ਲੇਬਰ ਪਾਰਟੀ ਨੇ ਵੂਮੈਨ ਡੇ ''ਤੇ ਔਰਤਾਂ ਲਈ ਵਿਸ਼ੇਸ਼ ਐਕਸ਼ਨ ਪਲਾਨ ਨੀਤੀ ਦੀ ਕੀਤੀ ਘੋਸ਼ਣਾ : ਤਨਮਨਜੀਤ ਢੇਸੀ

Wednesday, Mar 08, 2023 - 11:03 PM (IST)

ਲੇਬਰ ਪਾਰਟੀ ਨੇ ਵੂਮੈਨ ਡੇ ''ਤੇ ਔਰਤਾਂ ਲਈ ਵਿਸ਼ੇਸ਼ ਐਕਸ਼ਨ ਪਲਾਨ ਨੀਤੀ ਦੀ ਕੀਤੀ ਘੋਸ਼ਣਾ : ਤਨਮਨਜੀਤ ਢੇਸੀ

ਲੰਡਨ (ਸਰਬਜੀਤ ਸਿੰਘ ਬਨੂੜ) : ਲੇਬਰ ਪਾਰਟੀ ਨੇ ਅੰਤਰਰਾਸ਼ਟਰੀ ਵੂਮੈਨ ਡੇ 'ਤੇ ਔਰਤਾਂ ਦਾ ਸਮਰਥਨ ਕਰਨ ਲਈ ਮੀਨੋਪੌਜ਼ ਐਕਸ਼ਨ ਪਲਾਨ ਨੀਤੀ ਦੀ ਘੋਸ਼ਣਾ ਕੀਤੀ ਹੈ। ਇਹ ਪ੍ਰਗਟਾਵਾ ਸਲੋਹ ਦੇ ਐੱਮਪੀ ਤੇ ਸੈਡੋ ਰੇਲਵੇ ਮੰਤਰੀ ਤਨਮਨਜੀਤ ਸਿੰਘ ਢੇਸੀ ਨੇ ਅੰਤਰਰਾਸ਼ਟਰੀ ਵੂਮੈਨ ਡੇ 'ਤੇ ਔਰਤਾਂ ਦੇ ਇਕ ਸਮਾਗਮ ਵਿੱਚ ਬੋਲਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਵੂਮੈਨ ਡੇ 'ਤੇ ਅਸੀਂ ਦੁਨੀਆ ਭਰ ਦੀਆਂ ਔਰਤਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ, ਜੋ ਸਾਨੂੰ ਪ੍ਰੇਰਿਤ ਕਰਦੀਆਂ ਹਨ ਅਤੇ ਸਾਡੇ ਸਮਾਜ ਲਈ ਉਨ੍ਹਾਂ ਦੇ ਯੋਗਦਾਨ ਨੂੰ ਅੱਜ ਵੀ ਯਾਦ ਕਰਦੇ ਹਾਂ।

ਇਹ ਵੀ ਪੜ੍ਹੋ : UN ਰਿਪੋਰਟ: ਤਾਲਿਬਾਨ ਸ਼ਾਸਨ 'ਚ ਔਰਤਾਂ ਲਈ ਦੁਨੀਆ ਦਾ ਸਭ ਤੋਂ ਅੱਤਿਆਚਾਰੀ ਦੇਸ਼ ਬਣਿਆ ਅਫਗਾਨਿਸਤਾਨ

ਐੱਮਪੀ ਢੇਸੀ ਨੇ ਕਿਹਾ ਕਿ ਹੋਰ ਨੀਤੀਆਂ ਦੇ ਨਾਲ ਲੇਬਰ ਪਾਰਟੀ ਨੇ ਅੰਤਰਰਾਸ਼ਟਰੀ ਵੂਮੈਨ ਡੇ 'ਤੇ ਔਰਤਾਂ ਦਾ ਸਮਰਥਨ ਕਰਨ ਲਈ ਮੀਨੋਪੌਜ਼ ਐਕਸ਼ਨ ਪਲਾਨ ਨੀਤੀ ਦੀ ਘੋਸ਼ਣਾ ਕੀਤੀ ਹੈ। ਪਾਰਟੀ ਨੇ ਅੱਜ ਕਿਹਾ ਕਿ ਵੱਡੇ ਰੁਜ਼ਗਾਰਦਾਤਾਵਾਂ ਨੂੰ ਮੀਨੋਪੌਜ਼ ਐਕਸ਼ਨ ਪਲਾਨ ਪ੍ਰਕਾਸ਼ਿਤ ਕਰਨ ਅਤੇ ਲਾਗੂ ਕਰਨ ਦੀ ਲੋੜ ਹੋਵੇਗੀ, ਇਹ ਨਿਰਧਾਰਤ ਕਰਦਿਆਂ ਕਿ ਉਹ ਮੀਨੋਪੌਜ਼ ਦੌਰਾਨ ਕਰਮਚਾਰੀਆਂ ਦੀ ਕਿਵੇਂ ਸਹਾਇਤਾ ਕਰਨਗੇ, ਅਦਾਇਗੀ ਸਮੇਂ ਦੀ ਛੁੱਟੀ, ਵਰਦੀਆਂ 'ਚ ਬਦਲਾਅ ਅਤੇ ਕੰਮ ਵਾਲੀ ਥਾਂ 'ਤੇ ਤਾਪਮਾਨ ਨਿਯੰਤਰਣ ਸਮੇਤ ਸੰਭਾਵੀ ਵਿਵਸਥਾਵਾਂ ਹੋਵੇ। ਲੇਬਰ ਪਾਰਟੀ ਨੇ ਘੋਸ਼ਣਾ ਕੀਤੀ ਹੈ ਕਿ ਸਰਕਾਰ ਵਿੱਚ ਇਹ ਇਕ ਨੀਤੀ ਪੇਸ਼ ਕਰੇਗੀ, ਜਿਸ ਵਿੱਚ 250 ਤੋਂ ਵੱਧ ਕਰਮਚਾਰੀਆਂ ਵਾਲੀਆਂ ਫਰਮਾਂ ਨੂੰ ਔਰਤਾਂ ਦੀ ਸਹਾਇਤਾ ਲਈ ਕਾਰਜ ਯੋਜਨਾਵਾਂ ਬਣਾਉਣ ਦੀ ਲੋੜ ਹੋਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News