ਅਫਗਾਨਿਸਤਾਨ ''ਚ ਸਥਾਈ ਸ਼ਾਂਤੀ ਲਈ ਸਮਾਵੇਸ਼ੀ ਸਰਕਾਰ ਬਣਾਏ ਤਾਲਿਬਾਨ : ਰੂਸ
Thursday, Oct 21, 2021 - 12:59 AM (IST)
ਮਾਸਕੋ (ਭਾਸ਼ਾ)-ਰੂਸ ਨੇ ਬੁੱਧਵਾਰ ਨੂੰ ਅਫਗਾਨਿਸਤਾਨ ਦੇ ਮੁੱਦੇ ’ਤੇ ਵਾਰਤਾ ਦੀ ਮੇਜ਼ਬਾਨੀ ਕੀਤੀ ਜਿਸ ਵਿਚ ਤਾਲਿਬਾਨ ਅਤੇ ਗੁਆਂਢੀ ਦੇਸ਼ਾਂ ਵਿਚ ਸੀਨੀਅਰ ਪ੍ਰਤੀਨਿਧੀ ਸ਼ਾਮਲ ਹੋਏ। ਵਾਰਤਾ ਸਬੰਧਤ ਮੁੱਦੇ ’ਤੇ ਰੂਸ ਦੇ ਕੂਟਨੀਤਕ ਪ੍ਰਭਾਵ ਨੂੰ ਦਰਸ਼ਾਉਂਦੀ ਹੈ। ਵਾਰਤਾ ਦੀ ਸ਼ੁਰੂਆਤ ਕਰਦੇ ਹੋਏ ਰੂਸ ਨੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸਥਾਈ ਸ਼ਾਂਤੀ ਲਈ ਅਜਿਹੀ ਸਮਾਵੇਸ਼ੀ ਸਰਕਾਰ ਦੇ ਗਠਨ ਦੀ ਲੋੜ ਹੈ ਜਿਸ ਵਿਚ ਦੇਸ਼ ਦੇ ਸਾਰੇ ਜਾਤੀ ਸਮੂਹਾਂ ਅਤੇ ਸਿਆਸੀ ਪਾਰਟੀਆਂ ਦੇ ਹਿੱਤ ਦੀ ਝਲਕ ਦਿਖੇ।
ਇਹ ਵੀ ਪੜ੍ਹੋ : ਜੈਸ਼ੰਕਰ ਨੇ ਇਜ਼ਰਾਈਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਕੇ ਦੋ-ਪੱਖੀ ਸਬੰਧਾਂ ’ਤੇ ਕੀਤੀ ਚਰਚਾ
ਲਾਵਰੋਵ ਨੇ ਸੰਮੇਲਨ ਵਿਚ ਆਪਣੇ ਉਦਘਾਟ ਭਾਸ਼ਣ ਵਿਚ ਅਫਗਾਨਿਸਤਾਨ ਵਿਚ ਸਥਿਤੀ ਨੂੰ ਸਥਿਰ ਬਣਾਉਣ ਅਤੇ ਸਰਕਾਰੀ ਸੰਸਥਾਵਾਂ ਦਾ ਸੰਚਾਲਨ ਯਕੀਨੀ ਕਰਨ ਲਈ ਕੋਸ਼ਿਸ਼ਾਂ ਲਈ ਤਾਲਿਬਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੇ ਸਨਮਾਨ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ। ਲਾਵਰੋਵ ਨੇ ਕਿਹਾ ਕਿ ਰੂਸ ਜਲਦੀ ਹੀ ਅਫਗਾਨਿਸਤਾਨ ਲਈ ਮਨੁੱਖੀ ਮਦਦ ਦੀ ਖੇਪ ਭੇਜੇਗਾ।
ਇਹ ਵੀ ਪੜ੍ਹੋ : ਵਧਦੀ ਕੋਰੋਨਾ ਇਨਫੈਕਸ਼ਨ ਦਰਮਿਆਨ ਪੁਤਿਨ ਨੇ ਰੂਸੀ ਕਰਮਚਾਰੀਆਂ ਨੂੰ ਇਕ ਹਫਤੇ ਘਰ ਰਹਿਣ ਨੂੰ ਕਿਹਾ
ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਉਹ ਅਫਗਾਨਿਸਤਾਨ ਵਿਚ ਮਨੁੱੱਖੀ ਸੰਕਟ ਪੈਦਾ ਹੋਣ ਤੋਂ ਰੋਕਣ ਲਈ ਤੁਰੰਤ ਆਪਣੇ ਸੋਮੇ ਲਗਾਏ। ਬੁੱਧਵਾਰ ਨੂੰ ਵਾਰਤਾ ਵਿਚ ਸ਼ਾਮਲ ਹੋਏ ਤਾਲਿਬਾਨ ਦੇ ਅੰਤਰਿਮ ਸਰਕਾਰ ਤੇ ਉਪ ਪ੍ਰਧਾਨ ਮੰਤਰੀ ਅਬਦੁੱਲ ਸਲਾਮ ਹਨਾਫੀ ਨੇ ਕਿਹਾ ਕਿ ਪੂਰੇ ਦੇਸ਼ ਵਿਚ ਸਥਿਰਤਾ ਲਈ ਮੀਟਿੰਗ ਬਹੁਤ ਮਹੱਤਵਪੂਰਨ ਹੈ। ‘ਮਾਸਕੋ ਫਾਰਮੇਟ’ ਦੀ ਬੈਠਕ ਵਿਚ ਤਾਲਿਬਾਨ ਅਤੇ ਅਫਗਾਨਿਸਤਾਨ ਦੇ ਹੋਰ ਗੁਟਾਂ ਦੇ ਪ੍ਰਤੀਨਿਧੀਆਂ ਨਾਲ ਹੀ ਚੀਨ, ਭਾਰਤ, ਪਾਕਿਸਤਾਨ, ਈਰਾਨ ਅਤੇ ਸੋਵੀਅਤ ਸੰਘ ਰਾਸ਼ਟਰਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਏ। ਬੈਠਕ ਵਿਚ ਅਮਰੀਕਾ ਸ਼ਾਮਲ ਨਹੀਂ ਹੋਇਆ।
ਇਹ ਵੀ ਪੜ੍ਹੋ : ਪਾਕਿ 'ਚ ਬੰਬ ਧਮਾਕੇ ਦੌਰਾਨ 4 ਲੋਕਾਂ ਦੀ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।