ਤਨਜ਼ਾਨੀਆ 'ਚ ਵੱਡਾ ਹਾਦਸਾ : ਝੀਲ 'ਚ ਡਿੱਗਿਆ ਯਾਤਰੀਆਂ ਨਾਲ ਭਰਿਆ ਜਹਾਜ਼, 19 ਲੋਕਾਂ ਦੀ ਮੌਤ (ਤਸਵੀਰਾਂ)

Monday, Nov 07, 2022 - 08:51 AM (IST)

ਤਨਜ਼ਾਨੀਆ 'ਚ ਵੱਡਾ ਹਾਦਸਾ : ਝੀਲ 'ਚ ਡਿੱਗਿਆ ਯਾਤਰੀਆਂ ਨਾਲ ਭਰਿਆ ਜਹਾਜ਼, 19 ਲੋਕਾਂ ਦੀ ਮੌਤ (ਤਸਵੀਰਾਂ)

ਬੁਕੋਬਾ : ਤਨਜ਼ਾਨੀਆ ਦੇ ਸ਼ਹਿਰ ਬੁਕੋਬਾ 'ਚ ਇਕ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦੌਰਾਨ 19 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਪ੍ਰਧਾਨ ਮੰਤਰੀ ਕਾਸਿਮ ਮਜਾਲਿਵਾ ਦੇ ਹਵਾਲਾ ਤੋਂ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟ ਦੇ ਮੁਤਾਬਕ ਪ੍ਰੀਸੀਜਨ ਏਅਰ ਕੰਪਨੀ ਦਾ ਜਹਾਜ਼ ਬੁਕੋਬਾ ਹਵਾਈ ਅੱਡੇ 'ਤੇ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਵਿਕਟੋਰੀਆ ਝੀਲ 'ਚ ਡਿੱਗ ਗਿਆ।

ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਖਬੀਰ ਲੰਡਾ ਨੇ ਲਈ, ਸੋਸ਼ਲ ਮੀਡੀਆ 'ਤੇ ਪਾਈ ਪੋਸਟ

PunjabKesari

ਜਹਾਜ਼ 'ਚ 39 ਯਾਤਰੀ ਅਤੇ ਚਾਲਕ ਦਲ ਅਤੇ 4 ਮੈਂਬਰਾਂ ਸਮੇਤ 43 ਲੋਕ ਸਵਾਰ ਸਨ। ਇਨ੍ਹਾਂ 'ਚੋਂ 26 ਲੋਕਾਂ ਨੂੰ ਬਚਾ ਲਿਆ ਗਿਆ ਹੈ। ਸਿਟੀਜਨ ਅਖ਼ਬਾਰ ਦੇ ਮੁਤਾਬਕ 18 ਮ੍ਰਿਤਕਾਂ 'ਚ ਚਾਲਕ ਦਲ ਦੇ ਮੈਂਬਰ ਅਤੇ ਯਾਤਰੀ ਸ਼ਾਮਲ ਹਨ।

PunjabKesari

ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਖ਼ਰਾਬ ਮੌਸਮ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। ਪ੍ਰੀਸੀਜਨ ਏਅਰ ਦਾ ਇਹ ਜਹਾਜ਼ ਦਾਰ ਐੱਸ ਸਲਾਮ ਤੋਂ ਬੁਕੋਬਾ ਵਾਇਆ ਮਿਵਾਂਜਾ ਹੋ ਕਾ ਜੇ ਰਿਹਾ ਸੀ।

ਇਹ ਵੀ ਪੜ੍ਹੋ : ਪਰਾਲੀ ਦੀ ਸਾਂਭ-ਸੰਭਾਲ ਤੇ ਕਣਕ ਦੀ ਸਿੱਧੀ ਬਿਜਾਈ ਲਈ ਸਬਸਿਡੀ 'ਤੇ ਮਸ਼ੀਨਾਂ ਖ਼ਰੀਦਣ ਦੀ ਮਿਆਦ 'ਚ ਵਾਧਾ

PunjabKesari

ਸੋਸ਼ਲ ਮੀਡੀਆ 'ਤੇ ਵੀਡੀਓ ਫੁਟੇਜ ਅਤੇ ਤਸਵੀਰਾਂ 'ਚ ਜਹਾਜ਼ ਲਗਭਗ ਪੂਰੀ ਤਰ੍ਹਾਂ ਨਾਲ ਝੀਲ 'ਚ ਡੁੱਬਾ ਦਿਖਾਈ ਦੇ ਰਿਹਾ ਹੈ, ਜਿਸ ਦਾ ਸਿਰਫ ਹਰੇ ਅਤੇ ਭੂਰੇ ਰੰਗ ਪਿਛਲਾ ਹਿੱਸਾ ਝੀਲ ਦੇ ਪਾਣੀ ਉੱਪਰ ਦਿਖਾਈ ਦੇ ਰਿਹਾ ਹੈ। ਤਨਜ਼ਾਨੀਆ ਦੀ ਸਭ ਤੋਂ ਵੱਡੀ ਨਿੱਜੀ ਏਅਰਲਾਈਨਜ਼ ਪ੍ਰੀਸੀਜਨ ਏਅਰ ਨੇ ਜਹਾਜ਼ ਨੂੰ ਫਲਾਈਟ PW 494 ਦੇ ਰੂਪ 'ਚ ਪਛਾਣਿਆ ਅਤੇ ਕਿਹਾ ਕਿ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ, ਜਦੋਂ ਇਹ ਏਅਰਪੋਰਟ ਦੇ ਕਰੀਬ ਆ ਰਿਹਾ ਸੀ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News