ਆਪਣੇ-ਆਪ ਨਾਲ ਗੱਲਾਂ ਕਰਨੀਆਂ ਮਾਨਸਿਕ ਰੋਗ ਦੀ ਨਿਸ਼ਾਨੀ ਨਹੀਂ

08/24/2019 9:40:46 PM

ਵਾਸ਼ਿੰਗਟਨ (ਇੰਟ.)-ਸਾਡੇ ਵਿਚੋਂ ਕਈਆਂ ਨੂੰ ਆਪਣੇ-ਆਪ ਨਾਲ ਗੱਲ ਕਰਨ ਦੀ ਆਦਤ ਹੁੰਦੀ ਹੈ ਪਰ ਅਸੀਂ ਕਿਸੇ ਵਿਸ਼ੇ ’ਤੇ ਸੋਚਦੇ ਹੋਏ ਆਪਣੇ-ਆਪ ਤੋਂ ਹੀ ਸਵਾਲ-ਜਵਾਬ ਕਰਨ ਲੱਗਦੇ ਹਾਂ ਪਰ ਕੁਝ ਲੋਕਾਂ ਨੂੰ ਖੁਦ ਨਾਲ ਗੱਲਾਂ ਕਰਨ ਦੀ ਆਦਤ ਹੁੰਦੀ ਹੈ। ਉਹ ਰੋਜ਼ਾਨਾ ਆਪਣੇ-ਆਪ ਨਾਲ ਗੱਲਾਂ ਵੀ ਕਰਦੇ ਰਹਿੰਦੇ ਹਨ। ਕਦੇ-ਕਦੇ ਤੁਹਾਡੀ ਨਜ਼ਰ ਗਈ ਹੋਵੇਗੀ ਤਾਂ ਤੁਸੀਂ ਨੋਟਿਸ ਕੀਤਾ ਹੋਵੇਗਾ ਕਿ ਉਹ ਕੁਝ-ਕੁਝ ਆਪਣੇ-ਆਪ ਹੀ ਬੁੜ-ਬੁੜ ਕਰਦੇ ਰਹਿੰਦੇ ਹਨ। ਅਜਿਹੇ ’ਚ ਦੇਖਣ ਵਾਲੇ ਨੂੰ ਇਹ ਐਬਨਾਰਮਿਲਿਟੀ ਜਾਂ ਪਾਗਲਪਣ ਦੀ ਨਿਸ਼ਾਨੀ ਲੱਗ ਸਕਦੀ ਹੈ ਪਰ ਕੀ ਤੁਸੀਂ ਸੱਚ ’ਚ ਕਦੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਖੁਦ ਨਾਲ ਗੱਲਾਂ ਕਰਨਾ ਨਾਰਮਲ ਹੈ ਜਾਂ ਐਬਨਾਰਮਲ?
ਅਮਰੀਕੀ ਮਨੋ ਵਿਗਿਆਨੀ ਡਾ. ਲੌਰਾ ਐੈੱਫ. ਡਾਬਨੀ ਦਾ ਮੰਨਣਾ ਹੈ ਕਿ ਇਹ ਬਿਲਕੁਲ ਨਾਰਮਲ ਹੈ। ਖੁਦ ਨਾਲ ਗੱਲਾਂ ਕਰਨ ਦੀ ਆਦਤ ਮਾਨਸਿਕ ਬੀਮਾਰੀ ਜਾਂ ਐਬਨਾਰਮਲਿਟੀ ਦੀ ਨਿਸ਼ਾਨੀ ਨਹੀਂ ਹੈ। ਸੱਚ ਤਾਂ ਇਹ ਹੈ ਕਿ ਅਸੀਂ ਸਾਰੇ ਆਪਣੇ-ਆਪ ਨਾਲ ਗੱਲਾਂ ਕਰਦੇ ਹਾਂ। ਜਦੋਂ ਅਸੀਂ ਜਨਤਕ ਤੌਰ ’ਤੇ ਖੁਦ ਨਾਲ ਜ਼ੋਰ-ਜ਼ੋਰ ਨਾਲ ਗੱਲਾਂ ਕਰਨ ਲੱਗਦੇ ਹਾਂ ਤਾਂ ਅਜੀਬ ਲੱਗ ਸਕਦਾ ਹੈ ਪਰ ਅਸੀਂ ਮਨ ਹੀ ਮਨ ਆਪਣੇ-ਆਪ ਨਾਲ ਗੱਲਾਂ ਕਰਦੇ ਰਹਿੰਦੇ ਹਾਂ।
ਹੁਣ ਉਦਾਹਰਣ ਹੀ ਲੈ ਲਓ। ਜਦੋਂ ਤੁਸੀਂ ਰੋਜ਼ ਸਵੇਰੇ ਘਰ ਤੋਂ ਨਿਕਲਦੇ ਹੋ ਤਾਂ ਕੀ ਆਪਣੇ-ਆਪ ਨੂੰ ਨਹੀਂ ਪੁੱਛਦੇ ਕਿ ਤੁਸੀਂ ਸਾਰਾ ਜ਼ਰੂਰੀ ਸਾਮਾਨ ਜਿਵੇਂ ਚਾਬੀ, ਕੋਟ, ਬੈਗ, ਲੰਚ ਆਦਿ ਰੱਖ ਲਿਆ ਹੈ ਜਾਂ ਨਹੀਂ। ਉਥੇ ਜਦੋਂ ਦਫਤਰ ਤੋਂ ਘਰ ਆ ਰਹੇ ਹੁੰਦੇ ਹੋ ਤਾਂ ਕੀ ਦਫਤਰ ’ਚ ਬੌਸ ਦੀ ਚਿਕਚਿਕ ਯਾਦ ਕਰ ਕੇ ਖੁਦ ਨਾਲ ਗੱਲਾਂ ਨਹੀਂ ਕਰਦੇ?
ਆਪਣੇ-ਆਪ ਨਾਲ ਗੱਲਾਂ ਕਰਨ ਦੇ ਹੁੰਦੇ ਹਨ ਫਾਇਦੇ
ਆਪਣੇ-ਆਪ ਨਾਲ ਗੱਲ ਕਰਨ ਦੀ ਆਦਤ ਹੈਲਦੀ ਹੋਣ ਦੇ ਨਾਲ ਹੀ ਨਾਲ ਮਦਦਗਾਰ ਵੀ ਹੁੰਦੀ ਹੈ। ਆਪਣੇ ਬੁਰੇ ਸਮੇਂ ’ਚ ਅਸੀਂ ਸਭ ਤੋਂ ਜ਼ਿਆਦਾ ਖੁਦ ਨਾਲ ਗੱਲਾਂ ਕਰਦੇ ਹਾਂ। ਆਪਣੇ-ਆਪ ਨੂੰ ਮੋਟੀਵੇਟ ਕਰਦੇ ਹਾਂ।
ਰੋਜ਼ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਕਰੋ ਖੁਦ ਨਾਲ ਗੱਲਾਂ
ਜਦੋਂ ਕਦੇ ਕਿਸੇ ਵੀ ਚੀਜ਼ ਨੂੰ ਲੈ ਕੇ ਨਰਵਸ ਹੋਵੋ ਤਾਂ ਖੁਦ ਨਾਲ ਗੱਲਾਂ ਕਰੋ। ਖੋਜ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਅਜਿਹੇ ਸਮੇਂ ’ਚ ਆਪਣੇ-ਆਪ ਨਾਲ ਗੱਲਾਂ ਕਰ ਕੇ ਅਸੀਂ ਖੁਦ ਤੋਂ ਉਹ ਡਰ ਅਤੇ ਨਰਵਸਨੈੱਸ ਕੱਢਣ ’ਚ ਕਾਮਯਾਬ ਹੁੰਦੇ ਹਾਂ। ਖੁਦ ਨਾਲ ਗੱਲਾਂ ਕਰਨ ਦੀ ਆਦਤ ਹੈ ਤਾਂ ਪ੍ਰੇਸ਼ਾਨ ਹੋਣ ਦੀ ਕੋਈ ਗੱਲ ਨਹੀਂ ਹੈ। ਸਗੋਂ ਇਸ ਨਾਲ ਤੁਹਾਡਾ ਤਨਾਅ ਘੱਟ ਹੁੰਦਾ ਹੈ।
ਕੀ ਆਪਣੇ-ਆਪ ਨਾਲ ਗੱਲਾਂ ਕਰਨ ’ਚ ਖਤਰੇ ਦੀ ਵੀ ਕੋਈ ਗੁੰਜਾਇਸ਼ ਹੈ?
ਗੁੰਜਾਇਸ਼ ਤਾਂ ਹੋ ਸਕਦੀ ਹੈ। ਕੁਝ ਮਾਮਲਿਆਂ ’ਚ ਲੋਕ ਪਾਗਲ ਹੋ ਜਾਂਦੇ ਹਨ। ਪਰ ਅਜਿਹਾ ਘੱਟ ਹੀ ਹੁੰਦਾ ਹੈ। ਅਜਿਹੇ ਲੋਕ ਖੁਦ ਨਾਲ ਗੱਲਾਂ ਕਰ ਕੇ ਖੁਦ ਨੂੰ ਹੀ ਨੁਕਸਾਨ ਪਹੁੰਚਾਉਂਦੇ ਹਨ।


Sunny Mehra

Content Editor

Related News