ਅਫਗਾਨਿਸਤਾਨ : ਮੁੱਖ ਸ਼ਹਿਰਾਂ 'ਤੇ ਕਬਜ਼ੇ ਮਗਰੋਂ ਤਾਲਿਬਾਨ ਨੇ ਰਿਹਾਅ ਕੀਤੇ 1000 ਤੋਂ ਵੱਧ ਅਪਰਾਧੀ

08/12/2021 12:55:02 PM

ਕਾਬੁਲ (ਏ.ਐੱਨ.ਆਈ.): ਅਫਗਾਨਿਸਤਾਨ ਵਿਚ ਤਾਲਿਬਾਨ ਅੱਤਵਾਦੀਆਂ ਦਾ ਕਬਜ਼ਾ ਵੱਧਦਾ ਜਾ ਰਿਹਾ ਹੈ। ਮੁੱਖ ਥਾਵਾਂ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਸਮੂਹ ਖੁਦ ਨੂੰ ਸ਼ਕਤੀਸ਼ਾਲੀ ਬਣਾਉਂਦਾ ਜਾ ਰਿਹਾ ਹੈ।ਇਹੀ ਕਾਰਨ ਹੈ ਕਿ ਹਾਲ ਹੀ ਦੇ ਦਿਨਾਂ ਵਿਚ ਅੱਤਵਾਦੀ ਸਮੂਹ ਨੇ ਘੱਟੋ-ਘੱਟ ਛੇ ਸ਼ਹਿਰਾਂ ਤੋਂ ਲਗਭਗ 1000 ਤੋਂ ਵੱਧ ਅਪਰਾਧੀਆਂ ਸਮੇਤ ਨਸ਼ਾ ਤਸਕਰਾਂ ਨੂੰ ਰਿਹਾਅ ਕਰ ਦਿੱਤਾ ਹੈ।

ਰਿਹਾਅ ਕੀਤੇ ਅਪਰਾਧੀਆਂ ਨੂੰ ਸੁਣਾਈ ਗਈ ਸੀ ਸਜ਼ਾ
ਜੇਲ੍ਹ ਪ੍ਰਸ਼ਾਸਨ ਦੇ ਨਿਰਦੇਸ਼ਕ ਸਫੀਉੱਲਾਹ ਜਲਾਲਜਈ ਨੇ ਦੱਸਿਆ ਕਿ ਰਿਹਾਅ ਕੀਤੇ ਗਏ ਅਪਰਾਧੀਆਂ ਨੂੰ ਨਸ਼ੀਲੀਆਂ ਦਵਾਈਆਂ ਦੀ ਤਸਕਰੀ, ਅਗਵਾ ਦੇ ਮਾਮਲੇ ਵਿਚ ਸਜ਼ਾ ਸੁਣਾਈ ਗਈ ਸੀ।ਉਹਨਾਂ ਨੇ ਦੱਸਿਆ ਕਿ ਤਾਲਿਬਾਨ ਵਿਚ ਕੁੰਦੁਜ ਵਿਚ ਘੱਟੋ-ਘੱਟ 630 ਕੈਦੀਆਂ (ਜਿਹਨਾਂ ਵਿਚ 13 ਬੀਬੀਆਂ ਅਤੇ ਤਿੰਨ ਵਿਦੇਸ਼ੀ ਸ਼ਾਮਲ ਹਨ) ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ।
ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਉਸ ਅੰਕੜੇ ਵਿਚੋਂ 180 ਤਾਲਿਬਾਨ ਅੱਤਵਾਦੀ ਸਨ ਜਿਹਨਾਂ ਵਿਚ 15 ਹਾਈ-ਪ੍ਰੋਫਾਈਲ ਤਾਲਿਬਾਨ ਕੈਦੀ ਸ਼ਾਮਲ ਸਨ, ਜਿਹਨਾਂ ਨੂੰ ਅਫਗਾਨ ਸਰਕਾਰ ਨੇ ਮੌਤ ਦੀ ਸਜ਼ਾ ਸੁਣਾਈ ਸੀ। ਉੱਥੇ ਤਾਲਿਬਾਨ ਨੇ ਨਿਮਰੋਜ ਸੂਬੇ ਦੇ ਜਰਾਂਜ ਸ਼ਹਿਰ ਵਿਚ ਘੱਟੋ-ਘੱਟ 350 ਕੈਦੀਆਂ ਨੂੰ ਰਿਹਾਅ ਕੀਤਾ ਜਿਹਨਾਂ ਵਿਚ 40 ਤਾਲਿਬਾਨ ਕੈਦੀ ਵੀ ਸ਼ਾਮਲ ਸਨ।

ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ ਦੀ 10ਵੀਂ ਸੂਬਾਈ ਰਾਜਧਾਨੀ ਗਜ਼ਨੀ ਸ਼ਹਿਰ 'ਤੇ ਤਾਲਿਬਾਨ ਦਾ ਕਬਜ਼ਾ

ਅਫਗਾਨਿਸਤਾਨ ਸਰਕਾਰ ਨੇ ਕਹੀ ਇਹ ਗੱਲ
ਭਾਵੇਂਕਿ ਅਫਗਾਨ ਸਰਕਾਰ ਦਾ ਕਹਿਣਾ ਹੈ ਕਿ ਅੱਤਵਾਦੀਆਂ ਦੇ ਫੜੇ ਜਾਣ ਮਗਰੋਂ ਕੈਦੀਆਂ ਨੂੰ ਮੁੜ ਗ੍ਰਿਫ਼ਤਾਰ ਕੀਤਾ ਜਾਵੇਗਾ। ਇੱਥੇ ਦੱਸ ਦਈਏ ਕਿ ਅਫਗਾਨਿਸਤਾਨ ਤੋਂ ਅਮਰੀਕੀ ਸੈਨਾ ਦਾ ਵਾਪਸੀ ਦੇ ਬਾਅਦ ਤੋਂ ਤਾਲਿਬਾਨ ਦਾ ਕਬਜ਼ਾ ਲਗਾਤਾਰ ਪ੍ਰਮੁੱਖ ਸ਼ਹਿਰਾਂ 'ਤੇ ਹੁੰਦਾ ਜਾ ਰਿਹਾ ਹੈ। 


Vandana

Content Editor

Related News