ਅਮਰੀਕਾ : ਲਾਸ ਵੇਗਾਸ ਦੇ ਸਕੂਲ ''ਚ ਗੋਲੀਬਾਰੀ, ਲੜਕੇ ਦੀ ਮੌਤ

09/12/2018 12:03:54 PM

ਲਾਸ ਵੇਗਾਸ (ਭਾਸ਼ਾ)— ਅਮਰੀਕਾ ਦੇ ਉੱਤਰੀ ਲਾਸ ਵੇਗਾਸ ਦੇ ਇਕ ਹਾਈ ਸਕੂਲ ਦੇ ਕੰਪਲੈਕਸ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ 'ਚ ਇਕ 18 ਸਾਲਾ ਲੜਕੇ ਦੀ ਮੌਤ ਹੋ ਗਈ। ਘਟਨਾ ਮਗਰੋਂ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਪੁਲਸ ਮੁਖੀ ਜਸਟਿਨ ਰਾਬਟਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੰਗਲਵਾਰ ਦੀ ਦੁਪਹਿਰ ਨੂੰ ਸਥਾਨਕ ਸਮੇਂ ਅਨੁਸਾਰ 2.40 ਵਜੇ ਦੇ ਕਰੀਬ ਕੈਨਿਯਨ ਸਪਰਿੰਗਜ਼ ਹਾਈ ਸਕੂਲ ਦੇ ਬੇਸਬਾਲ ਫੀਲਡ 'ਚ ਗੋਲੀਬਾਰੀ ਹੋਈ। ਫੀਲਡ ਵਿਚ 18 ਸਾਲਾ ਲੜਕਾ ਮਿਲਿਆ, ਜਿਸ ਨੂੰ ਗੋਲੀ ਲੱਗੀ ਹੋਈ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਰਾਬਟਰਸ ਨੇ ਦੱਸਿਆ ਕਿ ਪੁਲਸ ਨੇ ਜਮਾਤਾਂ ਅਤੇ ਹਾਲ ਦੀ ਤਲਾਸ਼ੀ ਲਈ ਪਰ ਉੱਥੇ ਕੋਈ ਜ਼ਖਮੀ ਨਹੀਂ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਦੁਪਹਿਰ 2.40 ਵਜੇ ਜਦੋਂ ਗੋਲੀਬਾਰੀ ਹੋਈ, ਉਸ ਸਮੇਂ 500 ਦੇ ਕਰੀਬ ਵਿਦਿਆਰਥੀ ਇਕ ਪ੍ਰੋਗਰਾਮ ਲਈ ਸਕੂਲ 'ਚ ਮੌਜੂਦ ਸਨ। ਪੁਲਸ ਦਾ ਇਹ ਵੀ ਕਹਿਣਾ ਹੈ ਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੈ ਕਿ ਮ੍ਰਿਤਕ ਸਕੂਲ ਦਾ ਵਿਦਿਆਰਥੀ ਸੀ ਜਾਂ ਨਹੀਂ।


Related News