ਤਾਲਿਬਾਨ ਦਾ ਖ਼ੌਫ਼ਨਾਕ ਕਾਰਾ, ਪਿਤਾ ਦੀ ਵਿਰੋਧੀ ਧਿਰ ਨਾਲ ਸਾਂਝ ਦੇ ਸ਼ੱਕ 'ਚ 'ਮਾਸੂਮ' ਦਾ ਕੀਤਾ ਕਤਲ

Tuesday, Sep 28, 2021 - 11:08 AM (IST)

ਤਾਲਿਬਾਨ ਦਾ ਖ਼ੌਫ਼ਨਾਕ ਕਾਰਾ, ਪਿਤਾ ਦੀ ਵਿਰੋਧੀ ਧਿਰ ਨਾਲ ਸਾਂਝ ਦੇ ਸ਼ੱਕ 'ਚ 'ਮਾਸੂਮ' ਦਾ ਕੀਤਾ ਕਤਲ

ਕਾਬੁਲ (ਬਿਊਰੋ): ਅਫਗਾਨਿਸਤਾਨ 'ਤੇ ਕਬਜ਼ਾ ਕਰਨ ਅਤੇ ਸਰਕਾਰ ਬਣਾਉਣ ਦੇ ਬਾਅਦ ਤਾਲਿਬਾਨ ਸ਼ਰੀਆ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਦਾ ਰਿਹਾ ਹੈ। ਤਾਲਿਬਾਨ ਸਾਬਕਾ ਅਫਗਾਨ ਸਰਕਾਰ ਦੇ ਲੋਕਾਂ, ਅਮਰੀਕਾ ਦੇ ਸਹਾਇਕਾਂ ਅਤੇ ਰਾਸ਼ਟਰੀ ਵਿਰੋਧੀ ਸ਼ਕਤੀਆਂ (National resistance forces) ਦੇ ਮੈਂਬਰਾਂ ਨੂੰ ਲੱਭ-ਲੱਭ ਕੇ ਮੌਤ ਦੇ ਘਾਟ ਉਤਾਰ ਰਿਹਾ ਹੈ। ਉਹਨਾਂ ਦੇ ਪਰਿਵਾਰ ਅਤੇ ਬੱਚਿਆਂ ਤੱਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 

ਇਸ ਦੌਰਾਨ ਤਾਲਿਬਾਨ ਨੇ ਅਫਗਾਨਿਸਤਾਨ ਦੇ ਤੱਖਰ ਸੂਬੇ ਵਿਚ ਇਕ ਬੱਚੇ ਨੂੰ ਇਸ ਸ਼ੱਕ ਵਿਚ ਮਾਰ ਦਿੱਤਾ ਕਿ ਉਸ ਦਾ ਪਿਤਾ ਅਫਗਾਨ ਪ੍ਰਤੀਰੋਧੀ ਤਾਕਤਾਂ ਦਾ ਹਿੱਸਾ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦਾ ਸਿਰ ਕੱਟ ਦਿੱਤਾ ਗਿਆ। ਪੰਜਸ਼ੀਰ ਅਤੇ ਦੇਸ਼ ਦੀ ਸਥਿਤੀ ਨੂੰ ਕਵਰ ਕਰਨ ਵਾਲੇ ਇਕ ਸੁਤੰਤਰ ਮੀਡੀਆ ਆਊਟਲੇਟ 'ਪੰਜਸ਼ੀਰ ਆਬਜ਼ਰਵਰ' ਨੇ ਇਕ ਟਵੀਟ ਵਿਚ ਇਸ ਦੀ ਜਾਣਕਾਰੀ ਦਿੱਤੀ। ਟਵੀਟ ਵਿਚ ਲਿਖਿਆ ਗਿਆ,''ਤੱਖਰ ਸੂਬੇ ਵਿਚ ਤਾਲਿਬਾਨ ਲੜਾਕਿਆਂ ਨੇ ਇਕ ਬੱਚੇ ਨੂੰ ਉਸ ਦੇ ਪਿਤਾ ਦੇ ਪ੍ਰਤੀਰੋਧ ਵਿਚ ਹੋਣ ਦੇ ਸ਼ੱਕ ਵਿਚ ਮਾਰ ਦਿੱਤਾ।'' 

ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦਾ ਨਵਾਂ ਫਰਮਾਨ, ਪੁਰਸ਼ਾਂ ਦੇ ਸ਼ੇਵ ਕਰਨ ਅਤੇ ਦਾੜ੍ਹੀ ਕੱਟਣ 'ਤੇ ਲਗਾਈ ਪਾਬੰਦੀ

ਬੱਚੇ ਦਾ ਬੇਰਹਿਮੀ ਨਾਲ ਕਤਲ ਅਫਗਾਨੀਆਂ 'ਤੇ ਤਾਲਿਬਾਨ ਦੀ ਕਾਰਵਾਈ ਦੀ ਤਾਜ਼ਾ ਘਟਨਾ ਹੈ। 15 ਅਗਸਤ ਨੂੰ ਯੁੱਧ ਪੀੜਤ ਦੇਸ਼ 'ਤੇ ਅਧਿਕਾਰ ਕਰਨ ਵਾਲੇ ਤਾਲਿਬਾਨ ਨੇ ਆਮ ਮੁਆਫੀ ਦਾ ਐਲਾਨ ਕੀਤਾ ਸੀ। ਤਾਲਿਬਾਨ ਨੇ ਕਿਹਾ ਸੀ ਕਿ ਕਾਬੁਲ 'ਤੇ ਕਬਜ਼ੇ ਦੇ ਬਾਅਦ ਜੰਗ ਖ਼ਤਮ ਹੋ ਗਈ ਹੈ। ਹੁਣ ਕਿਸੇ ਤੋਂ ਕੋਈ ਬਦਲਾ ਨਹੀਂ ਲਿਆ ਜਾਵੇਗਾ ਪਰ ਤਾਲਿਬਾਨ ਦੀ ਬੇਰਹਿਮੀ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤਾਲਿਬਾਨ ਅਜਿਹੀ ਸਜ਼ਾ ਦੇਣਾ ਅੱਗੇ ਵੀ ਜਾਰੀ ਰੱਖੇਗਾ।

ਨੋਟ- ਤਾਲਿਬਾਨ ਦੇ ਬੇਰਹਿਮੀ ਭਰੇ ਰਵੱਈਏ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News