ਅਮਰੀਕਾ ''ਚ ਕਰੂਜ਼ ਸ਼ਿਪ ''ਤੇ ਮਿਲੇ ਕੋਵਿਡ-19 ਦੇ 10 ਮਰੀਜ਼

Sunday, Dec 05, 2021 - 02:30 PM (IST)

ਅਮਰੀਕਾ ''ਚ ਕਰੂਜ਼ ਸ਼ਿਪ ''ਤੇ ਮਿਲੇ ਕੋਵਿਡ-19 ਦੇ 10 ਮਰੀਜ਼

ਨਿਊ ਓਰਲੀਨਜ਼ (ਭਾਸ਼ਾ)- ਨਾਰਵੇ ਦੇ ਇਕ ਕਰੂਜ਼ ਸਮੁੰਦਰੀ ਜਹਾਜ਼ 'ਤੇ ਸਵਾਰ 10 ਲੋਕ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਅਧਿਕਾਰੀਆਂ ਨੇ ਸ਼ਨੀਵਾਰ ਰਾਤ ਇਹ ਜਾਣਕਾਰੀ ਦਿੱਤੀ। ਲੁਈਸਿਆਨਾ ਦੇ ਸਿਹਤ ਵਿਭਾਗ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਦਿ ਨਾਰਵੇਜਿਅਨ ਬ੍ਰੇਕਵੇਅ' ਨਾਮਕ ਕਰੂਜ਼ ਜਹਾਜ਼ 28 ਨਵੰਬਰ ਨੂੰ ਨਿਊ ਓਰਲੀਨਜ਼ ਤੋਂ ਰਵਾਨਾ ਹੋਇਆ ਸੀ ਅਤੇ ਇਸ ਨੇ ਹਫ਼ਤੇ ਦੇ ਅੰਤ ਵਿੱਚ ਵਾਪਸ ਆਉਣਾ ਸੀ। 

ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦਾ ਖ਼ੌਫ, ਅਮਰੀਕਾ ਨੇ ਭਾਰਤ ਸਮੇਤ ਹੋਰ ਦੇਸ਼ਾਂ ਦੇ ਯਾਤਰੀਆਂ ਲਈ ਨਵੇਂ ਨਿਰਦੇਸ਼ ਕੀਤੇ ਜਾਰੀ

ਬਿਆਨ ਵਿਚ ਕਿਹਾ ਗਿਆ ਹੈ ਕਿ ਬਲੀਜੇ, ਹੋਂਡੁਰਾਸ ਅਤੇ ਮੈਕਸੀਕੋ ਇਸ ਦੇ ਪੜਾਅ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 'ਤੇ 3,200 ਤੋਂ ਵੱਧ ਲੋਕ ਸਵਾਰ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਵਿੱਚ ਲਾਗ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਕੁਆਰੰਟੀਨ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਸੰਕਰਮਿਤ ਪਾਏ ਗਏ ਲੋਕਾਂ ਦੀ ਸਥਿਤੀ ਕਿਹੋ ਜਿਹੀ ਹੈ।


author

Vandana

Content Editor

Related News