ਤਾਪਮਾਨ ਡਿੱਗਣ ਨਾਲ ਸਤ੍ਹਾ ’ਤੇ ਮੌਜੂਦ ਵਾਇਰਸ ਜ਼ਿਆਦਾ ਸਮੇਂ ਤੱਕ ਇਨਫੈਕਸ਼ਨਕਾਰੀ ਰਹਿ ਸਕਦੈ

12/19/2020 9:29:05 AM

ਹਿਊਸਟਨ, (ਭਾਸ਼ਾ)-ਵਿਗਿਆਨੀਆਂ ਨੇ ਵਾਇਰਸ ਵਰਗੇ ਕਣਾਂ ਦੀ ਵਰਤੋਂ ਕਰ ਕੇ ਪਤਾ ਲਗਾਇਆ ਹੈ ਕਿ ਸਤ੍ਹਾ ’ਤੇ ਕੋਰੋਨਾ ਵਾਇਰਸ ਦੀ ਹੋਂਦ ’ਤੇ ਵਾਤਾਵਰਣ ਦਾ ਕੀ ਅਸਰ ਪੈਂਦਾ ਹੈ। ਖੋਜਕਾਰਾਂ ਨੇ ਪਾਇਆ ਕਿ ਸਰਦੀਆਂ ’ਚ ਤਾਪਮਾਨ ਡਿੱਗਣ ’ਤੇ ਵਾਇਰਸ ਲੰਬੇ ਸਮੇਂ ਤੱਕ ਇਨਫੈਕਸ਼ਨਕਾਰੀ ਰਹਿ ਸਕਦਾ ਹੈ। 

‘ਬਾਇਓਕੈਮੀਕਲ ਐਂਡ ਬਾਇਓਫਿਜੀਕਲ ਰਿਸਰਚ ਕਮਿਊਨੀਕੇਸ਼ੰਸ’ ਨਾਮੀ ਖੋਜ ਰਸਾਲੇ ’ਚ ਪ੍ਰਕਾਸ਼ਤ ਅਧਿਐਨ ਮੁਤਾਬਕ ਵਾਇਰਸ ਵਰਗੇ ਕਣ (ਵੀ. ਐੱਲ. ਪੀ.) ਕੋਰੋਨਾ ਵਾਇਰਸ ਦੇ ਬਾਹਰੀ ਢਾਂਚੇ ਵਰਗੇ ਹੁੰਦੇ ਹਨ। ਅਮਰੀਕਾ ਦੀ ਉਟਾਹ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਿਹਾ ਕਿ ਵੀ. ਐੱਲ. ਪੀ. ਉਸੇ ਲਿਪਿਡ ਅਤੇ ਤਿੰਨ ਕਿਸਮਾਂ ਦੇ ਪ੍ਰੋਟੀਨ ਨਾ ਬਣੇ ਖੋਖਲੇ ਕਣ ਹੁੰਦੇ ਹਨ ਜਿਵੇਂ ਕੋਰੋਨਾ ਵਾਇਰਸ ’ਚ ਹੁੰਦਾ ਹੈ ਪਰ ਉਨ੍ਹਾਂ ਵਿਚ ਜੀਨੋਮ ਨਹੀਂ ਹੁੰਦਾ ਇਸ ਲਈ ਉਨ੍ਹਾਂ ਤੋਂ ਇਨਫੈਕਸ਼ਨ ਦਾ ਖਤਰਾ ਨਹੀਂ ਹੁੰਦਾ।

ਇਸ ਖੋਜ ’ਚ ਵਿਗਿਆਨੀਆਂ ਨੇ ਵਾਇਰਸ ਵਰਗੇ ਕਣਾਂ ਦੀ ਜਾਂਚ, ਕੱਚ ਦੀ ਸਤ੍ਹਾ ’ਤੇ ਖੁਸ਼ਕ ਅਤੇ ਨਮੀ ਵਾਲੇ ਵਾਤਾਵਰਣ ’ਚ ਕੀ ਹੈ,ਬਾਰੇ ਜਾਂਚ ਕੀਤੀ। ਖੋਜਕਾਰਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਆਮ ਤੌਰ ’ਤੇ ਉਦੋਂ ਫੈਲਦਾ ਹੈ ਜਦੋਂ ਕੋਈ ਇਨਫੈਕਟਿਡ ਵਿਅਕਤੀ ਖੰਘਦਾ ਜਾਂ ਛਿੱਕਦਾ ਹੈ। ਉਨ੍ਹਾਂ ਕਿਹਾ ਕਿ ਖੰਘਣ ਅਤੇ ਛਿੱਕਣ ਨਾਲ ਨਿਕਲਣ ਵਾਲੀਂ ਬੂੰਦਾਂ ਜਲਦੀ ਹੀ ਸੁੱਕ ਜਾਂਦੀਆਂ ਹਨ ਇਸ ਲਈ ਉਨ੍ਹਾਂ ਤੋਂ ਨਿਕਲੇ ਸੁੱਕੇ ਅਤੇ ਨਮੀ ਵਾਲੇ ਵਾਇਰਸ ਕਣ ਸੰਪਰਕ ’ਚ ਆਈ ਕਿਸੇ ਵੀ ਸਤ੍ਹਾ ’ਤੇ ਬੈਠ ਜਾਂਦੇ ਹਨ। ਮਾਈਕ੍ਰੋਸਕੋਪੀ ਤਕਨੀਕ ਦੀ ਮਦਦ ਨਾਲ ਵਿਗਿਆਨੀਆਂ ਨੇ ਬਦਲਦੇ ਹੋਏ ਵਾਤਾਵਰਣ ’ਚ ਵੀ. ਐੱਲ. ਪੀ. ’ਚ ਆਏ ਬਦਲਾਅ ਨੂੰ ਦੇਖਿਆ।


Lalita Mam

Content Editor

Related News