ਨਿਊ ਸਾਊਥ ਵੇਲਜ਼ ''ਚ ਵਾਪਰਿਆ ਭਿਆਨਕ ਹਾਦਸਾ, ਉਲਟਬਾਜ਼ੀਆਂ ਖਾਂਦੀ ਸੜਕ ''ਤੇ ਡਿੱਗੀ ਕਾਰ

09/28/2017 1:23:52 PM

ਨਿਊ ਸਾਊਥ ਵੇਲਜ਼, (ਬਿਊਰੋ)— ਨਿਊ ਸਾਊਥ ਵੇਲਜ਼ ਦੇ ਪੋਰਟ ਮੈਕਕੁਰੀ 'ਚ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦਰਅਸਲ ਇੱਥੇ ਇਕ ਕਾਰ ਅਤੇ ਵੈਨ ਦੀ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਇਕ 16 ਸਾਲਾ ਨਾਬਾਲਗ ਲੜਕੀ ਦੀ ਮੌਤ ਹੋ ਗਈ। ਕਾਰ 'ਚ 7 ਲੋਕ ਸਵਾਰ ਸਨ। ਹਾਦਸਾ ਨਿਊ ਸਾਊਥ ਵੇਲਜ਼ ਦੇ ਪੋਰਟ ਮੈਕਕੁਰੀ ਨੇੜੇ ਪੈਸੀਫਿਕ ਹਾਈਵੇਅ 'ਤੇ ਵਾਪਰਿਆ। 
ਕਾਰ ਅਤੇ ਵੈਨ ਦੀ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਕਈ ਵਾਰ ਉਲਟਬਾਜ਼ੀਆਂ ਖਾਂਦੀ ਹੋਈ ਪਲਟੀ। ਜਿਸ 'ਚੋਂ 16 ਸਾਲਾ ਲੜਕੀ ਬਾਹਰ ਡਿੱਗ ਗਈ, ਜਿਸ ਕਾਰਨ ਘਟਨਾ ਵਾਲੀ ਥਾਂ 'ਤੇ ਹੀ ਉਸ ਦੀ ਮੌਤ ਹੋ ਗਈ। ਪਰਿਵਾਰ ਦੇ ਬਾਕੀ ਮੈਂਬਰਾਂ ਵੀ ਜ਼ਖਮੀ ਹੋਏ ਹਨ। ਮੌਕੇ 'ਤੇ ਪੁੱਜੀ ਪੁਲਸ ਅਤੇ ਐਮਰਜੈਂਸੀ ਅਧਿਕਾਰੀਆਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਕਾਰ ਨੂੰ ਚਲਾਉਣ ਵਾਲੀ ਪਰਿਵਾਰਕ ਡਰਾਈਵਰ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ, ਉਸ ਦੇ ਸਿਰ 'ਤੇ ਕਈ ਸੱਟਾਂ ਲੱਗੀਆਂ। ਵੈਨ ਦੇ ਡਰਾਈਵਰ ਨੂੰ ਵੀ ਪੋਰਟ ਮੈਕਕੁਰੀ ਬੇਸ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ, ਤਾਂ ਕਿ ਉਸ ਦੇ ਟੈਸਟ ਕੀਤੇ ਜਾ ਸਕਣ ਕਿ ਉਸ ਨੇ ਸ਼ਰਾਬ ਤਾਂ ਨਹੀਂ ਪੀਤੀ ਹੋਈ ਸੀ। ਪੁਲਸ ਮਾਮਲੇ ਦੀ ਜਾਂਚ  ਕਰ ਰਹੀ ਹੈ। ਦੱਸਣਯੋਗ ਹੈ ਕਿ ਇਕ ਹਫਤੇ ਪਹਿਲਾਂ ਵੀ ਨਿਊ ਸਾਊਥ ਵੇਲਜ਼ 'ਚ ਅਜਿਹਾ ਭਿਆਨਕ ਹਾਦਸਾ ਵਾਪਰਿਆ ਸੀ, ਜਿਸ 'ਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਸੀ।


Related News