ਬਦਹਾਲੀ ’ਚ ਮਦਦ ਦੀ ਉਮੀਦ ਲੈ ਕੇ ਈਰਾਨ ਤੇ ਬ੍ਰਿਟੇਨ ਨੂੰ ਮਿਲਿਆ ਤਾਲਿਬਾਨ
Thursday, Oct 07, 2021 - 03:16 AM (IST)
ਕਾਬੁਲ - ਤਾਲਿਬਾਨ ਨੇ ਅਫਗਾਨਿਸਤਾਨ ਵਿਚ ਸੱਤਾ ਸੰਭਾਲਣ ਤੋਂ ਬਾਅਦ ਪਹਿਲੀ ਵਾਲ ਬ੍ਰਿਟੇਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਨਾਲ ਤਾਲਿਬਾਨ ਨੂੰ ਉਮੀਦ ਹੈ ਕਿ ਅਫਗਾਨਿਸਤਾਨ ਦੀ ਬਦਹਾਲ ਆਰਥਿਕ ਹਾਲਤ ਕੁਝ ਬਿਹਤਰ ਹੋ ਸਕੇਗੀ। ਤਾਲਿਬਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸਨੇ ਇਸਲਾਮਿਕ ਸਟੇਟ ਨਾਲ ਜੁੜੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਬ੍ਰਿਟੇਨ ਦੇ ਡਿਪਲੋਮੈਟਾਂ ਨਾਲ ਇਹ ਮੀਟਿੰਗ ਈਰਾਨੀ ਵਫਦ ਨਾਲ ਮੁਲਾਕਾਤ ਦੇ ਇਕ ਦਿਨ ਬਾਅਦ ਹੋਈ ਹੈ। ਤਾਲਿਬਾਨ ਦੇ ਬੁਲਾਰੇ ਬਿਲਾਲ ਕਰੀਮੀ ਨੇ ਕਿਹਾ ਕਿ ਤਾਲਿਬਾਨ ਨੇ ਈਰਾਨ ਦੇ ਇਕ ਵਫਦ ਨਾਲ ਵਪਾਰ ਦੀ ਵਿਨਿਯਮਿਤ ਕਰਨ ਲਈ ਮੁਲਾਕਾਤ ਕੀਤੀ। ਦੋਨੋਂ ਧਿਰ ਇਸਲਾਮ ਕਲਾ ਸਰਹੱਦ ਪਾਰ ਵਪਾਰ ਦੇ ਘੰਟਿਆਂ ਨੂੰ ਰੋਜ਼ਾਨਾ 8 ਘੰਟੇ ਤੋਂ ਵਧਾ ਕੇ 24 ਕਰਨ ਅਤੇ ਟੈਰਿਫ ਦੇ ਸੰਗ੍ਰਹਿ ਨੂੰ ਬਿਹਤਰ ਢੰਗ ਨਾਲ ਵਿਨਿਯਮਿਤ ਕਰਨ ਅਤੇ ਰੋਡਵਰਕ ਵਿਚ ਸੁਧਾਰ ਕਰਨ ’ਤੇ ਸਹਿਮਤ ਹੋਏ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।