ਤਾਲਿਬਾਨ ਸੰਗਠਨ ਦਾ ਦਾਅਵਾ: ਅੱਤਵਾਦੀ ਮਸੂਦ ਅਜ਼ਹਰ ਦੇ ਅਸਲੀ ਠਿਕਾਣਿਆਂ ਦਾ ਹੈ ਪਤਾ

Tuesday, Sep 27, 2022 - 12:36 PM (IST)

ਤਾਲਿਬਾਨ ਸੰਗਠਨ ਦਾ ਦਾਅਵਾ: ਅੱਤਵਾਦੀ ਮਸੂਦ ਅਜ਼ਹਰ ਦੇ ਅਸਲੀ ਠਿਕਾਣਿਆਂ ਦਾ ਹੈ ਪਤਾ

ਇੰਟਰਨੈਸ਼ਨਲ ਡੈਸਕ-ਤਾਲਿਬਾਨੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ. ) ਨੇ ਸ਼ਹਿਬਾਜ਼ ਸ਼ਰੀਫ ਸਰਕਾਰ 'ਤੇ ਜੈਸ਼-ਏ-ਮੁਹੰਮਦ (ਜੇ.ਐੱਮ.) ਪ੍ਰਮੁੱਖ ਮਸੂਦ ਅਜ਼ਹਰ ਦੀ ਅਫਗਾਨਿਸਤਾਨ 'ਚ ਮੌਜੂਦਗੀ ਦੇ ਬਾਰੇ 'ਚ ਝੂਠ ਬੋਲਣ ਦਾ ਦੋਸ਼ ਲਗਾਇਆ ਹੈ ਅਤੇ ਇਸ ਦੇ ਕਮਾਂਡਰ ਨੇ ਦਾਅਵਾ ਕੀਤਾ ਹੈ ਕਿ ਉਹ ਮੋਸਟ ਵਾਂਟੇਡ ਅੱਤਵਾਦੀ ਦੇ ਅਸਲੀ ਠਿਕਾਣਿਆਂ ਨੂੰ ਜਾਣਦੇ ਹਨ। ਟੀ.ਟੀ.ਪੀ. ਦਾ ਇਹ ਬਿਆਨ 23 ਸਤੰਬਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਸਭਾ ਦੇ ਸੈਸ਼ਨ 'ਚ ਪਾਕਿਸਤਾਨ ਪ੍ਰਧਾਨ ਮੰਤਰੀ ਸ਼ਰੀਫ ਵਲੋਂ ਅਫਗਾਨਿਸਤਾਨ ਦੇ ਲਈ ਸੁਰੱਖਿਅਤ ਪਨਾਹਗਾਹ ਕਹਿਣ ਦੇ ਕੁਝ ਦਿਨਾਂ ਬਾਅਦ ਆਇਆ ਹੈ। 
ਪਿਛਲੇ ਹਫਤੇ ਤਾਲਿਬਾਨ ਦੀ ਅਗਵਾਈ ਵਾਲੇ ਅਫਗਾਨਿਸਤਾਨ ਦੇ ਅੰਤਰਿਮ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜ਼ਾਹਿਦ ਨੇ ਅਫਗਾਨਿਸਤਾਨ 'ਚ ਅਜ਼ਹਰ ਦੀ ਕਥਿਤ ਹਾਜ਼ਰੀ ਦੇ ਬਾਰੇ 'ਚ ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਨੇ ਇਕ ਚਿੱਠੀ ਵੀ ਭੇਜੀ ਹੈ ਜਿਸ 'ਚ ਉਨ੍ਹਾਂ ਨੇ ਇਸਲਾਮਾਬਾਦ ਨੂੰ ਸੌਂਪਣ ਦੀ ਮੰਗ ਕੀਤੀ ਗਈ ਹੈ। ਮਈ 2019 'ਚ ਸੰਯੁਕਤ ਰਾਸ਼ਟਰ ਨੇ ਅਜ਼ਹਰ ਨੂੰ ਸੰਸਾਰਿਕ ਅੱਤਵਾਦੀ ਨਾਮਿਤ ਕੀਤਾ, ਜਦੋਂ ਚੀਨ ਨੇ ਜੈਸ਼-ਏ-ਮੁਹੰਮਦ ਪ੍ਰਮੁੱਖ ਨੂੰ ਬਲੈਕਲਿਸਟ ਕਰਨ ਦੇ ਪ੍ਰਸਤਾਲ 'ਤੇ ਆਪਣੀ ਰਾਏ ਲੈ ਲਈ ਸੀ। ਟੀ.ਟੀ.ਪੀ. ਦੇ ਬਿਆਨ 'ਚ ਅਫਗਾਨਿਸਤਾਨ 'ਚ ਪਾਕਿਸਤਾਨ ਦੇ ਲੋਕਾਂ ਦੇ ਮੌਜੂਦਗੀ ਦਾ ਵੀ ਉਲੇਖ ਹੈ। ਪਾਕਿਸਤਾਨੀ ਮਿਲਟਰੀ ਮੁਹਿੰਮਾਂ ਨੇ ਕਬਾਇਲੀ ਇਲਾਕਿਆਂ ਦੇ ਕੁਝ ਪਰਿਵਾਰਾਂ ਨੂੰ ਅਫਗਾਨਿਸਤਾਨ ਦੇ ਸੀਮਾਵਰਤੀ ਇਲਾਕਿਆਂ 'ਚ ਸ਼ਰਣ ਲੈਣ ਲਈ ਮਜ਼ਬੂਰ ਕੀਤਾ ਹੈ।
ਟੀ.ਟੀ.ਪੀ. ਨੇ ਇਹ ਵੀ ਕਿਹਾ ਕਿ ਪਾਕਿਸਤਾਨ 'ਚ ਉਸ ਦੀ ਕੋਈ ਮੌਜੂਦਗੀ ਨਹੀਂ ਹੈ ਅਤੇ ਉਹ ਜਨਤਾ ਦੇ ਸਮਰਥਨ ਨਾਲ ਆਪਣੀ ਧਰਤੀ 'ਤੇ ਸੁਰੱਖਿਆ ਫੋਰਸਾਂ ਦੇ ਖ਼ਿਲਾਫ਼ ਗੁਰਿੱਲਾ ਯੁੱਧ ਲੜ ਰਿਹਾ ਹੈ। ਇਸ ਨੇ ਇਕ ਬਿਆਨ 'ਚ ਕਿਹਾ ਕਿ ਪਾਕਿਸਤਾਨੀ ਫੌਜ ਅਤੇ ਆਈ.ਐੱਸ.ਆਈ. ਅਸਲੀ ਅੱਤਵਾਦੀ ਹਨ। ਟੀ.ਟੀ.ਪੀ. ਨੇ ਕਿਹਾ ਕਿ ਲੜਾਈ ਪਾਕਿਸਤਾਨ ਦੀ ਆਜ਼ਾਦੀ ਦੇ ਸਮੇਂ ਤੋਂ ਆਪਣੇ ਵੱਡਿਆਂ ਦੇ ਨਾਲ ਕੀਤੇ ਗਏ ਸਮਝੌਤੇ ਅਨੁਸਾਰ ਉਨ੍ਹਾਂ ਦੀ ਸੰਸਕ੍ਰਿਤ ਅਤੇ ਧਰਮ ਨੂੰ ਬਣਾਏ ਰੱਖਣ ਦੀ ਆਜ਼ਾਦੀ ਲਈ ਹੈ। ਟੀ.ਟੀ.ਪੀ.  ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਪਾਕਿਸਤਾਨੀ ਧਰਤੀ ਦੇ ਅੱਤਵਾਦੀ ਗੁਆਂਢੀ ਦੇਸ਼ ਅਫਗਾਨਿਸਤਾਨ 'ਚ ਸਰਗਰਮ ਹਨ। ਪਾਕਿਸਤਾਨੀ ਖੁਫੀਆ ਏਜੰਸੀਆਂ ਨੇ ਦਰਜਨਾਂ ਹਥਿਆਰਬੰਦ ਗਰੁੱਪ ਬਣਾਏ ਹਨ ਅਤੇ ਗੁਆਂਢੀ ਦੇਸ਼ਾਂ 'ਚ ਅਸ਼ਾਂਤੀ ਲਈ ਉਨ੍ਹਾਂ ਨੇ ਪਾਕਿਸਤਾਨ 'ਚ ਖੁੱਲ੍ਹੇਆਮ ਪਨਾਹ ਦਿੱਤੀ ਹੈ। ਪਾਕਿਸਤਾਨ ਕਦੇ ਵੀ ਇਸ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਨਹੀਂ ਚਾਹੁੰਦਾ ਹੈ। 


author

Aarti dhillon

Content Editor

Related News