ਕਰਤਾਰਪੁਰ ਲਾਂਘੇ ’ਤੇ 30 ਅਗਸਤ ਨੂੰ ਹੋਵੇਗੀ ਤਕਨੀਕੀ ਮੀਟਿੰਗ

Thursday, Aug 29, 2019 - 04:35 PM (IST)

ਕਰਤਾਰਪੁਰ ਲਾਂਘੇ ’ਤੇ 30 ਅਗਸਤ ਨੂੰ ਹੋਵੇਗੀ ਤਕਨੀਕੀ ਮੀਟਿੰਗ

ਇਸਲਾਮਾਬਾਦ— ਪਾਕਿਸਤਾਨ ’ਚ ਕਰਤਾਰਪੁਰ ਲਾਂਘੇ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਹਨ ਤੇ ਪਾਕਿਸਤਾਨ ਵਲੋਂ ਵੀਰਵਾਰ ਨੂੰ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਸਬੰਧੀ 30 ਅਗਸਤ ਨੂੰ ਜ਼ੀਰੋ ਲਾਈਨ ’ਤੇ ਤਕਨੀਕੀ ਮੀਟਿੰਗ ਕਰੇਗਾ। ਇਸ ਦੀ ਜਾਣਕਾਰੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਵਲੋਂ ਦਿੱਤੀ ਗਈ ਹੈ।

ਇਹ ਪ੍ਰੋਜੈਕਟ ਪਾਕਿਸਤਾਨ ਦੇ ਕਰਤਾਰਪੁਰ ’ਚ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ’ਚ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜੇਗਾ ਤੇ ਇਸ ਦੌਰਾਨ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਲਈ ਸਿਰਫ ਇਕ ਪਰਮਿਟ ਦੀ ਲੋੜ ਹੋਵੇਗੀ ਤੇ ਉਹ ਵੀਜ਼ਾ ਫਰੀ ਯਾਤਰਾ ਕਰ ਸਕਣਗੇ। ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਹ ਗੁਰਦੁਆਰਾ 1522 ਈ. ਚ ਬਣਾਇਆ ਗਿਆ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਆਪਣੇ ਹਫਤਾਵਾਰ ਬਿਆਨ ’ਚ ਕਿਹਾ ਕਿ ਕਰਤਾਰਪੁਰ ਲਾਂਘੇ ’ਤੇ ਤਕਨੀਕੀ ਬੈਠਕ ਕੱਲ ਜ਼ੀਰੋ ਲਾਈਨ ’ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਭਾਰਤ ਨੂੰ ਸੂਚਨਾ ਦੇਣ ਤੋਂ ਬਾਅਦ ਹੀ 30 ਅਗਸਤ ਦਾ ਦਿਨ ਰੱਖਿਆ ਗਿਆ ਹੈ।   


author

Baljit Singh

Content Editor

Related News