ਤਾਲਿਬਾਨ ਦਾ ਨਵਾਂ ਫਰਮਾਨ, ਯੂਨੀਵਰਸਿਟੀ 'ਚ ਇਕੱਠੇ ਨਹੀਂ ਪੜ੍ਹਨਗੇ ਮੁੰਡੇ-ਕੁੜੀਆਂ

04/25/2022 3:19:29 PM

ਕਾਬੁਲ (ਏ.ਐਨ.ਆਈ.): ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਹੁਣ ਸਹਿ-ਸਿੱਖਿਆ 'ਤੇ ਪਾਬੰਦੀ ਲਗਾਉਣ ਦਾ ਫ਼ਰਮਾਨ ਜਾਰੀ ਕੀਤਾ ਹੈ। ਇਸ ਸਿਲਸਿਲੇ ਵਿੱਚ ਹਫ਼ਤੇ ਵਿੱਚ ਤਿੰਨ ਦਿਨ ਸਿਰਫ਼ ਕੁੜੀਆਂ ਹੀ ਯੂਨੀਵਰਸਿਟੀਆਂ ਵਿੱਚ ਪੜ੍ਹਣਗੀਆਂ ਅਤੇ ਬਾਕੀ ਤਿੰਨ ਦਿਨ ਮੁੰਡਿਆਂ ਲਈ ਕਾਲਜ ਖੋਲ੍ਹੇ ਜਾਣਗੇ। ਤਾਲਿਬਾਨ ਦੇ ਨਿਰਦੇਸ਼ ਮੁਤਾਬਕ ਕਾਬੁਲ ਯੂਨੀਵਰਸਿਟੀ ਅਤੇ ਕਾਬੁਲ ਪੌਲੀਟੈਕਨਿਕ ਯੂਨੀਵਰਸਿਟੀ ਦੇ ਮੁੰਡੇ ਅਤੇ ਕੁੜੀਆਂ ਲਈ ਹਫ਼ਤੇ ਦੀਆਂ ਕਲਾਸਾਂ ਨੂੰ ਵੱਖ-ਵੱਖ ਕਰ ਦਿੱਤਾ ਹੈ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। 

ਤਾਲਿਬਾਨ ਦੇ ਇਸ ਫ਼ੈਸਲੇ ਦੀ ਪੂਰੇ ਦੇਸ਼ 'ਚ ਨਿੰਦਾ ਹੋ ਰਹੀ ਹੈ। ਸਮਾਂ ਸਾਰਣੀ ਫਿਲਹਾਲ ਸਿਰਫ ਦੋ ਯੂਨੀਵਰਸਿਟੀਆਂ ਵਿੱਚ ਲਾਗੂ ਕੀਤੀ ਜਾਵੇਗੀ ਅਤੇ ਇਬ ਮਈ ਵਿੱਚ ਲਾਗੂ ਹੋਵੇਗੀ।ਯੂਨੀਵਰਸਿਟੀ ਦੇ ਲੈਕਚਰਾਰਾਂ ਅਤੇ ਵਿਦਿਆਰਥੀਆਂ ਨੇ ਇਸ ਆਦੇਸ਼ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ ਹੈ। ਸਥਾਨਕ ਮੀਡੀਆ ਮੁਤਾਬਕ ਤਾਲਿਬਾਨ ਸਰਕਾਰ ਨੇ ਮੁੰਡਿਆਂ ਅਤੇ ਕੁੜੀਆਂ ਲਈ ਕਾਲਜ ਜਾਣ ਲਈ ਵੱਖ-ਵੱਖ ਦਿਨ ਤੈਅ ਕੀਤੇ ਹਨ।ਟੋਲੋ ਨਿਊਜ਼ ਨੇ ਯੂਨੀਵਰਸਿਟੀ ਦੇ ਲੈਕਚਰਾਰ ਮਹਿਦੀ ਆਰੇਫੀ ਦੇ ਹਵਾਲੇ ਨਾਲ ਕਿਹਾ ਕਿ ਵਿਦਿਅਕ ਸੰਸਥਾਵਾਂ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਸਕਾਰਾਤਮਕ ਹੋਣੀ ਚਾਹੀਦੀ ਹੈ ਨਾ ਕਿ ਨਕਾਰਾਤਮਕ। ਸਰਕਾਰ ਨੂੰ ਨਵੇਂ ਫੈਕਲਟੀ ਅਤੇ ਨਵੇਂ ਵਿਦਿਅਕ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਤਾਲਿਬਾਨ ਦੇ ਇਸ ਐਲਾਨ ਮੁਤਾਬਕ ਦੇਸ਼ ਦੀਆਂ ਯੂਨੀਵਰਸਿਟੀਆਂ ਲਈ ਨਵਾਂ ਸ਼ੈਡਿਊਲ ਤੈਅ ਕੀਤਾ ਗਿਆ ਹੈ, ਜਿਸ ਦੀ ਵਿਦਿਆਰਥੀਆਂ ਵੱਲੋਂ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਮਿਸਰ ਦੀ ਸਰਕਾਰ ਨੇ ਈਦ ਤੋਂ ਪਹਿਲਾਂ 41 ਕੈਦੀ ਕੀਤੇ ਰਿਹਾਅ 

ਤਾਲਿਬਾਨ ਦੇ ਕਬਜ਼ੇ ਮਗਰੋਂ ਹਾਲਾਤ ਖਰਾਬ
ਇਕ ਵਿਦਿਆਰਥੀ ਅਹਿਮਦ ਜ਼ਕੀ ਨੇ ਕਿਹਾ ਕਿ ਜਦੋਂ ਮੈਂ ਯੂਨੀਵਰਸਿਟੀ ਗਿਆ ਤਾਂ ਕੋਈ ਕਲਾਸ ਵਿਚ ਨਹੀਂ ਸੀ। ਇੱਥੇ ਦੱਸ ਦਈਏ ਕਿ ਅਫਗਾਨਿਸਤਾਨ 'ਚ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਤਾਲਿਬਾਨ ਨੇ ਯੂਨੀਵਰਸਿਟੀ 'ਚ ਮੁੰਡਿਆਂ ਅਤੇ ਕੁੜੀਆਂ ਦੀ ਪੜ੍ਹਾਈ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤਹਿਤ ਕੁੜੀਆਂ ਲਈ ਸਵੇਰੇ ਅਤੇ ਮੁੰਡਿਆਂ ਲਈ ਦੁਪਹਿਰ ਨੂੰ ਕਲਾਸਾਂ ਸ਼ੁਰੂ ਕੀਤੀਆਂ ਗਈਆਂ। ਹਾਲ ਹੀ 'ਚ ਤਾਲਿਬਾਨ ਨੇ ਕੁੜੀਆਂ ਦੀ ਪੜ੍ਹਾਈ 'ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਇਹ ਫ਼ੈਸਲਾ ਵਾਪਸ ਲੈ ਲਿਆ ਗਿਆ ਸੀ ਅਤੇ ਅਜੇ ਸਕੂਲ ਖੁੱਲ੍ਹਣੇ ਬਾਕੀ ਹਨ।

ਪੜ੍ਹੋ ਇਹ ਅਹਿਮ ਖ਼ਬਰ- 75 ਸਾਲ ਬਾਅਦ ਮਿਲੇ ਵਿਛੜੇ ਮਾਂ-ਪੁੱਤ, ਕੁਝ ਸਮੇਂ ਬਾਅਦ ਹੀ ਵਾਪਰੀ ਇਹ ਅਨਹੋਣੀ


Vandana

Content Editor

Related News