ਤਾਲਿਬਾਨ ਫੋਰਸਾਂ ਨੇ ਔਰਤਾਂ ਦੀ ਰੈਲੀ ’ਤੇ ਵਰ੍ਹਾਈਆਂ ਗੋਲ਼ੀਆਂ
Saturday, Oct 01, 2022 - 01:03 AM (IST)
ਕਾਬੁਲ (ਭਾਸ਼ਾ)-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਤਾਲਿਬਾਨ ਬਲਾਂ ਨੇ ਵੀਰਵਾਰ ਨੂੰ ਪੁਲਸ ਹਿਰਾਸਤ ’ਚ ਇਕ ਔਰਤ ਦੀ ਮੌਤ ’ਤੇ ਈਰਾਨ ’ਚ ਵਿਰੋਧ ਪ੍ਰਦਰਸ਼ਨ ਦੇ ਸਮਰਥਨ ’ਚ ਔਰਤਾਂ ਵੱਲੋਂ ਕੀਤੀ ਜਾ ਰਹੀ ਰੈਲੀ ਨੂੰ ਖਿੰਡਾਉਣ ਲਈ ਗੋਲ਼ੀਆਂ ਚਲਾਈਆਂ। ਅਫ਼ਗਾਨਿਸਤਾਨ ਅਤੇ ਈਰਾਨ ਦੋਹਾਂ ਦੇਸ਼ਾਂ ’ਚ ਕਟੱੜਪੰਥੀ ਇਸਲਾਮੀ ਸਰਕਾਰਾਂ ਔਰਤਾਂ ’ਤੇ ਸਖ਼ਤ ਡ੍ਰੈੱਸ ਕੋਡ ਲਾਗੂ ਕਰਨ ਲਈ ਧਾਰਮਿਕ ਪੁਲਸ ਦੀ ਵਰਤੋਂ ਕਰਦੀਆਂ ਹਨ ।
ਇਹ ਖ਼ਬਰ ਵੀ ਪੜ੍ਹੋ : ਇੰਗਲੈਂਡ ਤੋਂ ਆਈ ਦੁਖ਼ਦ ਖ਼ਬਰ, ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਕਾਰੋਬਾਰੀ ਦੀ ਹੋਈ ਮੌਤ
ਤਹਿਰਾਨ ’ਚ 22 ਸਾਲਾ ਮਹਿਸਾ ਅਮੀਨੀ ਦੀ ਹਿਜਾਬ ਅਤੇ ਮਾਮੂਲੀ ਕੱਪੜਿਆਂ ਦੇ ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਹੋਈ ਮੌਤ ਨੂੰ ਲੈ ਕੇ ਹੋਏ ਪ੍ਰਦਰਸ਼ਨਾਂ ’ਚ 12 ਤੋਂ ਵੱਧ ਲੋਕ ਮਾਰੇ ਗਏ ਹਨ। ਅੱਜ ਕਾਬੁਲ ’ਚ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਲੈਣ ਵਾਲੀ ਇਕ ਔਰਤ ਕਾਰਜਕਰਤਾ ਨੇ ਕਿਹਾ ਕਿ ਇਸ ਪ੍ਰਦਰਸ਼ਨ ਦਾ ਸੁਨੇਹਾ ਇਹ ਹੈ ਕਿ ਔਰਤਾਂ ਦੁਨੀਆ ’ਚ ਇਕੱਲੀਆਂ ਨਹੀਂ ਹਨ ਅਤੇ ਅੰਤਰਰਾਸ਼ਟਰੀ ਸੰਘ ਤੋਂ ਆਪਣੇ ਹੱਕਾਂ ਦੀ ਮੰਗ ਕਰ ਰਹੀਆਂ ਹਨ। ਇਕ ਹੋਰ ਪ੍ਰਦਰਸ਼ਨਕਾਰੀ ਨੇ ਸੁਰੱਖਿਆ ਕਾਰਨਾਂ ਕਰਕੇ ਆਪਣਾ ਨਾਂ ਨਾ ਦੱਸਦੇ ਹੋਏ ਕਿਹਾ ਕਿ ਸਾਨੂੰ ਇਨ੍ਹਾਂ ਖ਼ਤਰਨਾਕ ਸਰਕਾਰਾਂ ਨੂੰ ਖ਼ਤਮ ਕਰਨ ਦੀ ਲੋੜ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : MP ਸਿਮਰਨਜੀਤ ਮਾਨ ਦੇ ਪੁੱਤਰ ਨੇ CM ਮਾਨ ਖ਼ਿਲਾਫ਼ ਦਾਇਰ ਕੀਤਾ ਮਾਣਹਾਨੀ ਦਾ ਕੇਸ