ਕਾਬੁਲ : ''ਪਾਕਿ ਵਿਰੋਧੀ ਰੈਲੀ'' ''ਤੇ ਤਾਲਿਬਾਨ ਵੱਲੋਂ ਗੋਲੀਬਾਰੀ, ISI ਚੀਫ ਹੋਟਲ ਨੇੜੇ ਕਰ ਰਹੇ ਸੀ ਵਿਰੋਧ

Tuesday, Sep 07, 2021 - 06:23 PM (IST)

ਕਾਬੁਲ : ''ਪਾਕਿ ਵਿਰੋਧੀ ਰੈਲੀ'' ''ਤੇ ਤਾਲਿਬਾਨ ਵੱਲੋਂ ਗੋਲੀਬਾਰੀ, ISI ਚੀਫ ਹੋਟਲ ਨੇੜੇ ਕਰ ਰਹੇ ਸੀ ਵਿਰੋਧ

ਕਾਬੁਲ (ਬਿਊਰੋ): ਤਾਲਿਬਾਨ ਨੇ ਇਕ ਵਾਰ ਫਿਰ ਅਫਗਾਨਿਸਤਾਨ ਵਿਚ ਆਪਣੀ ਬੇਰਹਿਮੀ ਦਾ ਪ੍ਰਦਰਸ਼ਨ ਕੀਤਾ ਹੈ। ਕਾਬੁਲ ਵਿਚ ਪਾਕਿਸਤਾਨ ਵਿਰੋਧੀ ਰੈਲੀ ਦੌਰਾਨ ਇਕੱਠੀ ਹੋਈ ਭੀੜ ਨੂੰ ਖਦੇੜਨ ਲਈ ਤਾਲਿਬਾਨ ਵਲੋਂ ਗੋਲੀਬਾਰੀ ਕੀਤੀ ਗਈ ਹੈ ਅਤੇ ਪ੍ਰਦਰਸ਼ਨ ਦੀ ਕਵਰੇਜ ਕਰ ਰਹੇ ਕਈ ਅਫਗਾਨ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਗੋਲੀਬਾਰੀ ਵਿਚ ਬੀਬੀਆਂ ਅਤੇ ਬੱਚਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਮੰਗਲਵਾਰ ਨੂੰ ਕਾਬੁਲ ਦੇ ਵੱਖ-ਵੱਖ ਹਿੱਸਿਆਂ ਵਿਚ ਵੱਡੀ ਗਿਣਤੀ ਵਿਚ ਪਾਕਿਸਤਾਨ ਵਿਰੋਧੀ ਪ੍ਰਦਰਸ਼ਨ ਹੋ ਰਹੇ ਸਨ।

 

ਸਥਾਨਕ ਮੀਡੀਆ ਮੁਤਾਬਕ ਤਾਲਿਬਾਨ ਦੇ ਲੜਾਕਿਆਂ ਵੱਲੋਂ ਕਾਬੁਲ ਵਿਚ ਰਾਸ਼ਟਰਪਤੀ ਪੈਲੇਸ ਨੇੜੇ ਗੋਲੀਬਾਰੀ ਕੀਤੀ ਗਈ। ਇੱਥੇ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਮਾਰਚ ਕਰ ਰਹੇ ਸਨ। ਰਾਸ਼ਟਰਪਤੀ ਪੈਲੇਸ ਨੇੜੇ ਹੀ ਕਾਬੁਲ ਸੇਰੇਨਾ ਹੋਟਲ ਹੈ ਜਿੱਥੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਪ੍ਰਮੁੱਖ ਪਿਛਲੇ ਇਕ ਹਫ਼ਤੇ ਤੋਂ ਰੁਕੇ ਹੋਏ ਹਨ। ਅਫਗਾਨਿਸਤਾਨ ਵਿਚ ਬੀਤੇ ਇਕ-ਦੋ ਦਿਨਾਂ ਤੋਂ ਲਗਾਤਾਰ ਪਾਕਿਸਤਾਨ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਸਨ । ਅਫਗਾਨ ਨਾਗਰਿਕ ਪਾਕਿਸਤਾਨ ਵੱਲੋਂ ਪੰਜਸ਼ੀਰ ਵਿਚ ਕੀਤੇ ਗਏ ਹਮਲੇ ਦਾ ਵਿਰੋਧ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ - UN ਦੀ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਮੁੱਲਾ ਹਸਨ ਬਣ ਸਕਦਾ ਹੈ ਅਫਗਾਨਿਸਤਾਨ ਦਾ ਪ੍ਰਧਾਨ ਮੰਤਰੀ

ਪੰਜਸ਼ੀਰ ਵਿਚ ਪਾਕਿਸਤਾਨੀ ਹਵਾਈ ਸੈਨਾ ਵੱਲੋਂ ਉੱਤਰੀ ਗਠਜੋੜ ਦੇ ਠਿਕਾਣਿਆਂ 'ਤੇ ਡਰੋਨ ਹਮਲੇ ਕੀਤੇ ਗਏ ਸਨ, ਜਿਸ ਨਾਲ ਤਲਿਬਾਨ ਨੂੰ ਫਾਇਦਾ ਹੋਇਆ ਸੀ। ਇਸ ਦੇ ਬਾਅਦ ਹੀ ਅਫਗਾਨਿਸਤਾਨ ਦੇ ਨਾਗਰਿਕਾਂ ਦਾ ਪਾਕਿਸਤਾਨ ਪ੍ਰਤੀ ਗੁੱਸਾ ਫੁੱਟਿਆ ਹੈ।ਬੀਤੇ ਦਿਨ ਤੋਂ ਹੀ ਕਾਬੁਲ, ਮਜ਼ਾਰ-ਏ-ਸ਼ਰੀਫ ਵਿਚ ਪ੍ਰਦਰਸਨ ਸ਼ੁਰੂ ਹੋਇਆ। ਖਾਸ ਗੱਲ ਇਹ ਹੈ ਕਿ ਪ੍ਰਦਰਸ਼ਨ ਕਰਨ ਵਾਲਿਆਂ ਵਿਚ ਜ਼ਿਆਦਾਤਰ ਬੀਬੀਆਂ ਮੋਹਰੀ ਹਨ। ਗੌਰਤਲਬ ਹੈ ਕਿ ਸਿਰਫ ਅਫਗਾਨਿਸਤਾਨ ਵਿਚ ਹੀ ਨਹੀਂ ਸਗੋਂ ਵਾਸ਼ਿੰਗਟਨ ਵਿਚ ਵੀ ਰਹਿਣ ਵਾਲੇ ਅਫਗਾਨ ਨਾਗਰਿਕਾਂ ਨੇ ਪਾਕਿਸਤਾਨ ਖ਼ਿਲਾਫ਼ ਵ੍ਹਾਈਟ ਹਾਊਸ ਸਾਹਮਣੇ ਪ੍ਰਦਰਸ਼ਨ ਕੀਤਾ। ਲੋਕਾਂ ਨੇ ਪਾਕਿਸਤਾਨ 'ਤੇ ਪਾਬੰਦੀ ਲਗਾਏ ਜਾਣ ਦੀ ਮੰਗ ਕੀਤੀ।


author

Vandana

Content Editor

Related News