ਤਾਲਿਬਾਨ ਸਰਕਾਰ ਨੂੰ ਮਾਨਤਾ ਦਿਲਵਾਉਣ ਦੇ ਜੁਗਾੜ ’ਚ ਪਾਕਿ,ਅਫ਼ਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਨਾਲ ਕਰੇਗਾ ਬੈਠਕ
Thursday, Sep 09, 2021 - 03:52 PM (IST)

ਇਸਲਾਮਾਬਾਦ: ਤਾਲਿਬਾਨ ਸਰਕਾਰ ਦੇ ਗਠਨ ਦੇ ਬਾਅਦ ਪਾਕਿਸਤਾਨ ਇਸ ਅੱਤਵਾਦੀਆਂ ਦੀ ਸਰਕਾਰ ਨੂੰ ਮਾਨਤਾ ਦਿਲਵਾਉਣ ਦੀ ਕੋਸ਼ਿਸ਼ ’ਚ ਜੁੱਟ ਗਿਆ ਹੈ। ਇਸ ਦੇ ਤਹਿਤ ਪਾਕਿਸਤਾਨ ਅਫ਼ਗਾਨਿਸਤਾਨ ਦੇ ਗੁਆਂਢੀ ਮੁਲਖ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਬੁੱਧਵਾਰ ਨੂੰ ਆਨਲਾਈਨ ਬੈਠਕ ਕਰੇਗਾ ਅਤੇ ਯੁੱਧ ਪ੍ਰਭਾਵਿਤ ਦੇਸ਼ ਦੇ ਵਰਤਮਾਨ ਹਾਲਾਤ ’ਤੇ ਚਰਚਾ ਕਰੇਗਾ। ਵਿਦੇਸ਼ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਦਫ਼ਤਰ ਦੇ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਗ ਕੁਰੈਸ਼ੀ ਇਕ ਬੈਠਕ ਦੀ ਅਗਵਾਈ ਕਰਨਗੇ, ਜਿਸ ’ਚ ਚੀਨ, ਈਰਾਨ, ਤਜਾਕੀਸਤਾਨ ਅਤੇ ਹੋਰ ਸ਼ਹਿਰ ਸ਼ਾਮਲ ਹੋਣਗੇ।
ਅਫ਼ਗਾਨ ਮੁੱਦੇ ’ਤੇ ਵਿਦੇਸ਼ ਮੰਤਰੀ ਪੱਧਰ ਦੀ ਇਹ ਬੈਠਕ ਪਾਕਿਸਤਾਨ ਦੇ ਸੱਦੇ ’ਤੇ ਹੋ ਰਹੀ ਹੈ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਬੈਠਕ ’ਚ ਅਫ਼ਗਾਨਿਸਤਾਨ ’ਚ ਪੈਦਾ ਹੋ ਰਹੇ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ ਤਾਂਕਿ ਸਾਂਝਾ ਚੁਣੌਤੀਆਂ ਨਾਲ ਨਿਪਟਿਆ ਜਾ ਸਕੇ, ਨਾਲ ਹੀ ਖ਼ੇਤਰੀ ਸਥਿਰਤਾ ਅਤੇ ਖ਼ੁਸ਼ਹਾਲੀ ਨੂੰ ਯਕੀਨੀ ਕਰਨ ਲਈ ਉਭਰ ਰਹੇ ਮੌਕਿਆਂ ਦੀ ਵੀ ਪਛਾਣ ਕਰਨ ਦੀ ਗੱਲਬਾਤ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਬੈਠਕ ਅਫ਼ਗਾਨਿਸਤਾਨ ਦੇ ਗੁਆਂਢੀਆਂ ਨੂੰ ਸ਼ਾਂਤੀਪੂਰਵਰ ਅਤੇ ਸਥਿਰ ਅਫ਼ਗਾਨਿਸਤਾਨ ਦੇ ਸਾਂਝਾ ਲੱਛਣਾ ਨੂੰ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕਰੇਗੀ,ਜੋ ਮਜਬੂਤ ਆਰਥਿਕ ਸਬੰਧਾਂ ਦੇ ਲਈ ਅਹਿਮ ਹਨ। ਇਹ ਬੈਠਕ ਪੰਜ ਸਤੰਬਰ ਨੂੰ ਵਿਸ਼ੇਸ਼ ਪ੍ਰਤੀਨਿਧੀਆਂ ਅਤੇ ਰਾਜਦੂਤ ਪੱਧਰ ਦੀ ਹੋਈ ਚਰਚਾ ਨੂੰ ਹੀ ਅੱਗੇ ਵਧਾਏਗੀ।