ਮੰਦਿਰ ਕਮੇਟੀ ਨੇ ਗੁਰੂ ਰਾਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ

Monday, Feb 28, 2022 - 12:56 PM (IST)

ਮੰਦਿਰ ਕਮੇਟੀ ਨੇ ਗੁਰੂ ਰਾਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਮਿਲਾਨ/ਇਟਲੀ (ਸਾਬੀ ਚੀਨੀਆ) ਸਨਾਤਨ ਧਰਮ ਕਮੇਟੀ ਲਵੀਨੀੳ ਵੱਲੋਂ ਸ੍ਰੀ ਗੁਰੂ ਰਾਵਿਦਾਸ ਮਹਾਰਾਜ ਦਾ 645ਵਾਂ ਪ੍ਰਕਾਸ਼ ਪੁਰਬ ਦਿਹਾੜਾ ਮਨਾਉਣਾ ਕੀਤਾ ਗਿਆ। ਇਸ ਮੌਕੇ ਭਗਤਾਂ ਵੱਲੋ ਗੁਰੂ ਰਾਵਿਦਾਸ ਅਤੇ ਮਹਾਮਾਈ ਦੇ ਸ਼ਬਦਾਂ ਦਾ ਗੁਣ ਗਾਣ ਕੀਤਾ ਗਿਆ। ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸੱਦੇ 'ਤੇ ਗੁਰੂ ਰਾਵਿਦਾਸ ਦਰਬਾਰ ਵਿਲੈਤਰੀ ਤੋਂ ਪੁੱਜੇ ਹੋਏ ਪ੍ਰਬੰਧਕਾਂ ਸਮੇਤ ਪੁੱਜੇ ਹੋਏ ਹੋਰਨਾਂ ਸ਼ਰਧਾਲੂਆਂ ਦਾ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ੍ ਕੀਤਾਗਿਆ।

ਪੜ੍ਹੋ ਇਹ ਅਹਿਮ ਖ਼ਬਰ- ਰੂਸ-ਯੂਕ੍ਰੇਨ ਵਿਚਾਲੇ ਯੁੱਧ ਦਾ ਅੱਜ ਪੰਜਵਾਂ ਦਿਨ, ਜਾਣੋ ਹਰ ਘਟਨਾ ਦੀ Live Update 

ਇਸ ਮੌਕੇ ਬਲਜੀਤ ਵਿੱਕੀ ,ਕਰਨ ਭਨੋਟ ਅਤੇ ਮਨੀ ਢੌਲੀ ਸਮੇਤ ਮਹਿਲਾਵਾਂ ਵਲੋਂ ਧਾਰਮਿਕ ਸ਼ਬਦ ਪੜ੍ਹਕੇ ਹਾਜ਼ਰੀਆਂ ਲਾਉਂਦੇ ਹੋਏ ਪ੍ਰੋਗਰਾਮ ਦੀਆਂ ਰੌਣਕਾਂ ਨੂੰ ਵਧਾਇਆ ਗਿਆ ਆਈਆਂ ਹੋਈਆਂ ਸੰਗਤਾਂ ਨੂੰ ਭੋਜਨ ਭੰਡਾਰਾ ਵੀ ਵਰਤਾਇਆ ਗਿਆ। 


author

Vandana

Content Editor

Related News