ਪਾਕਿ ਨਾਲ ਲੱਗਦੀ ਚੌਂਕੀ ''ਤੇ ਕਬਜ਼ਾ ਕਰ ਤਾਲਿਬਾਨ ਦੀ ਖੁੱਲ੍ਹੀ ਕਿਸਮਤ, ਹੱਥ ਲੱਗੇ 3 ਅਰਬ ਰੁਪਏ
Thursday, Jul 15, 2021 - 03:18 PM (IST)

ਇਸਲਾਮਾਬਾਦਕੰਧਾਰ (ਬਿਊਰੋ) ਪਾਕਿਸਤਾਨ ਨਾਲ ਲੱਗਦੇ ਅਫਗਾਨਿਸਤਾਨ ਦੇ ਕੰਧਾਰ ਸੂਬੇ ਦੇ ਸਪਿਨ ਬੋਲਡਾਕ ਇਲਾਕੇ ਵਿਚ ਬਣੀ ਸਰਹੱਦੀ ਚੌਂਕੀ 'ਤੇ ਕਬਜ਼ਾ ਕਰ ਕੇ ਤਾਲਿਬਾਨ ਅੱਤਵਾਦੀਆਂ ਦੀ ਕਿਸਮਤ ਹੀ ਬਦਲ ਗਈ। ਅਸਲ ਵਿਚ ਇੱਥੇ ਤਾਲਿਬਾਨ ਅੱਤਵਾਦੀਆਂ ਦੇ ਹੱਥ 3 ਅਰਬ ਰੁਪਏ ਦਾ ਖਜ਼ਾਨਾ ਲੱਗਿਆ ਹੈ। ਇਹ ਰਾਸ਼ੀ ਅਫਗਾਨ ਸੈਨਾ ਛੱਡ ਕੇ ਭੱਜ ਗਈ ਸੀ ਜਿਸ 'ਤੇ ਹੁਣ ਤਾਲਿਬਾਨ ਅੱਤਵਾਦੀਆਂ ਦਾ ਕਬਜ਼ਾ ਹੈ। ਤਾਲਿਬਾਨ ਨੇ ਇਕ ਬਿਆਨ ਜਾਰੀ ਕਰ ਕੇ ਇਸ ਰਾਸ਼ੀ ਦੇ ਮਿਲਣ ਦੀ ਪੁਸ਼ਟੀ ਕੀਤੀ ਹੈ।
ਪਾਕਿਸਤਾਨੀ ਟੀਵੀ ਚੈਨਲ ਜੀਓ ਨਿਊਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਅਫਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਬਾਅਦ ਤੋਂ ਤਾਲਿਬਾਨ ਅੱਤਵਾਦੀ ਲਗਾਤਾਰ ਭਿਆਨਕ ਹਮਲੇ ਕਰ ਰਹੇ ਹਨ। ਤਾਲਿਬਾਨ ਬੁਲਾਰੇ ਸੁਹੈਲ ਸ਼ਾਹੀਨ ਦਾ ਦਾਅਵਾ ਹੈ ਕਿ ਦੇਸ ਦੇ 85 ਫੀਸਦੀ ਇਲਾਕੇ 'ਤੇ ਹੁਣ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਬੁੱਧਵਾਰ ਨੂੰ ਤਾਲਿਬਾਨ ਨੇ ਸਪਿਨ ਬੋਲਡਾ ਵਿਚ ਬਣੀ ਸਰਹੱਦੀ ਚੌਂਕੀ 'ਤੇ ਕਬਜ਼ਾ ਕਰ ਲਿਆ ਸੀ।ਤਾਲਿਬਾਨ ਦੀ ਕੋਸ਼ਿਸ਼ ਹੈ ਕਿ ਦੂਜੇ ਦੇਸ਼ਾਂ ਨਾਲ ਲੱਗਦੀ ਸਾਰੀਆਂ ਸਰਹੱਦੀ ਚੌਂਕੀਆਂ 'ਤੇ ਕਬਜ਼ਾ ਕਰ ਲਵੇ ਤਾਂ ਜੋ ਸਰਹੱਦੀ ਵਪਾਰ ਤੋਂ ਹੋਣ ਵਾਲੀ ਕਮਾਈ 'ਤੇ ਵੀ ਕਬਜ਼ਾ ਕੀਤਾ ਜਾ ਸਕੇ।
ਪੜ੍ਹੋ ਇਹ ਅਹਿਮ ਖਬਰ - 'Third country' ਰੂਟ ਜ਼ਰੀਏ ਕੈਨੇਡਾ ਜਾ ਸਕਣਗੇ ਭਾਰਤੀ, ਰੱਖੀਆਂ ਇਹ ਸ਼ਰਤਾਂ
ਉੱਧਰ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਵੀ ਤਾਲਿਬਾਨੀ ਕਬਜ਼ੇ ਦੀ ਪੁਸ਼ਟੀ ਕੀਤੀ ਹੈ। ਇੱਧਰ ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਹ ਇਸ ਤਾਜ਼ਾ ਘਟਨਾਕ੍ਰਮ ਦੀ ਜਾਂਚ ਕਰ ਰਿਹਾ ਹੈ।ਤਾਲਿਬਾਨ ਨੇ ਇੱਥੇ ਅਫਗਾਨ ਸਰਕਾਰ ਦੇ ਝੰਡੇ ਉਤਾਰ ਕੇ ਉਸ ਦੀ ਜਗ੍ਹਾ ਆਪਣੇ ਸਫੇਦ ਝੰਡੇ ਲਗਾ ਦਿੱਤੇ ਹਨ। ਪਾਕਿਸਤਾਨੀ ਵਿਸ਼ਲੇਸ਼ਕਾਂ ਦਾ ਦਾਅਵਾ ਹੈ ਕਿ ਅਫਗਾਨ ਸੁਰੱਖਿਆ ਬਲਾਂ ਨੇ ਤਸਕਰਾਂ ਤੋਂ ਰਿਸ਼ਵਤ ਲੈ ਕੇ 3 ਅਰਬ ਰੁਪਏ ਜਮਾਂ ਕੀਤੇ ਸਨ ਜਿਸ 'ਤੇ ਹੁਣ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਇਸ ਵਿਚਕਾਰ ਤਾਲਿਬਾਨ ਅੱਤਵਾਦੀਆਂ ਦੇ ਹਮਲੇ ਲਗਾਤਾਰ ਅਫਗਾਨ ਸੁਰੱਖਿਆ ਬਲਾਂ 'ਤੇ ਜਾਰੀ ਹਨ।