ਤਾਲਿਬਾਨ ਦਾ ਨਵਾਂ ਫ਼ਰਮਾਨ, ਔਰਤਾਂ ਦੇ ਸੀਰੀਅਲਾਂ ਦਾ ਨਹੀਂ ਹੋਵੇਗਾ ਪ੍ਰਸਾਰਣ, ਲਗਾਈ ਪਾਬੰਦੀ

11/22/2021 1:08:14 PM

ਕਾਬੁਲ (ਵਾਰਤਾ)- ਅਗਸਤ ਮਹੀਨੇ 'ਚ ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੋਣ ਦੇ ਬਾਅਦ ਤੋਂ ਹੀ ਕਈ ਨਵੇਂ ਨਿਯਮ ਜਾਰੀ ਕੀਤੇ ਗਏ ਹਨ ਅਤੇ ਹੁਣ ਇਕ ਨਵੇਂ ਨਿਯਮ ਦੇ ਤਹਿਤ ਤਾਲਿਬਾਨ ਨੇ ਅਫ਼ਗਾਨਿਸਤਾਨ 'ਚ ਔਰਤਾਂ ਦੇ ਸੀਰੀਅਲ ਨਾ ਦਿਖਾਉਣ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਮਹਿਲਾ ਪੱਤਰਕਾਰਾਂ ਲਈ ਹਿਜਾਬ ਲਾਜ਼ਮੀ ਕਰ ਦਿੱਤਾ ਗਿਆ ਹੈ। ਤਾਲਿਬਾਨ ਨੇ ਟੈਲੀਵਿਜ਼ਨ ਚੈਨਲਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਔਰਤਾਂ 'ਤੇ ਆਧਾਰਿਤ ਸੀਰੀਅਲ ਪ੍ਰਸਾਰਿਤ ਨਾ ਕਰਨ। ਇਸ ਤੋਂ ਇਲਾਵਾ ਮਹਿਲਾ ਪੱਤਰਕਾਰਾਂ ਲਈ ਹਿਜਾਬ ਪਹਿਨਣਾ ਲਾਜ਼ਮੀ ਹੋਵੇਗਾ। ਇਹ ਪਾਬੰਦੀ ਤਾਲਿਬਾਨ ਮੰਤਰਾਲਾ ਵੱਲੋਂ ਜਾਰੀ 8 ਨਵੀਆਂ ਪਾਬੰਦੀਆਂ ਵਿਚੋਂ ਇਕ ਹੈ। ਇਸ ਦਾ ਉਦੇਸ਼ ਧਰਮ ਦਾ ਪ੍ਰਸਾਰ, ਅਧਰਮ ਜਾਂ ਬੁਰਾਈ 'ਤੇ ਰੋਕ ਅਤੇ ਸਮਾਜ ਦੀਆਂ ਕਦਰਾਂ-ਕੀਮਤਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤ ਨਜ਼ਰ ਰੱਖਣਾ ਹੈ।

ਇਹ ਵੀ ਪੜ੍ਹੋ : ਪਾਕਿ ਦੇ ਸਾਬਕਾ PM ਅੱਬਾਸੀ ਨੇ ਇਮਰਾਨ ਖਾਨ ਤੋਂ ਮੰਗਿਆ ਅਸਤੀਫ਼ਾ, ਕਿਹਾ–ਲੋਕਾਂ ਦੇ ਦਰਦ ਤੋਂ ਬੇਖ਼ਬਰ ਹੈ ਸਰਕਾਰ

ਆਪਣੇ ਨਵੇਂ ਨਿਯਮ 'ਤੇ ਦਲੀਲ ਦਿੰਦੇ ਹੋਏ ਤਾਲਿਬਾਨ ਨੇ ਕਿਹਾ ਕਿ ਇਹ ਨਿਰਦੇਸ਼ ਅਨੈਤਿਕ ਚੀਜ਼ਾਂ ਦੇ ਪ੍ਰਚਾਰ 'ਤੇ ਰੋਕ ਲਗਾਉਣ ਲਈ ਜਾਰੀ ਕੀਤਾ ਗਿਆ ਹੈ, ਤਾਂ ਜੋ ਅਜਿਹੀਆਂ ਵੀਡੀਓਜ਼ ਦੇ ਪ੍ਰਸਾਰਣ 'ਤੇ ਰੋਕ ਲਗਾਈ ਜਾ ਸਕੇ, ਜੋ ਸ਼ਰੀਆ ਕਾਨੂੰਨ ਜਾਂ ਤਾਲਿਬਾਨ ਦੇ ਸਿਧਾਂਤਾਂ ਦੇ ਖਿਲਾਫ਼ ਹਨ। ਤਾਲਿਬਾਨ ਨੇ ਕਿਹਾ, ''ਵਿਦੇਸ਼ੀ ਅਤੇ ਸਥਾਨਕ ਤੌਰ 'ਤੇ ਬਣਾਈਆਂ ਗਈਆਂ ਫ਼ਿਲਮਾਂ, ਜੋ ਅਫ਼ਗਾਨਿਸਤਾਨ ਵਿਚ ਅਨੈਤਿਕਤਾ, ਵਿਦੇਸ਼ੀ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਵਧਾਵਾ ਦਿੰਦੀਆਂ ਹਨ, ਉਨ੍ਹਾਂ ਨੂੰ ਪ੍ਰਸਾਰਿਤ ਨਹੀਂ ਕੀਤਾ ਜਾਣਾ ਚਾਹੀਦਾ।'' ਇਸ ਨਿਰਦੇਸ਼ ਅਨੁਸਾਰ ਅਜਿਹੇ ਹਾਸੇ-ਮਜ਼ਾਕ ਵਾਲੇ ਪ੍ਰੋਗਰਾਮਾਂ 'ਤੇ ਰੋਕ ਲਗਾਈ ਗਈ ਹੈ, ਜਿਨ੍ਹਾਂ ਵਿਚ ਕਿਸੇ ਇਨਸਾਨ ਦਾ ਅਪਮਾਨ ਕੀਤਾ ਜਾਂਦਾ ਹੋਵੇ ਜਾਂ ਉਸ ਦੀ ਇੱਜ਼ਤ ਦਾ ਅਪਮਾਨ ਹੋਵੇ। ਵਾਇਸ ਆਫ ਅਮਰੀਕਾ ਮੁਤਾਬਕ ਮੌਰਲ ਪੁਲਿਸਿੰਗ ਅਫ਼ਗਾਨਿਸਤਾਨ ਵਿਚ 1996 ਤੋਂ 2001 ਤੱਕ ਪਿਛਲੇ ਤਾਲਿਬਾਨੀ ਸ਼ਾਸਨ ਦੌਰਾਨ ਹੋਂਦ ਵਿਚ ਆਇਆ ਸੀ। ਉਸ ਸਮੇਂ ਦੌਰਾਨ ਸਮੂਹ ਨੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਅਜਿਹੀਆਂ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਸੀ।

ਇਹ ਵੀ ਪੜ੍ਹੋ : ਭਾਰਤ ਤੇ ਸਿੰਗਾਪੁਰ ਯਾਤਰੀ ਉਡਾਣਾਂ ਦੀ ਮੁੜ ਬਹਾਲੀ ਲਈ ਸਹਿਮਤ, ਲਾਗੂ ਰਹਿਣਗੀਆਂ ਇਹ ਸ਼ਰਤਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News