ਤਹਿਰੀਕ-ਏ-ਤਾਲਿਬਾਨ ਵਲੋਂ ਇਮਰਾਨ ਨੂੰ ਜਵਾਬ- ਪਾਕਿਸਤਾਨ ਨਾਲ ਸ਼ਾਂਤੀ ਸਮਝੌਤੇ ਦਾ ਇਰਾਦਾ ਨਹੀਂ
Tuesday, Oct 05, 2021 - 12:17 PM (IST)
ਇਸਲਾਮਾਬਾਦ (ਏ.ਐੱਨ.ਆਈ.)- ਇਕ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਗੱਲਬਾਤ ਕਰ ਰਹੀ ਹੈ ਤਾਂ ਜੋ ਗਰੁੱਪ ਆਪਣੇ ਹਥਿਆਰ ਸੁੱਟ ਕੇ ਦੇਸ਼ ਦੇ ਸੰਵਿਧਾਨ ਦੀ ਪਾਲਣਾ ਕਰਨ ਲਈ ਸਹਿਮਤ ਹੋਵੇ ਪਰ ਇਮਰਾਨ ਦੀਆਂ ਉਮੀਦਾ ਨੂੰ ਝਟਕਾ ਦਿੰਦੇ ਹੋਏ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਗੋਲੀਬੰਦੀ ਦੀਆਂ ਖਬਰਾਂ ਦਾ ਖੰਡਨ ਕਰਦਿਆਂ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਪਾਕਿਸਤਾਨ ਨਾਲ ਸ਼ਾਂਤੀ ਸਮਝੌਤੇ ਦਾ ਕੋਈ ਯਤਨ ਨਹੀਂ ਕਰ ਰਿਹਾ।
ਪੜ੍ਹੋ ਇਹ ਅਹਿਮ ਖਬਰ- ਪੈਂਡੋਰਾ ਪੇਪਰਸ ’ਚ ਭਾਰਤ ਦੇ 5 ਰਾਜਨੇਤਾਵਾਂ ਅਤੇ ਪਾਕਿਸਤਾਨ ਦੇ 700 ਵੱਡੇ ਧਨ ਚੋਰਾਂ ਦੇ ਨਾਂ
ਤਹਿਰੀਕ-ਏ-ਤਾਲਿਬਾਨ ਦੇ ਇਕ ਬੁਲਾਰੇ ਮੁਹੰਮਦ ਖੁਰਾਸਾਨੀ ਨੇ ਇਕ ਬਿਆਨ ’ਚ ਕਿਹਾ ਕਿ ਅਸੀਂ ਕਦੇ ਵੀ ਗੋਲੀਬੰਦੀ ਦਾ ਐਲਾਨ ਨਹੀਂ ਕੀਤਾ। ਸਾਡੇ ਲੜਾਕੇ ਆਪਣੇ ਹਮਲੇ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਤਹਿਰੀਕ-ਏ-ਤਾਲਿਬਾਨ ਦਾ ਅੰਦੋਲਨ ਇਕ ਸੰਗਠਿਤ ਕਿਸਮ ਦਾ ਹੈ। ਸਾਡੇ ਗਰੁੱਪ ’ਚ ਕੋਈ ਧੜੇਬੰਦੀ ਨਹੀਂ ਹੈ।