ਚੋਰੀ ਦੀ ਕਾਰ ''ਚੋਂ ਮਿਲੀ ਪੰਜਾਬੀ ਨੌਜਵਾਨ ਦੀ ਲਾਸ਼

01/20/2018 3:31:05 AM

ਟੋਰਾਂਟੋ— ਵੈਨਕੂਵਰ ਦੀ ਪੁਲਸ ਨੂੰ ਇਕ ਪੰਜਾਬੀ ਨੌਜਵਾਨ ਲੜਕੇ ਦੀ ਲਾਸ਼ ਮਿਲੀ ਹੈ। ਜਿਸ ਦੀ ਪਛਾਣ ਸਰੀ ਦੇ ਰਹਿਣ ਵਾਲੇ 18 ਸਾਲਾਂ ਸੱਚਦੀਪ ਸਿੰਘ ਧੂਤ ਦੇ ਤੌਰ 'ਤੇ ਹੋਈ ਹੈ। ਪੁਲਸ ਮੁਤਾਬਕ ਮ੍ਰਿਤਕ ਨੌਜਵਾਨ ਦੀ ਲਾਸ਼ ਵੀਰਵਾਰ ਦੁਪਹਿਰ ਫੇਅਰਮਾਟ ਸਟ੍ਰੀਟ ਤੇ ਵੈਨੇਸ ਅਵੈਨਿਊ ਇਲਾਕੇ ਨੇੜੇ ਇਕ ਚੋਰੀ ਹੋਈ ਗੱਡੀ 'ਚੋਂ ਮਿਲੀ ਸੀ।
ਸੱਚਦੀਪ ਦੇ ਲਾਪਤਾ ਹੋਣ ਦੀ ਸ਼ਿਕਾਇਤ ਸਰੀ ਦੇ ਆਰ.ਸੀ.ਐੱਮ.ਪੀ. 'ਚ ਦਰਜ ਕਰਵਾਈ ਗਈ। ਉਸ ਨੂੰ ਆਖਰੀ ਵਾਰ 9 ਜਨਵਰੀ ਨੂੰ ਨਿਊਟਨ 'ਚ ਦੇਖਿਆ ਗਿਆ ਸੀ। ਸਰੀ ਪੁਲਸ ਦਾ ਕਹਿਣਾ ਹੈ ਕਿ ਸੱਚਦੀਪ ਸਿੰਘ ਤੇ ਨੀਲੇ ਰੰਗ ਦੀ ਫੋਨਟਿਕ ਸਨਫਾਇਰ ਜਿਸ ਦਾ ਨੰਬਰ ਪਲੇਟ ਐੱਫ.ਈ.9-84ਆਰ ਹੈ, ਇਨ੍ਹਾਂ ਦੋਹਾਂ ਦਾ ਆਪਸ 'ਚ ਕੋਈ ਸੰਬੰਧ ਹੋ ਸਕਦਾ ਹੈ ਕਿਉਂਕਿ ਜਿਸ ਕਾਰ 'ਚ ਸੱਚਦੀਪ ਦੀ ਲਾਸ਼ ਮਿਲੀ ਸੀ ਉਸੇ ਕਾਰ ਦੀ ਵਿੰਡ ਸ਼ੀਲਡ 'ਤੇ ਜੋ ਪਾਰਕਿੰਗ ਦੀ ਸਲੀਪ ਲੱਗੀ ਸੀ ਉਸ ਤੇ ਕਾਰ ਸੰਬੰਧੀ ਸਾਰੀ ਜਾਣਕਾਰੀ ਲਿਖੀ ਹੋਈ ਸੀ।
ਪੁਲਸ ਨੇ ਸੱਚਦੀਪ ਸਿੰਘ ਦੇ ਮੌਤ ਦੇ ਕਾਰਨਾ ਦਾ ਖੁਲਾਸਾ ਨਹੀਂ ਕੀਤਾ ਹੈ। ਫਿਲਹਾਲ ਪੁਲਸ ਇਸ ਕਤਲ ਦੀ ਪੂਰੀ ਜਾਂਚ ਕਰ ਰਹੀ ਹੈ। ਪੁਲਸ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੁਝ ਪਤਾ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਕਰ ਸਕਦੇ ਹਨ।


Related News