ਪੀ.ਐੱਮ. ਮੋਦੀ ਅਤੇ ਜੋਅ ਬਾਈਡੇਨ ਨੇ ਸਿਹਤ ਸੇਵਾ ਅਤੇ ਇੰਡੋ-ਪੈਸੀਫਿਕ 'ਤੇ ਕੀਤੀ ਗੱਲਬਾਤ : ਸੰਧੂ

11/19/2020 12:33:01 PM

ਵਾਸ਼ਿੰਗਟਨ (ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਜੇਤੂ ਜੋ ਬਾਈਡੇਨ ਵਿਚਾਲੇ ਹੋਈ ਗੱਲਬਾਤ ਬਾਰੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ। ਉਹਨਾਂ ਮੁਤਾਬਕ, ਗੱਲਬਾਤ ਦੌਰਾਨ ਦੋਹਾਂ ਨੇ ਭਾਰਤ-ਪ੍ਰਸ਼ਾਂਤ ਖੇਤਰ, ਸਿਹਤ ਸੇਵਾ, ਫਾਰਮਾਸੂਟੀਕਲਜ਼ ਅਤੇ ਵਿਸ਼ੇਸ਼ ਰੂਪ ਨਾਲ ਟੀਕਿਆਂ ਦੀ ਭੂਮਿਕਾ 'ਤੇ ਵਿਚਾਰ ਜ਼ਾਹਰ ਕੀਤੇ।

ਏ.ਐੱਨ.ਆਈ. ਨਾਲ ਗੱਲ ਕਰਦਿਆਂ ਸੰਧੂ ਨੇ ਕਿਹਾ ਕਿ ਪੀ.ਐੱਮ. ਮੋਦੀ ਨੇ ਬਾਈਡੇਨ ਨੂੰ ਚੋਣਾਂ ਵਿਚ ਉਹਨਾਂ ਦੀ ਜਿੱਤ ਲਈ ਵਧਾਈ ਦਿੱਤੀ ਅਤੇ ਚੋਣਾਂ ਵਿਚ ਜੇਤੂ ਹੋਰ ਭਾਰਤੀ ਨੇਤਾਵਾਂ ਤੇ ਭਾਰਤ ਦੇ ਲੋਕਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਸੰਧੂ ਮੁਤਾਬਕ,''ਪੀ.ਐੱਮ. ਮੋਦੀ ਅਤੇ ਜੋਅ ਬਾਈਡੇਨ ਨੇ ਗਲੋਬਲ ਰਣਨੀਤਕ ਹਿੱਸੇਦਾਰੀ ਅਤੇ ਭਾਰਤ-ਪ੍ਰਸ਼ਾਂਤ ਖੇਤਰ 'ਤੇ ਵਿਚਾਰਾਂ ਵਟਾਂਦਰੇ ਕੀਤੇ ਅਤੇ ਉਹਨਾਂ ਸਮੱਸਿਆਵਾਂ 'ਤੇ ਚਰਚਾ ਕੀਤੀ ਜਿਸ ਦਾ ਅਮਰੀਕਾ, ਭਾਰਤ ਅਤੇ ਸਾਰੀ ਦੁਨੀਆ ਸਾਹਮਣਾ ਕਰ ਰਹੀ ਹੈ। ਉਹਨਾਂ ਨੇ ਸਿਹਤ ਸੇਵਾ, ਫਾਰਮਾਸੂਟੀਕਲ ਅਤੇ ਵਿਸ਼ੇਸ਼ ਰੂਪ ਨਾਲ ਟੀਕਿਆਂ ਦੀ ਭੂਮਿਕਾ 'ਤੇ ਚਰਚਾ ਕੀਤੀ, ਜਿਸ ਵਿਚ ਉਹਨਾਂ ਨੇ ਭਾਰਤੀ-ਅਮਰੀਕੀ ਵਿਆਪਕ ਗਲੋਬਲ ਰਣਨੀਤਕ ਹਿੱਸੇਦਾਰੀ ਨੂੰ ਅੱਗੇ ਵਧਾਉਣ 'ਤੇ ਸਹਿਮਤੀ ਜ਼ਾਹਰ ਕੀਤੀ।'' ਪੀ.ਐੱਮ. ਦਫਤਰ ਦੇ ਇਕ ਬਿਆਨ ਮੁਤਾਬਕ, ਦੋਹਾਂ ਨੇ ਕੋਵਿਡ-19 ਮਹਾਮਾਰੀ ਅਤੇ ਇੰਡੋ-ਪੈਸੀਫਿਕ ਖੇਤਰ ਸਮੇਤ ਆਪਣੀਆਂ ਤਰਜੀਹਾਂ 'ਤੇ ਚਰਚਾ ਕੀਤੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸੈਨਾ ਦੇ ਸਾਬਕਾ ਮੈਂਬਰ ਨੇ ਰੂਸ ਲਈ ਜਾਸੂਸੀ ਕਰਨ ਦਾ ਦੋਸ਼ ਕਬੂਲਿਆ

ਪੀ.ਐੱਮ. ਮੋਦੀ ਨੇ ਅਮਰੀਕਾ ਵਿਚ ਲੋਕੰਤਤਰੀ ਪਰੰਪਰਾਵਾਂ ਦੀ ਤਾਕਤ ਅਤੇ ਲਚੀਲੇਪਨ ਨੂੰ ਇਕ ਵਸੀਅਤਨਾਮਾ ਦੇ ਰੂਪ ਵਿਚ ਵਰਣਨ ਕਰਦਿਆਂ ਜੋਅ ਬਾਈਡੇਨ ਨੂੰ ਚੋਣਾਂ ਵਿਚ ਜਿੱਤ ਲਈ ਵਧਾਈ ਦਿੱਤੀ। ਪੀ.ਐੱਮ. ਮੋਦੀ ਨੇ 2014 ਅਤੇ 2016 ਵਿਚ ਸੰਯੁਕਤ ਰਾਜ ਅਮਰੀਕਾ ਦੀ ਆਪਣੀ ਅਧਿਕਾਰਤ ਯਾਤਰਾਵਾਂ ਦੇ ਦੌਰਾਨ ਬਾਈਡੇਨ ਦੇ ਨਾਲ ਆਪਣੇ ਪਹਿਲੇ ਦੇ ਸੰਬੰਧਾਂ ਨੂੰ ਗਰਮਜੋਸ਼ੀ ਨਾਲ ਯਾਦ ਕੀਤਾ। 2014 ਵਿਚ ਜਦੋਂ ਮੋਦੀ ਅਮਰੀਕਾ ਵਿਚ ਆਪਣੀ ਪਹਿਲੀ ਅਧਿਕਾਰਤ ਯਾਤਰਾ 'ਤੇ ਆਏ ਸਨ ਤਾਂ ਉਸ ਸਮੇਂ ਉਪ ਰਾਸ਼ਰਟਰਪਤੀ ਰਹੇ ਬਾਈਡੇਨ ਨੇ ਉਹਨਾਂ ਲਈ ਦੁਪਹਿਰ ਦੇ ਭੋਜਨ ਦੀ ਮੇਜ਼ਬਾਨੀ ਕੀਤੀ ਸੀ। ਬਾਈਡੇਨ ਨੇ 2016 ਦੀ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਸੰਬੋਧਿਤ ਅਮਰੀਕੀ ਕਾਂਗਰਸ ਦੇ ਸੰਯੁਕਤ ਸੈਸ਼ਨ ਦੀ ਪ੍ਰਧਾਨਗੀ ਕੀਤੀ ਸੀ। ਸੰਧੂ ਮੁਤਾਬਕ, ਪੀ.ਐੱਮ. ਮੋਦੀ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੀ ਵਧਾਈ ਦਿੱਤੀ।


Vandana

Content Editor Vandana