ਅਫ਼ਗਾਨਿਸਤਾਨ ਸਰਕਾਰ ਦੇ ਸਹੁੰ ਚੁੱਕ ਸਮਾਗਮ ਲਈ ਤਾਲਿਬਾਨ ਦਾ ਸੱਦਾ ਮਿਲਣ ਦੀਆਂ ਖ਼ਬਰਾਂ ’ਤੇ ਚੀਨ ਨੇ ਸਾਧੀ ਚੁੱਪੀ

09/07/2021 3:20:05 PM

ਬੀਜਿੰਗ (ਭਾਸ਼ਾ) : ਚੀਨ ਦੇ ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਮੀਡੀਆ ਵਿਚ ਆਈ ਉਸ ਖ਼ਬਰ ’ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਚ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਚੀਨ, ਪਾਕਿਸਤਾਨ, ਰੂਸ, ਤੁਰਕੀ, ਈਰਾਨ ਅਤੇ ਕਤਰ ਨੂੰ ਸੱਦਾ ਭੇਜਿਆ ਹੈ। ਚੀਨ ਆਪਣੇ ਸਹਿਯੋਗੀ ਪਾਕਿਸਤਾਨ ਅਤੇ ਰੂਸ ਨਾਲ ਅਫ਼ਗਾਨਿਸਤਾਨ ’ਤੇ ਆਪਣੀਆਂ ਨੀਤੀਆਂ ਬਣਾਉਣ ਲਈ ਤਾਲਮੇਲ ਕਰ ਰਿਹਾ ਹੈ। ਰੂਸ ਦੀਆਂ ਅਫ਼ਗਾਨਿਸਤਾਨ ਨਾਲ ਸਰਹੱਦਾਂ ਲੱਗਦੀਆਂ ਹਨ। ਬੀਜਿੰਗ ਨੇ ਕਾਬੁਲ ਵਿਚ ਪਾਕਿਸਤਾਨ ਅਤੇ ਰੂਸ ਦੇ ਨਾਲ ਹੀ ਆਪਣਾ ਦੂਤਘਰ ਖੁੱਲ੍ਹਾ ਰੱਖਿਆ ਹੈ। ਉਹ ਤਾਲਿਬਾਨ ਦੇ ਸਰਕਾਰ ਬਣਾਉਣ ਦਾ ਇੰਤਜ਼ਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ: ਇਸ ਲਾਤਿਨ ਅਮਰੀਕੀ ਦੇਸ਼ ਨੇ 6 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕੇ ਨੂੰ ਦਿੱਤੀ ਮਨਜ਼ੂਰੀ

ਤਾਲਿਬਾਨ ਵੱਲੋਂ ਸੱਦਾ ਭੇਜੇ ਜਾਣ ਦੀ ਖ਼ਬਰ ਦੇ ਬਾਰੇ ਵਿਚ ਪੁੱਛੇ ਜਾਣ ’ਤੇ ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ, ‘ਮੇਰੇ ਕੋਲ ਇਸ ਸਮੇਂ ਕੋਈ ਜਾਣਕਾਰੀ ਨਹੀਂ ਹੈ।’ ਉਨ੍ਹਾਂ ਦੁਹਰਾਇਆ ਕਿ ਚੀਨ, ਅਫ਼ਗਾਨਿਸਤਾਨ ਵੱਲੋਂ ਇਕ ਖੁੱਲ੍ਹੀ, ਸੰਮਲਿਤ, ਵਿਆਪਕ ਸਰਕਾਰ ਬਣਾਏ ਜਾਣ ਦਾ ਸਮਰਥਨ ਕਰਦਾ ਹੈ। ਚੀਨ ਪੰਜਸ਼ੀਰ ਘਾਟੀ ਵਿਚ ਤਾਲਿਬਾਨ ਅਤੇ ਅਹਿਮਦ ਮਸੂਦ ਦੇ ਨੈਸ਼ਨਲ ਰਜਿਸਟੈਂਸ ਫੋਰਸ (ਐਨ.ਆਰ.ਐਫ.) ਦੇ ਲੜਾਕਿਆਂ ਵਿਚਾਲੇ ਸੰਘਰਸ਼ ’ਤੇ ਵੀ ਨਜ਼ਰ ਰੱਖ ਰਿਹਾ ਹੈ, ਜਿਸ ਨਾਲ ਅਫ਼ਗਾਨਿਸਤਾਨ ਵਿਚ ਨਵੀਂ ਸਰਕਾਰ ਦੇ ਗਠਨ ਵਿਚ ਦੇਰੀ ਦੀ ਗੱਲ ਕਹੀ ਜਾ ਰਹੀ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸ਼ਨੀਵਾਰ ਨੂੰ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁਲਾਹਿਆਨ ਨਾਲ ਟੈਲੀਫੋਨ ’ਤੇ ਗੱਲ ਕੀਤੀ ਸੀ ਅਤੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਨਵੀਂ ਸਰਕਾਰ ਖੁੱਲ੍ਹੀ ਅਤੇ ਸੰਮਲਿਤ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਚ ਨਵੀਂ ਸਰਕਾਰ ਨਾਲ ਹੋਵੇਗਾ ਨਵਾਂ ਝੰਡਾ, ਰਾਸ਼ਟਰਗਾਨ ਵੀ ਹੋਵੇਗਾ ਨਵਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News