ਚੀਨ ਨੇ ਡੀ. ਐੱਫ-17 ਮਿਜ਼ਾਈਲ ਦਾ ਕੀਤਾ ਪਰੀਖਣ
Tuesday, Jan 02, 2018 - 03:05 PM (IST)

ਬੀਜਿੰਗ (ਬਿਊਰੋ)— ਚੀਨ ਨੇ ਕਈ ਪਰਮਾਣੂ ਹਥਿਆਰਾਂ ਨੂੰ ਇੱਕਠਿਆਂ ਲੈ ਜਾਣ ਸਮੇਤ 'ਦੁਨੀਆ ਦੇ ਕਿਸੇ ਵੀ ਹਿੱਸੇ' ਨੂੰ ਨਿਸ਼ਾਨਾ ਬਣਾਉਣ ਵਿਚ ਸਮਰੱਥ ਹਾਈਪਰਸੋਨਿਕ ਗਲਾਈਡ ਵਾਹਨ (ਐੱਚ. ਜੀ. ਵੀ.) ਮਿਜ਼ਾਈਲ ਡੀ. ਐੱਫ-17 ਦਾ ਪਰੀਖਣ ਕੀਤਾ ਹੈ। ਇਸ ਤੋਂ ਪਹਿਲਾਂ ਵੀ ਚੀਨ ਨੇ ਡੀ. ਐੱਫ-17 ਮਿਜ਼ਾਈਲ ਦਾ ਨਵੰਬਰ ਵਿਚ ਪਰੀਖਣ ਕੀਤਾ ਸੀ। ਅਮਰੀਕਾ ਸੂਤਰਾਂ ਨੇ ਦੱਸਿਆ ਕਿ ਸਾਲ 2020 ਵਿਚ ਡੀ. ਐੱਫ-17 ਦੇ ਸੰਚਾਲਨ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਵੀ ਚੀਨ ਸਾਲ 2014 ਅਤੇ ਸਾਲ 2016 ਵਿਚ ਐੱਚ. ਜੀ. ਵੀ. ਮਿਜ਼ਾਈਲ ਦੇ ਪਰੀਖਣ ਕਰ ਚੁੱਕਾ ਹੈ। ਅਮਰੀਕੀ ਸੂਤਰਾਂ ਨੇ ਦੱਸਿਆ ਕਿ ਇਹ ਨਵੀਂ ਮਿਜ਼ਾਈਲ ਡੋਂਗਫੇਂਗ-41, ਮੈਕ-10 ਤੋਂ ਵੀ ਜ਼ਿਆਦਾ ਤੇਜ਼ ਗਤੀ ਵਾਲੀ ਹੈ। ਇਹ ਮਿਜ਼ਾਈਲ ਦੁਸ਼ਮਣਾਂ ਦੀ ਰੱਖਿਆ ਪ੍ਰਣਾਲੀ ਵਿਚ ਸੰਨ ਲਗਾਉਣ ਵਿਚ ਸਮਰੱਥ ਹੈ। ਇਸ ਤੋਂ ਪਹਿਲਾਂ ਵੀ ਐੱਚ. ਜੀ. ਵੀ. ਰਵਾਇਤੀ ਬੈਲਿਸਟਿਕ ਮਿਜ਼ਾਈਲ ਪ੍ਰਣਾਲੀਆਂ ਦੇ ਬਰਾਬਰ ਹੈ ਪਰ ਐੱਚ. ਜੀ. ਵੀ ਬੈਲਿਸਟਿਕ ਮਿਜ਼ਾਈਲਾਂ ਦੀ ਤੁਲਨਾ ਵਿਚ ਘੱਟ ਉਚਾਈ 'ਤੇ ਉੱਡਦੀਆਂ ਹਨ। ਜਦੋਂ ਐੱਚ. ਜੀ. ਵੀ. ਥੱਲੇ ਉੱਤਰਣਾ ਸ਼ੁਰੂ ਕਰਦੇ ਹਨ ਤਾਂ ਉਹ ਰਵਾਇਤੀ ਬੈਲਿਸਟਿਕ ਮਿਜ਼ਾਈਲਾਂ ਦੀ ਤੁਲਨਾ ਵਿਚ ਬਹੁਤ ਹੌਲੀ ਗਤੀ ਨਾਲ ਉੱਡਦੇ ਹਨ। ਜੇ ਇਹ ਮਿਜ਼ਾਈਲ ਚੀਨੀ ਫੌਜ ਵਿਚ ਸੇਵਾ ਦੇਣੀ ਸ਼ੁਰੂ ਕਰਦੀ ਹੈ ਤਾਂ ਇਸ ਨਾਲ ਚੀਨ ਦੀ ਤਾਕਤ ਹੋਰ ਮਜ਼ਬੂਤ ਹੋ ਜਾਵੇਗੀ।