17 ਦੀ ਮੌਤ

08/24/2020 8:28:44 AM

ਖੇਵਸੁਰੇਤੀ- ਜਾਰਜੀਆ ਦੇ ਪੂਰਬੀ ਖੇਵਸੁਰੇਤੀ ਪਹਾੜੀ ਖੇਤਰ ਵਿਚ ਇਕ ਬੱਸ ਦੁਰਘਟਨਾ ਦੀ ਸ਼ਿਕਾਰ ਹੋ ਗਈ, ਜਿਸ ਵਿਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ। ਇਸ ਬੱਸ ਵਿਚ ਇਕ ਕੈਨੇਡੀਅਨ ਨਾਗਰਿਕ ਵੀ ਸਵਾਰ ਸੀ ਪਰ ਅਜੇ ਪੁਸ਼ਟੀ ਨਹੀਂ ਹੋ ਸਕੀ ਕਿ ਉਸ ਦੀ ਹਾਲਤ ਕਿਵੇਂ ਹੈ।

ਜਾਰਜੀਆ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ 17 ਲੋਕਾਂ ਦੀ ਮੌਤ ਹੋ ਗਈ ਤੇ ਹੋਰ 3 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਹੈਲੀਕਾਪਟਰ ਦੀ ਮਦਦ ਨਾਲ ਜ਼ਖਮੀਆਂ ਨੂੰ ਲੱਭਿਆ ਗਿਆ ਤੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। 

PunjabKesari

ਮੰਤਰਾਲੇ ਮੁਤਾਬਕ ਇਕ ਮਿੰਨੀ ਬੱਸ ਪੂਰਬੀ ਖੇਵਸੁਰੇਤੀ ਪਹਾੜੀ ਖੇਤਰ ਵਿਚ ਇਕ ਪਹਾੜੀ ਨਾਲ ਟਕਰਾ ਗਈ ਅਤੇ 80 ਮੀਟਰ ਦੀ ਉਚਾਈ ਤੋਂ ਹੇਠਾਂ ਡਿੱਗ ਗਈ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਤੇਜ਼ ਗਤੀ ਨਾਲ ਚੱਲ ਰਹੀ ਮਿੰਨੀ ਬੱਸ ਪਹਾੜੀ ਨਾਲ ਟਕਰਾਉਣ ਤੋਂ ਪਹਿਲਾਂ ਇਕ ਕਾਰ ਨਾਲ ਵੀ ਟਕਰਾਈ ਸੀ। ਬੱਸ ਵਿਚ ਵਧੇਰੇ ਜਨਾਨੀਆਂ ਸਨ। ਇਸ ਦੇ ਇਲਾਵਾ ਇਸ ਵਿਚ ਕੈਨੇਡਾ ਦਾ ਇਕ ਨਾਗਰਿਕ ਵੀ ਬੱਸ ਵਿਚ ਸਵਾਰ ਸੀ। ਉਹ ਸੁਰੱਖਿਅਤ ਬਚਿਆ ਹੈ ਜਾਂ ਨਹੀਂ ਅਜੇ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਖਰਾਬ ਮੌਸਮ ਵੀ ਹਾਦਸੇ ਦਾ ਕਾਰਨ ਹੋ ਸਕਦਾ ਹੈ ਪਰ ਅਜੇ ਜਾਂਚ ਜਾਰੀ ਹੈ। 


Lalita Mam

Content Editor

Related News