ਤਾਲਿਬਾਨ ਚਾਹੁੰਦਾ ਹੈ ਕਿ ਤੁਰਕੀ ਕਾਬੁਲ ਹਵਾਈ ਅੱਡੇ ਦਾ ਕਰੇ ਸੰਚਾਲਨ: ਏਰਦੋਗਨ
Friday, Aug 27, 2021 - 05:15 PM (IST)

ਇਸਤਾਂਬੁਲ (ਭਾਸ਼ਾ) : ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਤਾਲਿਬਾਨ ਨੇ ਉਨ੍ਹਾਂ ਦੇ ਦੇਸ਼ ਨੂੰ ਕਾਬੁਲ ਹਵਾਈ ਅੱਡੇ ਨੂੰ ਸੰਚਾਲਿਤ ਕਰਨ ਦੀ ਅਪੀਲ ਹੈ ਪਰ ਇਸ ਸਬੰਧ ਵਿਚ ਹੁਣ ਤੱਕ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ। ਰਾਸ਼ਟਰਪਤੀ ਨੇ ਬੋਸਨੀਆ ਰਵਾਨਾ ਹੋਣ ਤੋਂ ਪਹਿਲਾਂ ਇੰਸਤਾਬੁਲ ਅਤਾਤੁਰਕ ਹਵਾਈ ਅੱਡੇ ’ਤੇ ਪੱਤਰਕਾਰ ਸੰਮੇਲਨ ਵਿਚ ਕਿਹਾ, ‘ਤਾਲਿਬਾਨ ਨੇ ਸਾਨੂੰ ਕਾਬੁਲ ਹਵਾਈ ਅੱਡੇ ਦਾ ਸੰਚਾਲਨ ਕਰਨ ਦੀ ਅਪੀਲ ਕੀਤੀ ਹੈ ਪਰ ਅਸੀਂ ਅਜੇ ਤੱਕ ਇਸ ਸਬੰਧ ਵਿਚ ਕੋਈ ਫ਼ੈਸਲਾ ਨਹੀਂ ਲਿਆ ਹੈ। ਅਸੀਂ ਪ੍ਰਸ਼ਾਸਨ (ਅਫ਼ਗਾਨਿਸਤਾਨ) ਦੇ ਸਪਸ਼ਟ ਹੋਣ ਦੇ ਬਾਅਦ ਫ਼ੈਸਲਾ ਲਵਾਂਗੇ।’
ਉਨ੍ਹਾਂ ਕਿਹਾ ਕਿ ਕਾਬੁਲ ਵਿਚ ਤੁਰਕੀ ਦੂਤਘਰ ਵਿਚ ਤਾਲਿਬਾਨ ਨਾਲ 3 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਬੈਠਕ ਹੋਈ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਹ ਬੈਠਕ ਕਦੋਂ ਹੋਈ। ਉਨ੍ਹਾਂ ਕਿਹਾ, ‘ਜੇਕਰ ਜ਼ਰੂਰੀ ਹੋਇਆ ਤਾਂ ਸਾਨੂੰ ਫਿਰ ਤੋਂ ਅਜਿਹੀਆਂ ਬੈਠਕਾਂ ਦਾ ਮੌਕਾ ਮਿਲੇਗਾ।’ ਰਾਸ਼ਟਰਪਤੀ ਨੇ ਕਿਹਾ ਕਿ ਕਾਬੁਲ ਤੋਂ ਤੁਰਕੀ ਫ਼ੌਜਾਂ ਨੂੰ ਕੱਢਣ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਨੇ ਵੀਰਵਾਰ ਨੂੰ ਹੋਏ ਹਮਲਿਆਂ ਦੀ ਨਿੰਦਾ ਕੀਤੀ।