ਤਾਲਿਬਾਨ ਨੇ ਉਪ ਮੰਤਰੀਆਂ ਦੀ ਸੂਚੀ ਕੀਤੀ ਜਾਰੀ, ਕਿਸੇ ਵੀ ਬੀਬੀ ਨੂੰ ਨਹੀਂ ਮਿਲੀ ਜਗ੍ਹਾ

Tuesday, Sep 21, 2021 - 02:29 PM (IST)

ਤਾਲਿਬਾਨ ਨੇ ਉਪ ਮੰਤਰੀਆਂ ਦੀ ਸੂਚੀ ਕੀਤੀ ਜਾਰੀ, ਕਿਸੇ ਵੀ ਬੀਬੀ ਨੂੰ ਨਹੀਂ ਮਿਲੀ ਜਗ੍ਹਾ

ਕਾਬੁਲ (ਭਾਸ਼ਾ) : ਤਾਲਿਬਾਨ ਨੇ ਮੰਗਲਵਾਰ ਨੂੰ ਉਪ ਮੰਤਰੀਆਂ ਦੀ ਇਕ ਸੂਚੀ ਜਾਰੀ ਕੀਤੀ, ਜਿਸ ਵਿਚ ਕਿਸੇ ਵੀ ਬੀਬੀ ਦਾ ਨਾਮ ਸ਼ਾਮਲ ਨਹੀਂ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਮੰਤਰੀਆਂ ਦੀ ਚੋਣ ਦੌਰਾਨ ਵੀ ਮੰਤਰੀ ਮੰਡਲ ਵਿਚ ਕਿਸੇ ਬੀਬੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਦੀ ਅੰਤਰਰਾਸ਼ਟਰੀ ਪੱਧਰ ’ਤੇ ਆਲੋਚਨਾ ਹੋਈ ਸੀ।

ਇਹ ਵੀ ਪੜ੍ਹੋ: IMF ਤੋਂ ਬਾਅਦ FATF ਨੇ ਕੱਸਿਆ ਸ਼ਿਕੰਜਾ, ਤਾਲਿਬਾਨ ’ਤੇ ਆਰਥਿਕ ਹਮਲਾ; ਸਾਰੇ ਖਾਤੇ ਫ੍ਰੀਜ਼

ਤਾਲਿਬਾਨ ਦੇ ਬੁਲਾਰੇ ਜੀਬਹੁੱਲਾਹ ਮੁਜਾਹਿਦ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਇਹ ਸੂਚੀ ਪੇਸ਼ ਕੀਤੀ। ਉਪ ਮੰਤਰੀਆਂ ਦੀ ਸੂਚੀ ਤੋਂ ਸੰਕੇਤ ਮਿਲਦਾ ਹੈ ਕਿ ਤਾਲਿਬਾਨ ’ਤੇ ਅੰਤਰਰਾਸ਼ਟਰੀ ਆਲੋਚਨਾ ਦਾ ਕੋਈ ਅਸਰ ਨਹੀਂ ਹੈ ਅਤੇ ਉਹ ਸ਼ਮੂਲੀਅਤ ਅਤੇ ਔਰਤਾਂ ਦੇ ਅਧਿਕਾਰਾਂ ਨੂੰ ਕਾਇਮ ਰੱਖਣ ਦੇ ਸ਼ੁਰੂਆਤੀ ਵਾਅਦਿਆਂ ਦੇ ਬਾਵਜੂਦ ਆਪਣੇ ਕੱਟੜਵਾਦੀ ਰਸਤੇ ’ਤੇ ਅੱਗੇ ਵੱਧ ਰਹੇ ਹਨ।

ਇਹ ਵੀ ਪੜ੍ਹੋ: ਭਾਰਤੀਆਂ ਲਈ ਰਾਹਤ, ਅਮਰੀਕੀ ਅਦਾਲਤ ਨੇ H-1ਬੀ ਵੀਜ਼ਾ ਚੋਣ ’ਤੇ ਟਰੰਪ ਦੇ ਪ੍ਰਸਤਾਵਿਤ ਨਿਯਮ ਨੂੰ ਕੀਤਾ ਰੱਦ

ਤਾਲਿਬਾਨ ਨੇ ਆਪਣੇ ਮੌਜੂਦਾ ਮੰਤਰੀ ਮੰਡਲ ਨੂੰ ਇਕ ਅੰਤਰਿਮ ਸਰਕਾਰ ਦੇ ਰੂਪ ਵਿਚ ਪੇਸ਼ ਤਿਆਰ ਕੀਤਾ ਹੈ, ਇਹ ਸੁਝਾਅ ਦਿੰਦੇ ਹੋਏ ਕਿ ਬਦਲਾਅ ਅਜੇ ਵੀ ਸੰਭਵ ਹੈ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਚੋਣਾਂ ਕਦੇ ਹੋਣਗੀਆਂ ਜਾਂ ਨਹੀਂ। ਇਕ ਸਵਾਲ ਦੇ ਜਵਾਬ ਵਿਚ ਮੁਜਾਹਿਦ ਨੇ ਕਿਹਾ ਕਿ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਜਾਵੇਗਾ, ਇਸ ਵਿਚ ਹਜ਼ਾਰਾ ਵਰਗੇ ਜਾਤੀ ਘੱਟ ਗਿਣਤੀਆਂ ਦੇ ਮੈਂਬਰ ਸ਼ਾਮਲ ਕੀਤੇ ਗਏ ਹਨ ਅਤੇ ਬੀਬੀਆਂ ਨੂੰ ਬਾਅਦ ਵਿਚ ਸ਼ਾਮਲ ਕੀਤੇ ਜਾ ਸਕਦਾ ਹੈ।

ਇਹ ਵੀ ਪੜ੍ਹੋ: ਆਬੂ ਧਾਬੀ ਜਾਣ ਵਾਲਿਆਂ ਲਈ ਹੁਣ ਕੋਵਿਡ-19 ਟੈਸਟ ਜ਼ਰੂਰੀ ਨਹੀਂ, ਦੁਬਈ ’ਚ ਪਹਿਲਾਂ ਤੋਂ ਹੈ ਛੋਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News