ਗਲੀ ''ਚ ਬੁਲਾ ਕੇ ਸਹੇਲੀ ਕਰ ''ਤਾ ਓਹੀ ਕੰਮ, ਜੋ ਨਹੀਂ ਹੋਣਾ ਚਾਹੀਦਾ ਸੀ

Wednesday, Oct 09, 2024 - 10:17 PM (IST)

ਗਲੀ ''ਚ ਬੁਲਾ ਕੇ ਸਹੇਲੀ ਕਰ ''ਤਾ ਓਹੀ ਕੰਮ, ਜੋ ਨਹੀਂ ਹੋਣਾ ਚਾਹੀਦਾ ਸੀ

ਲੰਡਨ : ਇੰਗਲੈਂਡ ਵਿਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਇਕ 17 ਸਾਲਾ ਨਾਬਾਲਗ ਨੇ ਆਪਣੀ ਇਕ ਮਹਿਲਾ ਮਿੱਤਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਹ ਕਤਲ ਇੰਨਾ ਭਿਆਨਕ ਸੀ ਕਿ ਕਿਸੇ ਦੀ ਵੀ ਰੂਹ ਕੰਬ ਜਾਵੇਗੀ। ਘਟਨਾ ਤੋਂ ਬਾਅਦ 17 ਸਾਲਾ ਨੌਜਵਾਨ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।

PunjabKesari

 

ਮਿਲੀ ਜਾਣਕਾਰੀ ਮੁਤਾਬਕ 17 ਸਾਲਾ ਲੋਗਨ ਮੈਕਫੇਲ 'ਤੇ ਉਸ ਦੀ 15 ਸਾਲਾ ਦੋਸਤ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਲੜਕੀ ਨੇ ਲੜਕੇ ਨਾਲ ਆਪਣਾ 18 ਮਹੀਨੇ ਪੁਰਾਣਾ ਰਿਸ਼ਤਾ ਤੋੜ ਦਿੱਤਾ ਸੀ। ਇਸ ਤੋਂ ਭੜਕੇ ਹੋਏ ਨਾਬਾਲਗ ਨੇ ਲੜਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਲੜਕਾ ਹਮਲਾ ਕਰਨ ਤੋਂ ਪਹਿਲਾਂ ਲੜਕੀ ਦਾ ਤਕਰੀਬਨ 45 ਮਿੰਟ ਪਿੱਛਾ ਕਰਦਾ ਰਿਹਾ ਤੇ ਫਿਰ ਉਸ ਨੇ ਲੜਕੀ ਨੂੰ ਇਕ ਸੁਨਸਾਨ ਗਲੀ ਵਿਚ ਬੁਲਾਇਆ। ਇਸ ਦੌਰਾਨ ਦੋਵਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤੇ ਲੜਕੇ ਨੇ ਰਸੋਈ ਵਿਚ ਵਰਤੇ ਜਾਣ ਵਾਲੇ ਚਾਕੂ ਨਾਲ ਲੜਕੀ ਉੱਤੇ 36 ਵਾਰ ਕੀਤੇ। ਇਸ ਦੌਰਾਨ ਲੜਕੀ ਦੀ ਮੌਤ ਹੋ ਗਈ।

ਮੈਕਫੇਲ ਨੂੰ ਅਗਸਤ 'ਚ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ ਪਰ ਉਸ ਦੀ ਉਮਰ ਕਾਰਨ ਪਛਾਣ ਨਹੀਂ ਹੋ ਸਕੀ ਸੀ। ਇੱਕ ਜੱਜ ਨੇ ਹੁਣ ਫੈਸਲਾ ਦਿੱਤਾ ਹੈ ਕਿ ਉਸਦਾ ਨਾਮ ਲਿਆ ਜਾ ਸਕਦਾ ਹੈ ਤੇ ਫੋਟੋ ਖਿੱਚੀ ਜਾ ਸਕਦੀ ਹੈ ਮਤਲਬ ਕਿ ਉਸ ਵੱਲੋਂ ਕੀਤੇ ਕੰਮ ਦੇ ਹੁਣ ਵੇਰਵੇ ਜਾਰੀ ਕੀਤੇ ਜਾ ਸਕਦੇ ਹਨ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਨੂੰ ਪਿਛਲੇ ਸਾਲ 27 ਜਨਵਰੀ ਨੂੰ ਹੋਲੀ ਦੀ ਹੱਤਿਆ ਲਈ ਇਸ ਮਹੀਨੇ ਦੇ ਅੰਤ 'ਚ ਸਜ਼ਾ ਸੁਣਾਈ ਜਾਵੇਗੀ।

PunjabKesari

 

ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਕੋਨਸੇਟ, ਕੋ ਡਰਹਮ 'ਚ ਆਰਮੀ ਕੈਡੇਟਸ ਵਿਚ ਪਹਿਲੀ ਵਾਰ ਮਿਲਿਆ ਸੀ। ਇਸ ਤੋਂ ਬਾਅਦ ਉਹ ਇਕ ਦੂਜੇ ਦੇ ਨੇੜੇ ਆਏ ਤੇ ਤਕਰੀਬਨ 18 ਮਹੀਨੇ ਡੇਟਿੰਗ ਕੀਤੀ। ਪਰ ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਮੈਕਫੇਲ ਔਟਿਜ਼ਮ ਦਾ ਸ਼ਿਕਾਰ ਸੀ ਤੇ ਉਸ ਦੀਆਂ ਵੱਖਰੀਆਂ ਵਿਦਿਅਕ ਲੋੜਾਂ ਸਨ ਅਤੇ ਉਹ ਗੇਟਸਹੈੱਡ ਦੇ ਇੱਕ ਵਿਸ਼ੇਸ਼ ਸਕੂਲ ਵਿੱਚ ਪੜ੍ਹਿਆ ਸੀ। ਦੋਸਤਾਂ ਨੇ ਕਿਹਾ ਕਿ ਜੋੜਾ ਅਕਸਰ ਬਹਿਸ ਕਰਦਾ ਰਹਿੰਦਾ ਸੀ ਤੇ ਲੜਦਾ ਰਹਿੰਦਾ ਸੀ।


author

Baljit Singh

Content Editor

Related News