…ਜਦੋਂ ਤੇਰਨੀ-ਨਾਰਨੀ ਦੀਆਂ ਪੰਜਾਬਣਾਂ ਨੇ ਤੀਆਂ ਤੀਜ ਦੇ ਮੇਲੇ ‘ਚ ਨੱਚ-ਨੱਚ ਹਿਲਾ ਦਿੱਤੀ ਇਟਲੀ

Thursday, Aug 26, 2021 - 11:32 PM (IST)

…ਜਦੋਂ ਤੇਰਨੀ-ਨਾਰਨੀ ਦੀਆਂ ਪੰਜਾਬਣਾਂ ਨੇ ਤੀਆਂ ਤੀਜ ਦੇ ਮੇਲੇ ‘ਚ ਨੱਚ-ਨੱਚ ਹਿਲਾ ਦਿੱਤੀ ਇਟਲੀ

ਰੋਮ (ਕੈਂਥ) - ਇਟਲੀ ਦੇ ਤੇਰਨੀ-ਨਾਰਨੀ ਇਲਾਕੇ ‘ਚ “ਤੀਆਂ ਤੀਜ ਦਾ ਮੇਲਾ” ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਿਸ ਵਿਚ ਪੰਜਾਬੀ ਪਹਿਰਾਵੇ ਵਿਚ ਸੱਜੀਆ ਮੁਟਿਆਰਾਂ ਨੇ ਗਿੱਧਾ, ਭੰਗੜਾ ਤੇ ਬੋਲੀਆਂ ਨਾਲ ਖੂਬ ਰੰਗ ਬੰਨ੍ਹਿਆ ਅਤੇ ਜਿਸ ਵਿਚ ਪੰਜਾਬੀ ਮੁਟਿਆਰਾਂ ਵੱਲੋ ਪੰਜਾਬੀ ਸੰਗੀਤ ਦੇ ਦਿਲ ਨੂੰ ਛੂਹ ਲੈਣ ਵਾਲੇ ਗਾਣਿਆ ਤੇ ਸੋਲੋ ਪਰਫਾਰਮੈਂਸ ਪੇਸ਼ ਕਰਕੇ ਸਭ ਦੀ ਵਾਹ-ਵਾਹ ਖੱਟੀ।

ਇਸ ਦੌਰਾਨ ਪੰਜਾਬੀ ਗੀਤਾਂ ਅਤੇ ਪੰਜਾਬਣਾਂ ਵਲੋ ਨੱਚ-ਨੱਚ ਖੂਬ ਮਨੋਰੰਜਨ ਕੀਤਾ ਗਿਆ ਜਿਸ ਨਾਲ ਇੱਦਾਂ ਲੱਗ ਰਿਹਾ ਸੀ ਜਿਵੇਂ ਇਨ੍ਹਾਂ ਮੁਟਿਆਰਾਂ ਦੇ ਗਿੱਧੇ ਦੀ ਧਮਕ ਨਾਲ ਇਟਲੀ ਹਿੱਲ ਰਹੀ ਹੈ। ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਸਾਰਿਆਂ ਦਾ ਸਾਂਝਾ ਤੇਰਨੀ ਗਰੁੱਪ ਦਾ ਇਹ 5ਵਾਂ “ਤੀਆਂ ਤੀਜ ਮੇਲਾ” ਸੀ, ਜਿਸ ਦੀ ਅਗਵਾਈ ਮੈਡਮ ਕਿਰਨ ਸੈਣੀ ਵੱਲੋਂ ਕੀਤੀ ਗਈ। ਜਿਹੜੇ ਪਹਿਲਾਂ 4 ਮੇਲੇ ਹੋਏ ਹਨ ਉਨ੍ਹਾਂ ਨੂੰ ਨੇਪੜੇ ਚਾੜਨ ਵਿੱਚ ਮੈਡਮ ਰੁਪਿੰਦਰ ਕੌਰ ਦਾ ਅਹਿਮ ਯੋਗਦਾਨ ਰਿਹਾ ਹੈ ਅਤੇ ਮੇਲੇ ਨੂੰ ਵੀ ਬੁਲੰਦੀ ਤੇ ਲਿਜਾਣ ਲਈ ਇਲਾਕੇ ਦੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਅਹਿਮ ਯੋਗਦਾਨ ਰਿਹਾ ਹੈ।

ਇਸ 5ਵੇਂ ਤੀਆਂ ਤੀਜ ਦੇ ਮੇਲੇ ਨੂੰ ਸਫਲਤਾ ਪੂਰਵਕ ਨੇਪੜੇ ਚਾੜਨ ਲਈ ਸਾਰਿਆਂ ਦਾ ਸਾਂਝਾ ਤੇਰਨੀ ਗਰੁੱਪ ਵੱਲੋਂ ਪੰਜਾਬੀ ਮੁਟਿਆਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੀ ਹੋਇਆ ਅਸੀਂ ਪੰਜਾਬ ਤੋਂ ਹਜ਼ਾਰਾ ਮੀਲ ਦੂਰ ਵੱਸਦੇ ਹਾਂ ਪਰ ਪੰਜਾਬ ਹਰ ਪੰਜਾਬੀ ਦੇ ਦਿਲ ਵਿੱਚ ਵੱਸਦਾ ਹੈ ਤੇ ਸਾਨੂੰ ਸਭ ਨੂੰ ਵਿਦੇਸ਼ਾਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਪੰਜਾਬੀ ਸੱਚਿਆਚਾਰ ਦੀ ਗੱਲ ਕਰਦੇ ਪ੍ਰੋਗਰਾਮ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਪੰਜਾਬੀ ਸੱਭਿਆਚਾਰ ਨੂੰ ਚੰਗੀ ਤਰ੍ਹਾ ਸਮਝ ਸਕੇ। ਇਸ ਮੇਲੇ ਵਿੱਚ ਮਾਂਵਾਂ ਧੀਆਂ ਦੇ ਪਿਆਰ ਦੀ ਬਾਤ ਪਾਉਂਦੇ ਲੋਕ ਗੀਤ ਵੀ ਗਾਏ ਗਏ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News