ਤਾਲਿਬਾਨ ਨੇ 1990 ਦੇ ਦਹਾਕੇ ਦੇ ਆਪਣੇ ਸ਼ੀਆ ਵਿਰੋਧੀ ਦਾ ''ਬੁੱਤ'' ਹਟਾਇਆ

Wednesday, Aug 18, 2021 - 05:36 PM (IST)

ਤਾਲਿਬਾਨ ਨੇ 1990 ਦੇ ਦਹਾਕੇ ਦੇ ਆਪਣੇ ਸ਼ੀਆ ਵਿਰੋਧੀ ਦਾ ''ਬੁੱਤ'' ਹਟਾਇਆ

ਕਾਬੁਲ (ਭਾਸ਼ਾ): ਤਾਲਿਬਾਨ ਨੇ 1990 ਦੇ ਦਹਾਕੇ ਵਿਚ ਅਫ਼ਗਾਨਿਸਤਾਨ ਗ੍ਰਹਿ ਯੁੱਧ ਦੌਰਾਨ ਉਹਨਾਂ ਖ਼ਿਲਾਫ਼ ਲੜਨ ਵਾਲੇ ਇਕ ਸ਼ੀਆ ਮਿਲੀਸ਼ੀਆ ਦੇ ਨੇਤਾ ਦੇ ਬੁੱਤ ਨੂੰ ਹਟਾ ਦਿੱਤਾ।ਸੋਸ਼ਲ ਮੀਡੀਆ 'ਤੇ ਬੁੱਧਵਾਰ ਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਤਸਵੀਰਾਂ ਤੋਂ ਇਹ ਜਾਣਕਾਰੀ ਮਿਲੀ ਹੈ। ਤਸਵੀਰਾਂ ਵਿਚ ਦਿਸ ਰਿਹਾ ਬੁੱਤ ਅਬਦੁੱਲ ਅਲੀ ਮਜ਼ਾਰੀ ਦਾ ਹੈ। ਇਸ ਮਿਲੀਸ਼ੀਆ ਨੇਤਾ ਦਾ 1996 ਵਿਚ ਤਾਲਿਬਾਨ ਨੇ ਵਿਰੋਧੀ ਸ਼ਤਰਪ ਤੋਂ ਸੱਤਾ ਖੋਹਣ ਮਗਰੋਂ ਕਤਲ ਕਰ ਦਿੱਤਾ ਸੀ। 

ਮਜ਼ਾਰੀ ਅਫ਼ਗਾਨਿਸਤਾਨ ਦੇ ਨਸਲੀ ਹਜ਼ਾਰਾ ਘੱਟ ਗਿਣਤੀਆਂ ਅਤੇ ਸ਼ੀਆਵਾਂ ਦੇ ਨੇਤਾ ਸਨ ਅਤੇ ਪਹਿਲਾਂ ਦੇ ਸੁੰਨੀ ਤਾਲਿਬਾਨ ਦੇ ਸ਼ਾਸਨ ਵਿਚ ਇਹਨਾਂ ਭਾਈਚਾਰਿਆਂ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਸੀ। ਇਹ ਬੁੱਤ ਮੱਧ ਬਾਮਿਯਾਨ ਸੂਬੇ ਵਿਚ ਸੀ। ਇਹ ਉਹੀ ਸੂਬਾ ਹੈ ਜਿੱਥੇ ਤਾਲਿਬਾਨ ਨੇ 2001 ਵਿਚ ਯੁੱਧ ਦੀਆਂ ਦੋ ਵੱਡੀਆਂ 1500 ਸਾਲ ਪੁਰਾਣੇ ਬੁੱਤਾਂ ਨੂੰ ਉਡਾ ਦਿੱਤਾ ਸੀ। ਇਹ ਬੁੱਤ ਪਹਾੜ ਨੂੰ ਕੱਟ ਕੇ ਬਣਾਏ ਗਏ ਸਨ। ਇਹ ਘਟਨਾ ਅਮਰੀਕਾ ਦੀ ਅਗਵਾਈ ਵਾਲੇ ਬਲਾਂ ਵੱਲੋਂ ਅਫ਼ਗਾਨਿਸਤਾਨ ਵਿਚ ਤਾਲਿਬਾਨ ਨੂੰ ਸੱਤਾ ਤੋਂ ਬਾਹਰ ਕੀਤੇ ਜਾਣ ਦੇ ਕੁਝ ਸਮੇਂ ਪਹਿਲਾਂ ਵਾਪਰੀ ਸੀ।

PunjabKesari

ਤਾਲਿਬਾਨ ਨੇ ਦਾਅਵਾ ਕੀਤਾ ਸੀ ਕਿ ਇਸਲਾਮ ਵਿਚ ਮੂਰਤੀ ਪੂਜਾ ਦੀ ਮਨਾਹੀ ਹੈ ਅਤੇ ਇਹਨਾਂ ਬੁੱਤਾਂ ਨਾਲ ਇਸ ਨਿਯਮ ਦੀ ਉਲੰਘਣਾ ਹੋ ਰਹੀ ਸੀ। ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਜ਼ਿਆਦਾਤਰ ਹਿੱਸਿਆਂ ਵਿਚ ਕੁਝ ਦਿਨਾਂ ਦੇ ਅੰਦਰ ਕਬਜ਼ਾ ਕਰਦਿਆਂ ਪਿਛਲੇ ਹਫ਼ਤੇ ਸੱਤਾ ਵਿਚ ਵਾਪਸੀ ਕਰ ਲਈ। ਤਾਲਿਬਾਨ ਨੇ ਸ਼ਾਂਤੀ ਅਤੇ ਮਲਕੀਅਤ ਦੇ ਇਕ ਨਵੇਂ ਯੁੱਗ ਦਾ ਵਾਅਦਾ ਕਰਦਿਆਂ ਕਿਹਾ ਹੈ ਕਿ ਉਹ ਉਹਨਾਂ ਸਾਰੇ ਲੋਕਾਂ ਨੂੰ ਮੁਆਫ਼ ਕਰ ਦੇਣਗੇ ਜੋ ਪਹਿਲਾਂ ਉਹਨਾਂ ਖ਼ਿਲਾਫ਼ ਲੜੇ ਸਨ। ਤਾਲਿਬਾਨ ਨੇ ਬੀਬੀਆਂ ਨੂੰ ਵੀ ਇਸਲਾਮਿਕ ਨਿਯਮਾਂ ਦੇ ਹਿਸਾਬ ਨਾਲ ਪੂਰਾ ਅਧਿਕਾਰ ਦੇਣ ਦਾ ਵਾਅਦਾ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਨੇ ਗਵਰਨਰ ਬੀਬੀ ਸਲੀਮਾ ਮਜ਼ਾਰੀ ਨੂੰ ਕੀਤਾ ਗ੍ਰਿਫ਼ਤਾਰ, ਨੱਕ 'ਚ ਕੀਤਾ ਸੀ ਦਮ

ਭਾਵੇਂਕਿ ਇਸ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ ਗਿਆ ਪਰ ਦੇਸ਼ ਵਿਚ ਅਜਿਹੀ ਵੀ ਆਬਾਦੀ ਹੈ ਜੋ ਇਸ ਸਮੂਹ ਦੇ ਵਾਅਦਿਆਂ 'ਤੇ ਭਰੋਸਾ ਨਹੀਂ ਕਰ ਪਾ ਰਹੀ। ਇਹਨਾਂ ਵਿਚ ਅਜਿਹੇ ਲੋਕ ਸ਼ਾਮਲ ਹਨ ਜੋ ਪਹਿਲਾਂ ਤਾਲਿਬਾਨ ਦਾ ਸ਼ਾਸਨ ਦੇਖ ਚੁੱਕੇ ਹਨ ਜਦੋਂ ਇਸ ਨੇ ਸਖ਼ਤ ਇਸਲਾਮਿਕ ਕਾਨੂੰਨ ਲਾਗੂ ਕੀਤੇ ਸਨ। ਉਸ ਸਮੇਂ ਬੀਬੀਆਂ ਜ਼ਿਆਦਾਤਰ ਆਪਣੇ ਘਰਾਂ ਵਿਚ ਕੈਦ ਹੋ ਗਈਆਂ ਸਨ। ਟੀਵੀ ਅਤੇ ਸੰਗੀਤ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਸ਼ੱਕੀ ਅਪਰਾਧੀਆਂ ਨੂੰ ਜਨਤਕ ਥਾਵਾਂ 'ਤੇ ਕੋੜੇ ਮਾਰੇ ਜਾਂਦੇ ਸਨ ਉਹਨਾਂ ਦੇ ਅੰਗ ਕੱਟ ਦਿੱਤੇ ਜਾਂਦੇ ਸਨ ਜਾਂ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਸੀ।
 


author

Vandana

Content Editor

Related News