ਤਾਲਿਬਾਨ ਦਾ ਖ਼ੌਫ਼ਨਾਕ ਕਾਰਾ: ਪਿਤਾ ਦੀ ਗਲਤੀ ’ਤੇ ਬੱਚੇ ਨੂੰ ਉਤਾਰਿਆ ਮੌਤ ਦੇ ਘਾਟ

Wednesday, Sep 29, 2021 - 07:26 PM (IST)

ਤਾਲਿਬਾਨ ਦਾ ਖ਼ੌਫ਼ਨਾਕ ਕਾਰਾ: ਪਿਤਾ ਦੀ ਗਲਤੀ ’ਤੇ ਬੱਚੇ ਨੂੰ ਉਤਾਰਿਆ ਮੌਤ ਦੇ ਘਾਟ

ਇੰਟਰਨੈਸ਼ਨਲ ਡੈਸਕ—  ਅਫ਼ਗਾਨਿਸਤਾਨ ’ਚ ਤਾਲਿਬਾਨੀ ਲੜਾਕਿਅਆਂ ਦੀ ਖ਼ੌਫ਼ਨਾਕ ਵੀਡੀਓ ਇਨੀਂ ਦਿਨੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ’ਚ ਅੱਤਵਾਦੀਆਂ ਨੇ ਇਕ ਮਾਸੂਮ ਬੱਚੇ ਦਾ ਕਤਲ ਸਿਰਫ਼ ਇਸ ਕਰਕੇ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਬੱਚੇ ਦੇ ਪਿਤਾ ਪੰਜਸ਼ੀਰ ਦੀ ਰੈਜ਼ੀਸਟੈਂਸ ਫੋਰਸ ਦੇ ਮੈਂਬਰ ਹਨ। ਪੰਜਸ਼ੀਰ ਦੇ ਇਕ ਆਬਜ਼ਰਵਰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਸਾਹਮਣੇ ਆਈ ਵੀਡੀਓ ’ਚ ਤੁਸੀਂ ਵੇਖ ਸਕਦੇ ਹੋ ਕਿ ਇਸ ’ਚ ਬੱਚੇ ਨੂੰ ਗੋਲ਼ੀ ਮਾਰੀ ਗਈ ਹੈ ਅਤੇ ਉਸ ਦੀ ਲਾਸ਼ ਜ਼ਮੀਨ ’ਤੇ ਪਈ ਵਿਖਾਈ ਦੇ ਰਹੀ ਹੈ। ਉਸ ਦੇ ਕੋਲ ਛੋਟੇ ਬੱਚੇ ਰੋ ਰਹੇ ਹਨ। 

ਇਹ ਵੀ ਪੜ੍ਹੋ : ਕੋਰੋਨਾ ਨੂੰ ਰੋਕਣ ਲਈ ਯਾਤਰਾ ਪਾਬੰਦੀ ਲਗਾਉਣ ਦੇ ਇਲਾਵਾ ਕੋਈ ਬਦਲ ਨਹੀਂ: ਚੀਨ

ਅਧਿਕਾਰੀਆਂ ਨੇ ਦੱਸਿਆ ਕਿ ਤਾਲਿਬਾਨੀਆਂ ਨੂੰ ਸ਼ੱਕ ਸੀ ਕਿ ਬੱਚੇ ਦਾ ਪਿਤਾ ਤਾਲਿਬਾਨ ਵਿਰੋਧੀ ਮਾਰਚ ਨਾਲ ਜੁੜਿਆ ਹੋਇਆ ਸੀ। ਸ਼ੱਕ ਹੋਣ ’ਤੇ ਉਨ੍ਹਾਂ ਨੇ ਮਾਸੂਮ ਜਿਹੇ ਬੱਚੇ ਨੂੰ ਗੋਲ਼ੀ ਮਾਰ ਦਿੱਤੀ। ਅਫ਼ਗਾਨਿਸਤਾਨ ਦੀ ਸੱਤਾ ’ਤੇ ਕਬਜ਼ਾ ਕਰਨ ਦੇ ਬਾਅਦ ਤਾਲਿਬਾਨ ਨੇ ਆਪਣੇ ਪਿਛਲੇ ਸ਼ਾਸਨ ਨੂੰ ਯਾਦ ਦਿਵਾਉਣਾ ਸ਼ੁਰੂ ਕਰ ਦਿੱਤਾ ਹੈ। ਦੇਸ਼ ’ਚ ਜੋ ਵੀ ਉਸ ਦੇ ਖ਼ਿਲਾਫ਼ ਆਵਾਜ਼ ਚੁੱਕ ਰਿਹਾ ਹੈ, ਤਾਲਿਬਾਨੀ ਲੜਾਕੇ ਉਨ੍ਹਾਂ ਦਾ ਕਤਲ ਕਰ ਕਰ ਰਹੇ ਹਨ। ਤਾਲਿਬਾਨ ਨੇ 15 ਅਗਸਤ ਨੂੰ ਕਾਬੁਲ ’ਤੇ ਕਬਜ਼ਾ ਕਰ ਲਿਆ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੇ ਬਾਅਦ ਹਰ ਕੋਈ ਤਾਲਿਬਾਨ ਸਰਕਾਰ ਦੀ ਨਿੰਦਾ ਕਰ ਰਿਹਾ ਹੈ। 

ਤਾਲਿਬਾਨ ਸਰਕਾਰ ’ਚ ਮਿਲਣਗੀਆਂ ਸਖ਼ਤ ਸਜ਼ਾਵਾਂ 
ਅਫ਼ਗਾਨਿਸਤਾਨ ’ਚ ਤਾਲਿਬਾਨ ਸਰਕਾਰ ਨੇ ਜਲਦੀ ਹੀ ਦੇਸ਼ ’ਚ ਸਖ਼ਤ ਕਾਨੂੰਨ ਲਾਗੂ ਕਰਨ ਜਾ ਰਿਹਾ ਹੈ। ਤਾਲਿਬਾਨ ਸ਼ਾਸਨ ’ਚ ਲੋਕਾਂ ਦੇ ਹੱਥ-ਪੈਰ ਕੱਟਣ ਅਤੇ ਸਿਰ ਕਲਮ ਕਰਨ ਵਰਗੀਆਂ ਸਖ਼ਤ ਸਜ਼ਾਵਾਂ ਦਾ ਸਿਲਸਿਲਾ ਜਾਰੀ ਰਹੇਗਾ। ਇਹ ਗੱਲ ਤਾਲਿਬਾਨ ਦੇ ਫਾਊਂਡਰ ਮੈਂਬਰ ਮੁੱਲਾ ਨੂਰੁਦੀਨ ਤੁਰਾਬੀ ਨੇ ਕਹੀ ਹੈ। ਤੁਰਾਬੀ ਨੇ ਇਕ ਇੰਟਰਵਿਊ ’ਚ ਕਿਹਾ ਕਿ ਗਲਤੀ ਕਰਨ ਵਾਲੇ ਦਾ ਕਤਲ ਕਰਨ ਦਾ ਦੌਰ ਜਲਦੀ ਹੀ ਵਾਪਸ ਆਵੇਗਾ ਪਰ ਇਸ ਵਾਰ ਇਹ ਨਵੇਂ ਅੰਦਾਜ਼ ’ਚ ਹੋਵੇਗਾ। ਤੁਰਾਬੀ ਦਾ ਕਹਿਣਾ ਹੈ ਕਿ ਹੱਥ ਕੱਟਣਾ ਸੁਰੱਖਿਆ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਸਜ਼ਾਵਾਂ ਨਾਲ ਲੋਕਾਂ ’ਚ ਖ਼ੌਫ਼ ਵੱਧਦਾ ਹੈ। ਤਾਲਿਬਾਨ ਕੈਬਨਿਟ ਇਸ ’ਤੇ ਵਿਚਾਰ ਕਰ ਰਹੀ ਹੈ ਕਿ ਅਜਿਹੀਆਂ ਸਜ਼ਾਵਾਂ ਜਨਤਕ ਤੌਰ ’ਤੇ ਦਿੱਤੀਆਂ ਜਾਣ ਜਾਂ ਨਹੀਂ ਅਤੇ ਜਲਦੀ ਹੀ ਇਸ ਦੀ ਪਾਲਿਸੀ ਬਣਾ ਲਈ ਜਾਵੇਗੀ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਰਵੀਨ ਠੁਕਰਾਲ ਸਣੇ ਕੈਪਟਨ ਦੇ ਇਨ੍ਹਾਂ ਨਜ਼ਦੀਕੀਆਂ ਦੀ ਸਕਿਓਰਿਟੀ ਲਈ ਵਾਪਸ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News