ਤਹਿਰਾਨ ''ਚ ਦੋਹਰੀ ਨਾਗਰਿਕਤਾ ਵਾਲੇ ਪ੍ਰੋਫੈਸਰ ਨੂੰ ਲਿਆ ਗਿਆ ਹਿਰਾਸਤ ''ਚ

04/26/2018 2:13:34 PM

ਤਹਿਰਾਨ— ਈਰਾਨ ਵਿਚ ਫੌਜੀ ਕਾਰਵਾਈ ਵਿਰੁੱਧ ਸਰਗਰਮ ਰੂਪ ਨਾਲ ਅਭਿਆਨ ਚਲਾਉਣ ਵਾਲੇ ਬ੍ਰਿਟਿਸ਼-ਈਰਾਨੀ ਪ੍ਰੋਫੈਸਰ ਨੂੰ ਈਰਾਨ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਈਰਾਨ ਦੇ ਰੇਵੋਲਿਊਸ਼ਨਰੀ ਗਾਰਡ ਨੇ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਫੜਿਆ ਹੈ। ਸਾਲ 2015 ਦੇ ਪ੍ਰਮਾਣੁ ਸਮਝੌਤੇ ਤੋਂ ਬਾਅਦ ਦੋਹਰੀ ਨਾਗਰਿਕਤਾ ਵਾਲੇ ਵਿਅਕਤੀ ਨੂੰ ਹਿਰਾਸਤ ਵਿਚ ਲਏ ਜਾਣ ਦਾ ਇਹ ਤਾਜ਼ਾ ਮਾਮਲਾ ਹੈ।
ਬ੍ਰਿਟੇਨ ਦੇ ਵਿਦੇਸ਼ ਦਫਤਰ ਨੇ ਬੁੱਧਵਾਰ ਦੇਰ ਰਾਤ ਨੂੰ ਕਿਹਾ ਕਿ ਉਹ ਈਰਾਨ ਵਿਚ ਮਨੁੱਖੀ ਅਧਿਕਾਰ ਕੇਂਦਰ ਵੱਲੋਂ ਕੰਪਿਊਟਰ ਵਿਗਿਆਨੀ ਅਤੇ ਗਣਿਤ ਸ਼ਾਸਤਰੀ ਅੱਬਾਸ ਇਦਾਲਤ ਨੂੰ ਹਿਰਾਸਤ ਵਿਚ ਲਏ ਜਾਣ ਦੀ ਗੱਲ ਕਹੇ ਜਾਣ ਤੋਂ ਬਾਅਦ 'ਤੁਰੰਤ ਸੂਚਨਾ ਮੰਗ ਰਿਹਾ ਹੈ' ਪਰ ਈਰਾਨ ਦੀ ਸਰਕਾਰੀ ਮੀਡੀਆ ਨੇ ਇਸ ਮਾਮਲੇ 'ਤੇ ਤੁਰੰਤ ਰਿਪੋਰਟ ਨਹੀਂ ਦਿੱਤੀ ਹੈ, ਜੋ ਕਿ ਦੋਹਰੀ ਨਾਗਰਿਕਤਾ ਵਾਲੇ ਮਾਮਲਿਆਂ ਵਿਚ ਅਸਾਧਾਰਨ ਹੈ। ਅਜੇ ਇਹ ਸਪਸ਼ਟ ਨਹੀਂ ਹੈ ਕਿ ਉਹ ਕਿਹੜੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਰੇਵੋਲਿਊਸ਼ਨਰੀ ਗਾਰਡ ਉਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕਰਦਾ ਹੈ ਜੋ ਜਾਸੂਸੀ ਜਾਂ ਸੁਰੱਖਿਆ ਸਬੰਧਤ ਦੋਸ਼ਾਂ ਵਿਚ ਸ਼ਾਮਲ ਹੁੰਦੇ ਹਨ ਅਤੇ ਜਿਨ੍ਹਾਂ 'ਤੇ ਬੰਦ ਕਮਰੇ ਵਿਚ ਮੁਕੱਦਮਾ ਚੱਲਦਾ ਹੈ, ਜਿੱਥੇ ਖੁਦ ਦਾ ਬਚਾਅ ਕਰਨ ਦਾ ਮੌਕਾ ਦਿੱਤੇ ਬਿਨਾਂ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਹੈ। ਅੱਬਾਸ ਇੰਪੀਰੀਅਲ ਕਾਲਜ ਲੰਡਨ ਵਿਚ ਪ੍ਰੋਫੈਸਰ ਹਨ। ਯੂਨੀਵਰਸਿਟੀ ਨੇ ਅਜੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਕ ਅਕਾਦਮਿਕ ਕਾਰਜਸ਼ਾਲਾ ਲਈ ਈਰਾਨ ਆਏ ਅੱਬਾਸ ਨੂੰ 15 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਨੂੰ ਬੁੱਧਵਾਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਦਲੀਲ ਦਿੱਤੀ ਕਿ ਉਹ ਨਿਰਦੋਸ਼ ਹਨ ਅਤੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਗਾਰਡ ਨੇ ਤਹਿਰਾਨ ਵਿਚ ਉਨ੍ਹਾਂ ਦੇ ਘਰ ਵੀ ਸ਼ਾਪਾ ਮਾਰਿਆ।


Related News