ਅਮਰੀਕਾ, ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ’ਚ ਨਵੇਂ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਹੀ ਤਨਿਸ਼ਕ

Saturday, Sep 09, 2023 - 12:05 PM (IST)

ਅਮਰੀਕਾ, ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ’ਚ ਨਵੇਂ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਹੀ ਤਨਿਸ਼ਕ

ਅਹਿਮਦਾਬਾਦ (ਭਾਸ਼ਾ) – ਟਾਟਾ ਸਮੂਹ ਦੀ ਕੰਪਨੀ ਟਾਈਟਨ ਆਪਣੇ ਗਹਿਣਾ ਬ੍ਰਾਂਡ ਤਨਿਸ਼ਕ ਦੇ ਨੇੜਲੇ ਭਵਿੱਖ ਵਿੱਚ ਅਮਰੀਕਾ ਅਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਵਿੱਚ ਸਟੋਰ ਖੋਲ੍ਹ ਕੇ ਵਿਦੇਸ਼ੀ ਬਾਜ਼ਾਰ ਵਿੱਚ ਆਪਣੀ ਮੌਜੂਦਗੀ ਵਧਾਉਣ ਦੀ ਯੋਜਨਾ ਬਣਾ ਰਹੀ । ਟਾਈਟਨ ਕੰਪਨੀ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸੀ. ਕੇ. ਵੈਂਕਟਰਮਣ ਨੇ ਕਿਹਾ ਕਿ ਅਮਰੀਕਾ, ਕੈਨੇਡਾ, ਬ੍ਰਿਟੇਨ, ਆਸਟ੍ਰੇਲੀਆ, ਸਿੰਗਾਪੁਰ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਅਤੇ ਕਤਰ ਵਰਗੇ ਖਾੜੀ ਦੇਸ਼ਾਂ ਵਿੱਚ ਤਨਿਸ਼ਕ ਦੇ ਨਵੇਂ ਸਟੋਰ ਖੋਲ੍ਹਣ ਦੀ ਯੋਜਨਾ ਹੈ।

ਇਹ ਵੀ ਪੜ੍ਹੋ : ਜੀ-20 ਸੰਮੇਲਨ: ਰਾਜਧਾਨੀ ਨੂੰ ਸਜਾਉਣ ਲਈ ਸਰਕਾਰ ਨੇ ਖ਼ਰਚੇ ਕਰੋੜਾਂ ਰੁਪਏ, ਜਾਣੋ ਕਿੱਥੋਂ ਆਇਆ ਇਹ ਪੈਸਾ?

ਇਸ ਸਬੰਧ ਵਿੱਚ ਵੈਂਕਟਰਮਣ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਅਮਰੀਕਾ ਦੇ ਡਲਾਸ, ਹਿਊਸਟਨ ਅਤੇ ਸ਼ਿਕਾਗੋ ਵਰਗੇ ਸ਼ਹਿਰਾਂ ਵਿੱਚ ਤਨਿਸ਼ਕ ਦੇ ਸਟੋਰ ਖੋਲ੍ਹੇ ਜਾਣਗੇ। ਐੱਨ. ਆਰ. ਆਈ. ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਕਾਰਨ ਵਿਦੇਸ਼ੀ ਬਾਜ਼ਾਰਾਂ ਵਿੱਚ ਤਨਿਸ਼ਕ ਦੇ ਗਹਿਣਿਆਂ ਦੀ ਮੰਗ ਵਧ ਰਹੀ ਹੈ। ਵੈਂਕਟਰਮਣ ਨੇ ਕਿਹਾ ਕਿ ਟਾਈਟਨ ਆਉਣ ਵਾਲੇ ਮਹੀਨਿਆਂ ਵਿੱਚ ਗੁਜਰਾਤ ਵਿੱਚ ਆਪਣੇ ਗਹਿਣਾ ਬ੍ਰਾਂਡ ਤਨਿਸ਼ਕ ਦੇ 9 ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਇਸ ਨਾਲ ਚਾਲੂ ਵਿੱਤੀ ਸਾਲ ਦੇ ਅਖੀਰ ਤੱਕ ਸੂਬੇ ਵਿਚ ਉਸ ਦੇ ਸਟੋਰ ਦੀ ਗਿਣਤੀ ਵਧ ਕੇ 28 ਹੋ ਜਾਏਗੀ। ਉਨ੍ਹਾਂ ਨੇ ਕਿਹਾ ਕਿ ਅਹਿਮਦਾਬਾਦ, ਗਾਂਧੀਨਗਰ, ਸੂਰਤ, ਭੁਜ, ਵਲਸਾਡ ਵਰਗੇ ਸ਼ਹਿਰਾਂ ਅਤੇ ਸੌਰਾਸ਼ਟਰ ਖੇਤਰ ਦੇ ਕੁੱਝ ਸ਼ਹਿਰਾਂ ’ਚ ਇਹ ਨਵੇਂ ਸਟੋਰ ਖੋਲ੍ਹੇ ਜਾਣਗੇ।

ਇਹ ਵੀ ਪੜ੍ਹੋ : G-20 ਸੰਮੇਲਨ ਮੌਕੇ ਦੁਲਹਨ ਵਾਂਗ ਸਜਾਈ ਦਿੱਲੀ, ਮਹਿਮਾਨਾਂ ਨੂੰ ਗੀਤਾ ਦਾ ਗਿਆਨ ਦੇਵੇਗੀ ਇਹ ਖ਼ਾਸ ਐਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News