ਤੰਜ਼ਾਨੀਆ ਦੇ ਰਾਸ਼ਟਰਪਤੀ ਜਾਨ ਮਗੁਫੁਲੀ ਦਾ ਦੇਹਾਂਤ, ਕਾਫੀ ਸਮੇਂ ਤੋਂ ਸਨ ਬੀਮਾਰ
Thursday, Mar 18, 2021 - 11:30 PM (IST)
ਡੋਡੋਮਾ-ਤੰਜ਼ਾਨੀਆ ਦੇ ਰਾਸ਼ਟਰਪਤੀ ਜਾਨ ਮਗੁਫੁਲੀ ਦਾ 61 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਤੰਜ਼ਾਨੀਆ ਦੀ ਉਪ ਰਾਸ਼ਟਰਪਤੀ ਸਾਮੀਆ ਸੁਲੁਹੁ ਨੇ ਇਸ ਦੀ ਪੁਸ਼ਟੀ ਕੀਤੀ। ਮਗੁਫੁਲੀ ਦੇ ਕੋਵਿਡ-19 ਨਾਲ ਇਨਫੈਕਟਿਡ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ -ਚੀਨ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਬ੍ਰਿਟੇਨ ਦਾ ਵੱਡਾ ਫੈਸਲਾ, ਜਲਦ ਹੀ ਵਧਾਏਗਾ ਪ੍ਰਮਾਣੂ ਹਥਿਆਰਾਂ ਦਾ ਜ਼ਖੀਰਾ
ਮਗੁਫੁਲੀ ਸੰਡੇ ਚਰਚ ਸਰਵਿਸ ਦੌਰਾਨ ਹਿੱਸਾ ਲੈਂਦੇ ਸਨ ਪਰ 27 ਫਰਵਰੀ ਤੋਂ ਬਾਅਦ ਉਨ੍ਹਾਂ ਨੂੰ ਜਨਤਕ ਪ੍ਰੋਗਰਾਮ 'ਚ ਨਹੀਂ ਦੇਖਿਆ ਗਿਆ ਸੀ। ਅਜਿਹੀ ਚਰਚਾ ਸੀ ਕਿ ਉਹ ਬੀਮਾਰ ਹਨ ਅਤੇ ਵਿਦੇਸ਼ 'ਚ ਇਲਾਜ ਕਰਵਾ ਰਹੇ ਹਨ। ਮਗੁਫੁਲੀ 1995 'ਚ ਸੰਸਦ ਮੈਂਬਰ ਵਜੋ ਚੁਣੇ ਗਏ ਸਨ।
2010 'ਚ ਤੰਜ਼ਾਨੀਆ 'ਚ ਟ੍ਰਾਂਸਪੋਰਟ ਮੰਤਰੀ ਵਜੋਂ ਦੁਬਾਰਾ ਨਿਯੁਕਤ ਹੋਣ 'ਤੇ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਹਾਸਲ ਹੋਈ।
ਇਹ ਵੀ ਪੜ੍ਹੋ -ਇਮਰਾਨ ਸਰਕਾਰ ਵਿਰੁੱਧ ਸੜਕਾਂ 'ਤੇ ਉਤਰੇ PAK ਕਿਸਾਨ, 31 ਮਾਰਚ ਨੂੰ ਕੱਢਣਗੇ 'ਟਰੈਕਟਰ ਮਾਰਚ'
ਉਨ੍ਹਾਂ ਦੀ ਹਮਲਾਵਰ ਲੀਡਰਸ਼ਿਪ ਸਟਾਈਲ ਅਤੇ ਸੜਕ ਨਿਰਮਾਣ ਉਦਯੋਗ 'ਚ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਤੰਜ਼ਾਨੀਅਨ ਦਰਮਿਆਨ ਮਸ਼ਹੂਰ ਹੈ। ਇਸ ਕਾਰਣ ਉਨ੍ਹਾਂ ਦਾ ਨਾਂ ਬੁਲਡੋਜ਼ਰ ਰੱਖਿਆ ਗਿਆ ਸੀ। ਉਹ 2015 'ਚ ਰਾਸ਼ਟਰਪਤੀ ਵਜੋਂ ਪਹਿਲੀ ਵਾਰ ਨਿਯੁਕਤ ਹੋਏ ਸਨ। ਇਸ ਤੋਂ ਬਾਅਦ 2020 'ਚ ਉਨ੍ਹਾਂ ਨੂੰ ਦੁਬਾਰਾ ਚੁਣਿਆ ਗਿਆ ਸੀ। ਮਗੁਫੁਲੀ ਦੇ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ 'ਤੇ ਉਨ੍ਹਾਂ ਵਿਰੁੱਧ ਚੋਣ ਲੜ ਰਹੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟੁੰਡੁ ਲਿਸੁ ਨੇ ਧੋਖਾਧੜੀ ਦੱਸਿਆ ਸੀ।
ਇਹ ਵੀ ਪੜ੍ਹੋ -ਪਾਕਿ ਦੁਨੀਆ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਦੇਸ਼, ਜ਼ਹਿਰੀਲੀ ਹਵਾ 'ਚ ਸਾਹ ਲੈਣ ਨੂੰ ਮਜ਼ਬੂਰ ਹੋਏ ਲੋਕ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।