ਤਾਲਿਬਾਨ ਨੇ ਡ੍ਰੈਗਨ ਤੋਂ ਮੰਗੀ ਆਰਥਿਕ ਮਦਦ, ਚੀਨ ਵੀ ਕਰ ਚੁੱਕਾ ਦਾਅਵਾ-ਤਾਲਿਬਾਨ ਪਹਿਲਾਂ ਵਰਗਾ ਨਹੀਂ ਰਿਹਾ

Friday, Aug 20, 2021 - 06:21 PM (IST)

ਤਾਲਿਬਾਨ ਨੇ ਡ੍ਰੈਗਨ ਤੋਂ ਮੰਗੀ ਆਰਥਿਕ ਮਦਦ, ਚੀਨ ਵੀ ਕਰ ਚੁੱਕਾ ਦਾਅਵਾ-ਤਾਲਿਬਾਨ ਪਹਿਲਾਂ ਵਰਗਾ ਨਹੀਂ ਰਿਹਾ

ਕਾਬੁਲ/ਬੀਜਿੰਗ (ਬਿਊਰੋ): ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਅਮਰੀਕਾ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਉਸ ਦੀ ਵਿੱਤੀ ਮਦਦ ਰੋਕ ਦਿੱਤੀ ਹੈ। ਹੁਣ ਅਫਗਾਨਿਸਤਾਨ ਵਿਚ ਸਰਕਾਰ ਚਲਾਉਣ ਲਈ ਤਾਲਿਬਾਨ ਕੋਲ ਪੈਸਾ ਨਹੀਂ ਹੈ। ਇਸ ਵਿਚਕਾਰ ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਖਾਨ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਭਵਿੱਖ ਵਿਚ ਅਫਗਾਨਿਸਤਾਨ ਦੇ ਵਿਕਾਸ ਵਿਚ ਯੋਗਦਾਨ ਦੇ ਸਕਦਾ ਹੈ। ਇਹ ਦਾਅਵਾ ਚੀਨੀ ਰਾਜ ਮੀਡੀਆ ਨੇ ਇਕ ਰਿਪੋਰਟ ਵਿਚ ਕੀਤਾ ਹੈ। ਇਸ ਮੁਤਾਬਕ ਸ਼ਾਹੀਨ ਨੇ ਇਹ ਬਿਆਨ ਚੀਨ ਦੇ ਸਰਕਾਰੀ ਸੀਜੀਟੀਐੱਨ ਟੀਵੀ ਨੂੰ ਦਿੱਤੇ ਇਕ ਇੰਟਰਵਿਊ ਵਿਚ ਦਿੱਤਾ ਹੈ। ਤਾਲਿਬਾਨ ਬੁਲਾਰੇ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇਸ਼ ਦੇ ਵਿਕਾਸ ਨੂੰ ਗਤੀ ਮਿਲੇਗੀ।

ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿਚ ਇਸਲਾਮਿਕ ਅਮੀਰਾਤ ਦੀ ਸਥਾਪਨਾ ਕਰ ਚੁੱਕੇ ਤਾਲਿਬਾਨ ਨੂੰ ਲੈਕੇ ਦਾਅਵੇ ਕੀਤੇ ਜਾ ਰਹੇ ਹਨ ਕਿ ਇਸ ਵਾਰ ਉਸ ਦਾ ਰੂਪ ਬਦਲ ਪਹਿਲਾਂ ਨਾਲੋਂ ਬਦਲਿਆ ਹੋਇਆ ਹੈ। ਉਹ ਪਿਛਲੀ ਵਾਰ ਜਿੰਨਾ ਹਿੰਸਕ ਅਤੇ ਹਮਲਾਵਰ ਨਹੀਂ ਹੈ। ਉੱਧਰ ਚੀਨ ਨੇ ਵੀ ਦਾਅਵਾ ਕੀਤਾ ਹੈ ਕਿ ਤਾਲਿਬਾਨ ਹੁਣ ਪਹਿਲਾਂ ਜਿਹਾ ਜ਼ਾਲਮ ਨਹੀਂ ਰਿਹਾ। ਚੀਨ ਨੇ ਵੀਰਵਾਰ ਨੂੰ ਕਿਹਾ ਸੀ ਕਿ ਤਾਲਿਬਾਨ ਹੁਣ ਪਹਿਲਾਂ ਦੀ ਤਰ੍ਹਾਂ ਬੇਰਹਿਮ ਨਹੀਂ ਰਿਹਾ। ਉਹ ਹੁਣ ਖੁੱਲ੍ਹਾ ਨਜ਼ਰੀਆ ਰੱਖਦਾ ਹੈ। ਆਸ ਹੈ ਕਿ ਤਾਲਿਬਾਨ ਬੀਬੀਆਂ ਦੀ ਸੁਰੱਖਿਆ ਸਮੇਤ ਆਪਣੇ ਵਾਅਦੇ ਜ਼ਰੂਰ ਪੂਰਾ ਕਰੇਗਾ। ਚੀਨੀ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਸਾਨੂੰ ਆਸ ਹੈ ਕਿ ਤਾਲਿਬਾਨ ਪਿਛਲਾ ਰਵੱਈਆ ਨਹੀਂ ਦੁਹਰਾਏਗਾ।

ਪੜ੍ਹੋ ਇਹ ਅਹਿਮ ਖ਼ਬਰ- ਤਾਲਿਬਾਨ ਦਾ ਖੌਫ, ਅਫਗਾਨ ਮਾਵਾਂ ਨੇ ਬ੍ਰਿਟਿਸ਼ ਫੌਜ ਵੱਲ ਕੰਡਿਆਲੀ ਤਾਰ ਉੱਤੋਂ ਸੁੱਟ ਦਿੱਤੇ ਆਪਣੇ ਬੱਚੇ 

ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਚੀਨ ਦੀ ਸਰਕਾਰੀ ਮੀਡੀਆ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਹੈ ਕਿ ਚੀਨ ਨੇ ਅਫਗਾਨਿਸਤਾਨ ਵਿਚ ਸ਼ਾਂਤੀ ਸੁਲਹ ਨੂੰ ਵਧਾਵਾ ਦੇਣ ਵਿਚ ਰਚਨਾਤਮਕ ਭੂਮਿਕਾ ਨਿਭਾਈ ਹੈ ਅਤੇ ਦੇਸ਼ ਦੀ ਮੁੜ ਉਸਾਰੀ ਵਿਚ ਯੋਗਦਾਨ ਦੇਣ ਲਈ ਉਸ ਦਾ ਸਵਾਗਤ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਚੀਨ ਇਕ ਬਹੁਤ ਵੱਡੀ ਸ਼ਕਤੀ ਹੈ ਅਤੇ ਅਫਗਾਨਿਸਤਾਨ ਵਿਚ ਚੀਨ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਹੈ।


author

Vandana

Content Editor

Related News