ਤਾਲਿਬਾਨ ਨੇ ਛੇੜੀ ਪੋਸਤ ਦੀ ਖੇਤੀ ਬੰਦ ਕਰਨ ਦੀ ਮੁਹਿੰਮ, ਖੇਤਾਂ ’ਚ ਫ਼ਸਲ ’ਤੇ ਚਲਵਾਇਆ ਟਰੈਕਟਰ

06/03/2022 9:46:38 AM

ਵਸ਼ੀਰ (ਭਾਸ਼ਾ)- ਅਫਗਾਨਿਸਤਾਨ ਦੇ ਤਾਲਿਬਾਨ ਰਾਜ ਨੇ ਦੇਸ਼ ਵਿਚੋਂ ਅਫੀਮ ਦੀ ਖੇਤੀ ਬੰਦ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸਦਾ ਉਦੇਸ਼ ਅਫੀਮ ਅਤੇ ਹੈਰੋਇਨ ਦੇ ਉਤਪਾਦਨ ਨੂੰ ਖ਼ਤਮ ਕਰਨਾ ਹੈ। ਹਾਲਾਂਕਿ ਕਿਸਾਨਾਂ ਨੂੰ ਅਜਿਹੇ ਸਮੇਂ ’ਤੇ ਆਪਣਾ ਰੋਜ਼ਗਾਰ ਖੁੱਸਣ ਦਾ ਡਰ ਸਤਾ ਰਿਹਾ ਹੈ, ਜਦੋਂ ਦੇਸ਼ ਵਿਚ ਗਰੀਬੀ ਵੱਧ ਰਹੀ ਹੈ। ਦੱਖਣੀ ਹੇਲਮੰਦ ਸੂਬੇ ਦੇ ਵਸ਼ੀਰ ਜ਼ਿਲ੍ਹੇ ਵਿਚ ਹਾਲ ਦੇ ਦਿਨਾਂ ਵਿਚ ਤਾਲਿਬਾਨ ਨੇ ਟਰੈਕਟਰਾਂ ਨਾਲ ਪੋਸਤ ਦੀ ਖੇਤੀ ਤਬਾਹ ਕੀਤੀ ਹੈ। ਇਸ ਕਾਰਵਾਈ ਦੌਰਾਨ ਖੇਤ ਮਾਲਕ ਨੇੜੇ ਖੜੇ ਇਸ ਨੂੰ ਦੇਖਦੇ ਰਹੇ। ਤਾਲਿਬਾਨ ਨੂੰ ਅਫਗਾਨਿਸਤਾਨ ਦੀ ਸੱਤਾ ਵਿਚ ਆਏ 9 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਅਤੇ ਇਸ ਸਾਲ ਅਪ੍ਰੈਲ ਦੀ ਸ਼ੁਰੂਆਤ ਵਿਚ ਉਸਨੇ ਸਮੂਚੇ ਦੇਸ਼ ਵਿਚ ਪੋਸਤ ਦੀ ਖੇਤੀ ’ਤੇ ਰੋਕ ਲਗਾ ਦਿੱਤੀ ਸੀ।

ਇਹ ਵੀ ਪੜ੍ਹੋ: 35 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੀ ਪਾਕਿ ਔਰਤ ਦੇ ਸਬਰ ਦਾ ਬੰਨ੍ਹ ਟੁੱਟਿਆ, ਕਿਹਾ- ਮੈਨੂੰ ਭਾਰਤ ਭੇਜ ਦਿਓ

ਤਾਲਿਬਾਨ ਨੇ ਨਸ਼ੀਲੇ ਪਰਾਦਥ ਰੋਕੂ ਮਾਮਲਿਆਂ ਦੇ ਉਪ ਗ੍ਰਹਿ ਮੰਤਰੀ ਮੁੱਲਾ ਅਬਦੁੱਲ ਹਕ ਅਖੁੰਦ ਨੇ ਕਿਹਾ ਕਿ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਏਗਾ ਅਤੇ ਸ਼ਰੀਅਤ ਕਾਨੂੰਨ ਤਹਿਤ ਅਦਾਲਤਾਂ ’ਚ ਉਨ੍ਹਾਂ ’ਤੇ ਮੁਕੱਦਮਾ ਚੱਲੇਗਾ। ਅਜਿਹਾ ਲਗਦਾ ਹੈ ਕਿ ਤਾਲਿਬਾਨ ਉਨ੍ਹਾਂ ਥਾਵਾਂ ’ਤੇ ਕਾਰਵਾਈ ਕਰ ਰਿਹਾ ਹੈ, ਜਿਥੇ ਖੇਤੀ ਉਨ੍ਹਾਂ ਵਲੋਂ ਲਗਾਈ ਗਈ ਰੋਕ ਤੋਂ ਬਾਅਦ ਕੀਤੀ ਗਈ ਸੀ। ਅਖੁੰਦ ਨੇ ਕਿਹਾ ਕਿ ਤਾਲਿਬਾਨ ਬਦਲ ਖੇਤੀ ਨੂੰ ਲੈ ਕੇ ਹੋਰ ਸਰਕਾਰੀ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਸੰਪਰਕ ਵਿਚ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ ਦੇ ਤੱਟ ’ਤੋਂ ਮਿਲਿਆ ਦੁਨੀਆ ਦਾ ਸਭ ਤੋਂ ਵੱਡਾ ਬੂਟਾ, ਫੁੱਟਬਾਲ ਦੇ 20 ਹਜ਼ਾਰ ਮੈਦਾਨਾਂ ਦੇ ਬਰਾਬਰ

ਲੱਖਾਂ ਕਿਸਾਨਾਂ ਤੇ ਮਜ਼ਦੂਰਾਂ ’ਤੇ ਰੋਜ਼ਗਾਰ ਦਾ ਸੰਕਟ
ਤਾਲਿਬਾਨ ਦੀ ਰੋਕ ਨਾਲ ਲੱਖਾਂ ਗਰੀਬ ਕਿਸਾਨਾਂ ਅਤੇ ਦਿਹਾੜੀਦਾਰ ਮਜ਼ਦੂਰਾਂ ’ਤੇ ਰੋਜ਼ਗਾਰ ਦਾ ਸੰਕਟ ਆ ਸਕਦਾ ਹੈ ਜੋ ਰੋਜ਼ੀ-ਰੋਟੀ ਲਈ ਪੋਸਤਾ ਤੋਂ ਹੋਣ ਵਾਲੀ ਕਮਾਈ ’ਤੇ ਨਿਰਭਰ ਹਨ। ਇਹ ਪਾਬੰਦੀ ਅਜਿਹੇ ਸਮੇਂ ਲੱਗੀ ਹੈ, ਜਦੋਂ ਅਫਗਾਨਿਸਤਾਨ ਦੀ ਆਰਥਿਕਤਾ ਢਹਿ ਚੁੱਕੀ ਹੈ ਅਤੇ ਤਾਲਿਬਾਨ ਦੇ ਰਾਜ ਵਿਚ ਆਉਣ ਨਾਲ ਦੇਸ਼ ਦੀ ਕੌਮਾਂਤਰੀ ਫੰਡਿੰਗ ਰੁਕ ਗਈ ਹੈ। ਜ਼ਿਆਦਾਤਰ ਆਬਾਦੀ ਭੋਜਨ ਲਈ ਜੂਝ ਰਹੀ ਹੈ। ਦੇਸ਼ ਵਿਚ ਸੋਕਾ ਵੀ ਪੈ ਰਿਹਾ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਫਿਰ ਗੋਲੀਬਾਰੀ, ਬੰਦੂਕਧਾਰੀ ਨੇ ਹਸਪਤਾਲ 'ਚ ਮਚਾਇਆ 'ਆਤੰਕ', ਹਮਲਾਵਰ ਸਮੇਤ 5 ਲੋਕਾਂ ਦੀ ਮੌਤ

ਅਫਗਾਨਿਸਤਾਨ ਦੁਨੀਆ ਵਿਚ ਹੈਰੋਇਨ ਦਾ ਮੁੱਖ ਸੋਮਾ
ਅਫਗਾਨਿਸਤਾਨ ਦੁਨੀਆ ਦਾ ਸਭ ਤੋਂ ਵੱਡਾ ਅਫੀਮ ਉਤਪਾਦਕ ਹੈ ਅਤੇ ਇਹ ਯੂਰਪ ਅਤੇ ਏਸ਼ੀਆ ਵਿਚ ਹੈਰੋਇਨ ਦਾ ਇਕ ਮੁੱਖ ਸੋਮਾ ਹੈ। ਅਮਰੀਕਾ ਦੀ ਲੱਖ ਕੋਸ਼ਿਸ਼ਾਂ ਅਤੇ ਅਰਬਾਂ ਡਾਲਰ ਖ਼ਰਚ ਕਰਨ ਦੇ ਬਾਵਜੂਦ ਪਿਛਲੇ 20 ਸਾਲਾਂ ਵਿਚ ਅਫਗਾਨਿਸਤਾਨ ਵਿਚ ਪੋਸਤ ਦੀ ਖੇਤੀ ਦਾ ਦਾਇਰਾ ਵਧਿਆ ਹੈ। ਹੇਲਮੰਦ ਪੋਸਤ ਦੀ ਖੇਤੀ ਦਾ ਕੇਂਦਰ ਹੈ। ਸੰਯੁਕਤ ਰਾਸ਼ਟਰ ਦੇ ਨਸ਼ੀਲੇ ਪਦਾਰਥ ਅਤੇ ਅਪਰਾਧ ਦਫਤਰ ਮੁਤਾਬਕ 2021 ਵਿਚ ਹੀ 17,000 ਹੈਕਟੇਅਰ ਜ਼ਮੀਨ ’ਤੇ ਪੋਸਤ ਦੀ ਖੇਤੀ ਕੀਤੀ ਗਈ ਸੀ। ਪੋਸਤ ਦੀ ਇੰਨੀ ਖੇਤੀ ਤੋਂ ਇੰਨੀ ਅਫੀਮ ਨਿਕਲਦੀ ਹੈ, ਜਿਸ ਨਾਲ 650 ਟਨ ਹੈਰੋਇਨ ਦਾ ਉਤਪਾਦਨ ਹੋ ਸਕਦਾ ਹੈ। 2020 ਵਿਤਚ 590 ਟਨ ਤੱਕ ਦਾ ਹੈਰੋਇਨ ਉਤਪਾਦਨ ਹੋਇਆ ਸੀ। 2021 ਵਿਚ ਅਫਗਾਨਿਸਤਾਨ ਵਿਚ ਅਫੀਮ ਉਤਪਾਦਨ ਦਾ ਕੁਲ ਮੁੱਲ 1.8.2.7 ਅਰਬ ਡਾਲਰ ਸੀ, ਜੋ ਦੇਸ਼ ਦੇ ਗ੍ਰੋਸ ਡੋਮੈਸਟਿਕ ਉਤਪਾਦ ਦਾ 14 ਫੀਸਦੀ ਤੱਕ ਸੀ।

ਇਹ ਵੀ ਪੜ੍ਹੋ: ਤੰਬਾਕੂ ਉਤਪਾਦਾਂ ਕਾਰਨ ਫੈਲੀ ਗੰਦਗੀ ਨੂੰ ਸਾਫ਼ ਕਰਨ ਲਈ ਭਾਰਤ ਨੂੰ ਖ਼ਰਚ ਕਰਨੇ ਪੈਣਗੇ 76.6 ਕਰੋੜ ਡਾਲਰ : WHO

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News