ਯੂ. ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨਾਲ ਖਾਸ ਇੰਟਰਵਿਊ (ਵੀਡੀਓ)

09/23/2019 1:30:35 PM

ਵੁਲਵਰਹੈਂਪਟਨ, (ਰਮਨਜੀਤ ਸਿੰਘ ਸੋਢੀ)— ਇੰਗਲੈਂਡ ਦੇ ਸਲੋਹ ਤੋਂ ਪੰਜਾਬੀ ਮੂਲ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨਾਲ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਜੀਤ ਸਿੰਘ ਸੋਢੀ ਨੇ ਖਾਸ ਗੱਲਬਾਤ ਕੀਤੀ। ਇਸ ਵਾਰ ਇੱਥੇ 7ਵੀਂ ਗਤਕਾ ਚੈਂਪੀਅਨਸ਼ਿਪ ਹੋ ਰਹੀ ਹੈ। ਢੇਸੀ ਨੈਸ਼ਨਲ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਵੀ ਹਨ। ਇੱਥੇ 21 ਸਤੰਬਰ ਨੂੰ 'ਵਰਲਡ ਗਤਕਾ ਫੈਡਰੇਸ਼ਨ' ਨਾਲ ਸਬੰਧਤ ਸੰਸਥਾ 'ਗਤਕਾ ਫੈਡਰੇਸ਼ਨ ਯੂ. ਕੇ.' ਵਲੋਂ ਚੈਂਪੀਅਨਸ਼ਿਪ ਕਰਵਾਈ ਗਈ। 

ਬੀਤੇ ਦਿਨੀਂ ਢੇਸੀ ਨੇ ਸੰਸਦ 'ਚ ਮੁਸਲਮਾਨ ਔਰਤਾਂ 'ਤੇ ਨਸਲੀ ਟਿੱਪਣੀ ਕਰਨ ਵਾਲੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਸਵਾਲਾਂ ਨਾਲ ਘੇਰਿਆ ਸੀ ਤੇ ਉਨ੍ਹਾਂ ਨੂੰ ਮੁਆਫੀ ਮੰਗਣ ਲਈ ਕਿਹਾ ਸੀ। ਉਨ੍ਹਾਂ ਦੀ ਇਸ ਮੰਗ ਦਾ ਲੋਕਾਂ ਵਲੋਂ ਸਵਾਗਤ ਕੀਤਾ ਗਿਆ। ਯੂ. ਕੇ. ਦੇ ਜੰਮ-ਪਲ ਤਨਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਬਚਪਨ 'ਚ ਨਸਲੀ ਹਿੰਸਾ ਦਾ ਸਾਹਮਣਾ ਕਰਨਾ ਪਿਆ ਸੀ।
ਐੱਮ. ਪੀ. ਢੇਸੀ ਨੇ ਇਸ ਮੌਕੇ 'ਬ੍ਰੈਗਜ਼ਿਟ' 'ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਲੋਕਾਂ ਲਈ ਖਾਸ ਤਿਆਰੀਆਂ ਕੀਤੀਆਂ ਜਾਣੀਆਂ ਜਾਂਦੀਆਂ ਹਨ।

ਵੀਡੀਓ 'ਚ ਜਾਣੋ ਸਲੋਹ ਤੋਂ ਪੰਜਾਬੀ ਮੂਲ ਦੇ ਸੰਸਦ ਮੈਂਬਰ ਢੇਸੀ ਨਾਲ ਹੋਈ ਗੱਲਬਾਤ।


Related News